ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਬਿਜਲੀ ਗੁੱਲ ਹੋ ਗਈ। ਡਾਕਟਰ ਇੱਕ ਕੈਂਸਰ ਦੇ ਮਰੀਜ਼ ਦਾ ਆਪ੍ਰੇਸ਼ਨ ਕਰ ਰਿਹਾ ਸੀ। ਇਸ ਦੌਰਾਨ ਵੈਂਟੀਲੇਟਰ ਮਸ਼ੀਨ ਬੰਦ ਹੋ ਗਈ। ਗੁੱਸੇ ਵਿੱਚ ਆਏ ਡਾਕਟਰਾਂ ਨੇ ਇਸਦੀ ਵੀਡੀਓ ਬਣਾਈ।
ਇਸ ਮਾਮਲੇ ’ਤੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਇੱਕ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਿਜਲੀ ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਖੇ ਬਿਜਲੀ ਜਾਣ ਤੋਂ ਬਾਅਦ ਹਰਜਿੰਦਰਾ ਹਸਪਤਾਲ ਦੇ ਡਾਕਟਰ ਵੱਲੋਂ ਬਣਾਈ ਗਈ ਵੀਡੀਓ ’ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮਰੀਜ਼ ਦਾ ਆਪਰੇਸ਼ਨ ਬਿਲਕੁਲ ਠੀਕ ਹੋ ਗਿਆ ਅਤੇ ਮਰੀਜ਼ ਤੰਦਰੁਸਤ ਹੈ। ਮੇਰੀ ਸਰਜਨ ਅਤੇ ਮੈਡੀਕਲ ਸੁਪਰਡੈਂਟ ਨਾਲ ਗੱਲ ਹੋਈ ਹੈ। ਜਿੰਨੇ ਵੀ ਐਮਰਜੈਂਸੀ ਸਿਸਟਮ ਸੀ ਉਹ ਕੰਮ ਕਰ ਰਹੇ ਸੀ, ਜਨਰੇਟਰ ਨੇ ਵੀ ਕੰਮ ਕਰ ਰਿਹਾ ਸੀ ਅਤੇ ਬਿਜਲੀ ਵੀ ਥੌੜੀ ਦੇਰ ਬਾਅਦ ਆ ਗਈ ਸੀ।
ਸਿਹਤ ਮੰਤਰੀ ਨੇ ਕਿਹਾ ਕਿ ਉਥੇ ਇੱਕ ਜੂਨੀਅਰ ਡਾਕਟਰ ਸੀ ਜੋ ਘਬਰਾ ਗਿਆ ਅਤੇ ਜਰਨੇਟਰ ਵਾਲੇ ਨੂੰ ਫੋਨ ਕਰਨ ਦੀ ਬਜਾਏ ਵੀਡੀਓ ਬਣਾਉਣ ਲੱਗ ਪਿਆ ਸੀ। ਉਨ੍ਹਾਂ ਵੈਸੇ ਤਾਂ ਡਾਕਟਰ ਦਾ ਹਮੇਸਾਂ ਇਹੀ ਪ੍ਰਤੀਕਿਰਿਆ ਹੁੰਦੀ ਹੈ ਕਿ ਬਿਜਲੀ ਕਿਉਂ ਗਈ ਹੈ ਅਤੇ ਇਸ ਦਾ ਅੱਗੇ ਇੰਤਜਾਮ ਕਿਵੇਂ ਕਰਨਾ ਹੈ, ਉਹ ਜਾਂ ਤਾਂ ਜਨੇਰਟਰ ਵਾਲੇ ਨੂੰ ਫੋਨ ਕਰੇਗਾ ਅਤੇ ਦੇਖੇਗਾ ਇਸ ਦਿੱਕਤ ਦਾ ਹੱਲ ਕਿਵੇਂ ਕਰਨਾ ਹੈ। ਪਰ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਇਹ ਜੂਨੀਅਰ ਡਾਕਟਰ ਘਬਰਾ ਕੇ ਵੀਡੀਓ ਬਣਾਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਘਬਰਾ ਕੇ ਅਜਿਹਾ ਕਰ ਲੈਂਦੇ ਹਨ। ਅਸੀਂ ਦੇਖਾਂਗੇ ਇਹ ਕਿਉਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਤਿੰਨ ਹੌਟ ਲਾਈਨਾਂ ਹਨ, ਪਹਿਲਾਂ ਇੱਕ ਹੌਟ ਲਾਈਨ ਹੁੰਦੀ ਸੀ ਉਸ ’ਚ ਦਿੱਕਤ ਆਈ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਜੀ ਨੇ ਦੋ ਹੋਰ ਹੋਟ ਲਾਈਨਾਂ ਵੀ ਪੁਵਾ ਦਿੱਤੀਆਂ ਸੀ। ਉਥੇ ਹੋਟ ਲਾਈਨਾਂ ਜਨੇਰਟਰ ਅਤੇ ਯੂਪੀਐਸ ਨੇ ਵੀ ਕੰਮ ਕਰ ਰਹੇ ਹਨ।