‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਬਾਟਲਾ ਹਾਊਸ ਪੁਲਿਸ ਮੁਕਾਬਲੇ ‘ਚ ਇੰਸਪੈਕਟਰ ਦੇ ਕਤਲ ਦੇ ਦੋਸ਼ੀ ਆਰਿਜ਼ ਖ਼ਾਨ ਨੂੰ ਦਿੱਲੀ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਸ਼ੀ ਆਰਿਜ਼ ਨੂੰ 11 ਲੱਖ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਵਿੱਚੋਂ 10 ਲੱਖ ਰੁਪਏ ਇੰਸਪੈਕਟਰ ਮੋਹਨ ਲਾਲ ਸ਼ਰਮਾਂ ਦੇ ਪਰਿਵਾਰ ਨੂੰ ਦਿੱਤੇ ਜਾਣਗੇ।
ਇਸ ਫੈਸਲੇ ‘ਤੇ ਟਿੱਪਣੀ ਕਰਦਿਆਂ ਸਰਕਾਰੀ ਵਕੀਲ ਏਟੀ ਅੰਸਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੰਤੁਸ਼ਟੀ ਹੈ ਕਿ ਅਦਾਲਤ ਨੇ ਇੱਕ ਬਹਾਦਰ ਪੁਲਿਸ ਅਫ਼ਸਰ ਦੇ ਪਰਿਵਾਰ ਨਾਲ ਇਨਸਾਫ਼ ਕੀਤਾ ਹੈ। ਅਦਾਲਤ ਨੇ ਜਿੰਨੀ ਵਧ ਤੋਂ ਵਧ ਸਜ਼ਾ ਹੋ ਸਕਦੀ ਸੀ, ਦੋਸ਼ੀ ਨੂੰ ਫਾਸੀ ਦੀ ਸਜ਼ਾ ਰਾਹੀਂ ਦੇ ਦਿੱਤੀ ਗਈ ਹੈ।