Punjab

ਲਾਪਰਵਾਹੀ ਨੌਜਵਾਨ ਦੀ ਜ਼ਿੰਦਗੀ ‘ਤੇ ਭਾਰੀ ! ਫੋਨ ਦੀ ਵਰਤੋਂ ਕਰਨ ਵਾਲੇ ਅੱਧੇ ਤੋਂ ਵੱਧ ਲੋਕ ਅਜਿਹੀ ਗਲਤੀ ਕਰਦੇ ਹਨ

ਬਿਉਰੋ ਰਿਪੋਰਟ – ਬਠਿੰਡਾ ਵਿੱਚ ਇੱਕ ਨੌਜਵਾਨ ਨੂੰ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ । ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ 27 ਦੇ ਸੰਜੂ ਸ਼ਰਮਾ ਦੇ ਰੂਪ ਵਿੱਚ ਹੋਈ ਹੈ ਜੋ ਬੀਰਬਲ ਬਸਤ ਨਰੂਆਨਾ ਦਾ ਰਹਿਣ ਵਾਲਾ ਸੀ ।

ਲਾਲ ਸਿੰਘ ਬਸਤੀ ਦੇ ਕੋਲ ਰੇਲਵੇ ਲਾਈਨ ‘ਤੇ ਉਸ ਦੀ ਲਾਸ਼ ਦੇ ਟੁੱਕੜੇ ਮਿਲੇ । ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਫੋਨ ‘ਤੇ ਗਾਣੇ ਸੁਣ ਰਿਹਾ ਸੀ ਜਿਸ ਦੇ ਚੱਲਦਿਆੰ ਉਹ ਟ੍ਰੇਨ ਦੀ ਚਪੇਟ ਵਿੱਚ ਆਇਆ । ਹਾਲਾਂਕਿ ਮ੍ਰਿਤਕ ਸੰਜੂ ਸ਼ਰਮਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਗੰਭੀਰ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ ।

ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਵੀ ਸੰਜੂ ਸ਼ਰਮਾ ਨਾਲ ਗੱਲ ਹੁੰਦੀ ਸੀ ਉਹ ਗੁੱਸੇ ਵਿੱਚ ਆ ਜਾਂਦਾ ਸੀ । ਰੋਜ਼ਾਨਾ ਪਰਿਵਾਰ ਵਿੱਚ ਲੜਾਈ ਝਗੜੇ ਹੁੰਦੇ ਸਨ ਅਤੇ ਉਹ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ ।