ਬਿਉਰੋ ਰਿਪੋਰਟ : ਬਠਿੰਡਾ ਦੀ ਮਾਲ ਰੋਡ ‘ਤੇ ਬਦਮਾਸ਼ਾਂ ਨੇ ਇੱਕ ਕਾਰੋਬਾਰੀ ‘ਤੇ ਫਾਇਰਿੰਗ ਕਰ ਦਿੱਤੀ ਹੈ । ਜਖ਼ਮੀ ਕਾਰੋਬਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਕਾਰੋਬਾਰੀ ਦੀ ਪਛਾਣ ਹਰਮਨ ਕੁੱਲਚਾ ਦੇ ਮਾਲਿਕ ਹਰਜਿੰਦਰ ਸਿੰਘ ਜੋਹਲ ਦੇ ਰੂਪ ਵਿੱਚ ਹੋਈ ਹੈ । ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ ।
ਦੱਸਿਆ ਜਾ ਰਿਹਾ ਹੈ ਕਿ ਜੋਹਲ ਆਪਣੀ ਦੁਕਾਨ ਦੇ ਬਾਹਰ ਕੁਰਸੀ ‘ਤੇ ਬੈਠੇ ਸਨ । ਇਸੇ ਦੌਰਾਨ ਬਾਈਕ ਸਵਾਰ 2 ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ । ਘਟਨਾ ਤੋਂ ਨਰਾਜ਼ ਵਪਾਰੀ ਨੇ ਰੋਡ ਜਾਮ ਕਰ ਦਿੱਤਾ ਹੈ ।
ਮੌਕੇ ‘ਤੇ ਪਹੁੰਚੀ ਪੁਲਿਸ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਲੱਗੀ
ਮੌਕੇ ‘ਤੇ ਪਹੁੰਚੀ ਪੁਲਿਸ ਵਪਾਰੀਆਂ ਨੂੰ ਸ਼ਾਂਤ ਕਰਵਾਉਣ ਵਿੱਚ ਲੱਗੀ ਹੈ । ਬਠਿੰਡਾ ਬੀਜੇਪੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਾਨੂੰਨੀ ਹਾਲਤ ਬਹੁਤ ਹੀ ਮਾੜੀ ਹੁੰਦੀ ਜਾ ਰਹੀ ਹੈ ਲੋਕਾਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਜਾ ਰਿਹਾ ਹੈ । ਪਰ ਵੱਡਾ ਸਵਾਲ ਇਹ ਹੈ ਕਿ ਹਰਜਿੰਦਰ ਸਿੰਘ ਜੋਹਲ ਨੂੰ ਗੋਲੀ ਕਿੰਨੇ ਮਾਰੀ ? ਕੀ ਕਿਸੇ ਨਾਲ ਉਨ੍ਹਾਂ ਦੀ ਨਿੱਜੀ ਰੰਜਿਸ਼ ਸੀ ਜਿਸ ਦੀ ਵਜ੍ਹਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਕੀ ਜੋਹਲ ਦਾ ਪੈਸੇ ਜਾਂ ਜਾਇਦਾਦ ਨੂੰ ਲੈਕੇ ਕੋਈ ਰੋਲਾ ਸੀ ? ਇਸ ਦੀ ਪੁਲਿਸ ਜਾਂਚ ਕਰ ਰਹੀ ਹੈ । ਪੁਲਿਸ ਸੀਸੀਟੀਵੀ ਤੋਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਹੁਣ ਤੱਕ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਵਿੱਚ ਹਰਜਿੰਦਰ ਨੂੰ ਗੋਲੀ ਲੱਗਣ ਦਾ ਵੀਡੀਓ ਹੈ । ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਸ਼ਕਲ ਉਸ ਵਿੱਚ ਨਜ਼ਰ ਨਹੀਂ ਆ ਰਹੀ ਹੈ ।
ਬਠਿੰਡਾ ਤੋਂ ਬਹੁਤ ਦੁੱਖ ਭਰੀ ਖਬਰ ਮਿਲੀ ਹੈ ਕਿ ਸ਼ਹਿਰ ਦੀ ਮਾਲ ਰੋਡ ਵਿੱਖੇ ਦਿਨ ਦਿਹਾੜੇ ਮਾਲ ਰੋਡ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਮੇਲਾ ਜੀ ਨੂੰ ਆਪਣੀ ਦੁਕਾਨ ‘ਤੇ ਬੈਠਿਆਂ ਨੂੰ ਹੀ ਕੁੱਝ ਗੁੰਡਾ ਅਨਸਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨੇ ਸਮੂਹ ਸ਼ਹਿਰ ਵਾਸੀਆਂ ‘ਚ ਸਹਿਮ ਅਤੇ ਡਰ ਪੈਦਾ ਕਰ ਦਿੱਤਾ ਹੈ।
ਪੰਜਾਬ… pic.twitter.com/8kikawPnZ5— Sukhbir Singh Badal (@officeofssbadal) October 28, 2023