Punjab

ਬਠਿੰਡਾ ‘ਚ ਕੁੜੀ ਦੀ ਮਾੜੀ ਹਰਕਤ ! ਪੁਲਿਸ ਇੰਸਪੈਕਟਰ ਨਾਲ ਕੀਤੀ ਇਹ ਹਰਕਤ,ਟਰੈਫਿਕ ਕੀਤਾ ਜਾਮ,Video ‘ਚ ਕੈਦ ਹਰਕਤ ਤੋਂ ਬਾਅਦ ਇਹ ਅੰਜਾਮ

athinda girl fight with police man

ਬਿਊਰੋ ਰਿਪੋਰਟ : ਬਠਿੰਡਾ ਤੋਂ ਇੱਕ ਕੁੜੀ ਦੇ ਹਾਈਵੋਲਟੇਜ ਡਰਾਮੇ ਦਾ ਵੀਡੀਓ ਸਾਹਮਣੇ ਆਇਆ ਹੈ । ਵੀਡੀਓ ਵਿੱਚ ਕੁੜੀ ਪੁਲਿਸ ਵਾਲੇ ਨਾਲ ਸ਼ਰੇਆਮ ਕੁੱਟਮਾਰ ਕਰਦੀ ਹੋਈ ਵਿਖਾਈ ਦੇ ਰਹੀ ਹੈ । ਇਸ ਦੇ ਨਾਲ ਇੱਕ ਮੁੰਡਾ ਵੀ ਹੈ ਉਹ ਕੁੜੀ ਨੂੰ ਵਾਰ-ਵਾਰ ਰੋਕ ਦੇ ਹੋਏ ਪਿੱਛੇ ਕਰ ਰਿਹਾ ਹੈ ਪਰ ਉਹ ਪਿੱਛੇ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਸੀ । ਮੌਕੇ ‘ਤੇ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ, ਇਸ ਲਈ ਪੁਰਸ਼ ਮੁਲਾਜ਼ਮ ਕਿਸੇ ਵੀ ਵਿਵਾਦ ਤੋਂ ਬਚਣ ਦੇ ਲਈ ਮਹਿਲਾ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ ਸੀ । ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ । ਮਹਿਲਾ ਨੂੰ ਇਸ ‘ਤੇ ਇਤਰਾਜ਼ ਸੀ ਤਾਂ ਉਸ ਨੇ ਮੁੜ ਤੋਂ ਪੁਲਿਸ ਮੁਲਾਜ਼ਮ ਨੂੰ ਹੱਥੋਪਾਈ ਸ਼ੁਰੂ ਕਰ ਦਿੱਤੀ,ਉਸ ਨੂੰ ਗਾਲਾਂ ਵੀ ਕੱਢੀਆਂ । ਇਹ ਪੂਰੀ ਘਟਨਾ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਹੋਈ । ਇਸ ਪੂਰੀ ਘਟਨਾ ਦੌਰਾਨ ਸੜਕ ‘ਤੇ ਟਰੈਫਿਕ ਜਾਮ ਹੋ ਗਿਆ। ਫਿਰ ਮੌਕੇ ‘ਤੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਫੋਰਨ ਬੁਲਾਇਆ ਗਿਆ । ਪੁਲਿਸ ਹੁਣ ਮਹਿਲਾ ਖਿਲਾਫ਼ ਕਾਰਵਾਈ ਦੀ ਤਿਆਰੀ ਕਰ ਰਹੀ ਹੈ । ਇਹ ਵਿਵਾਦ ਛੋਟੀ ਦੀ ਗੱਲ ਨੂੰ ਲੈਕੇ ਸ਼ੁਰੂ ਹੋਇਆ ਸੀ । ਵੇਖਦੇ ਵੇਖਦੇ ਇਨ੍ਹਾਂ ਵੱਡਾ ਹੋ ਗਿਆ ਕੀ ਕੁੜੀ ਨੇ ਪੁਲਿਸ ਮੁਲਾਜ਼ਮ ਨਾਲ ਹੱਥੋ ਪਾਈ ਸ਼ੁਰੂ ਕਰ ਦਿੱਤੀ ।

ਇਹ ਸੀ ਵਿਵਾਦ ਦੀ ਵਜ੍ਹਾ

ਦਰਅਸਲ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਇੱਕ ਬੱਸ ਡਰਾਈਵਰ ਇਕੱਲਾ ਹੀ ਬੱਸ ਨੂੰ ਲੱਗਾ ਕੇ ਖੜਾ ਸੀ । ਬੱਸ ਨੂੰ ਸਾਈਡ ਕਰਨ ਨੂੰ ਲੈਕੇ ਫਾਰਚੂਨਰ ਦੇ ਡਰਾਈਵਰ ਅਤੇ ਬੱਸ ਦੇ ਡਰਾਈਵਰ ਦੀ ਬਹਿਸ ਸ਼ੁਰੂ ਹੋ ਗਈ । ਜਿਸ ਨੂੰ ਲੈਕੇ ਸੜਕ ‘ਤੇ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ। ਟਰੈਫਿਕ ਜਾਮ ਹੋਣ ਦੀ ਵਜ੍ਹਾ ਕਰਕੇ ਕਿਸੇ ਨੇ ਪੁਲਿਸ ਨੂੰ ਇਤਲਾਹ ਕੀਤੀ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਮ ਖੁਲਵਾਉਣ ਦੇ ਲਈ ਫਾਰਚੂਨਰ ਗੱਡੀ ਅਤੇ ਬੱਸ ਡਰਾਈਵਰ ਦੋਵਾਂ ਨੂੰ ਗੱਡੀ ਹਟਾਉਣ ਨੂੰ ਕਿਹਾ । ਇਨ੍ਹੇ ਵਿੱਚ ਫਾਰਚੂਨਰ ਗੱਡੀ ਵਿੱਚ ਸਵਾਰ ਮਹਿਲਾ ਨੇ ਪੁਲਿਸ ਮੁਲਾਜ਼ਮ ਨਾਲ ਬਹਿਸ ਸ਼ੁਰੂ ਕਰ ਦਿੱਤੀ । ਮਹਿਲਾ ਕਾਰ ਤੋਂ ਉਤਰ ਗਈ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।

ਮਹਿਲਾ ਪੁਲਿਸ ਮੁਲਾਜ਼ਮ ਨਾ ਹੋਣ ‘ਤੇ ਮਹਿਲਾ ਹਾਵੀ ਹੋ ਗਈ

ਪੁਲਿਸ ਮੁਲਾਜ਼ਮ ਦੇ ਨਾਲ ਰਾਤ ਵੇਲੇ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ । ਜਿਸ ਕਾਰਨ ਮਹਿਲਾ ਪੁਲਿਸ ਮੁਲਾਜ਼ਮ ‘ਤੇ ਹਾਵੀ ਹੋਣ ਲੱਗੀ। ਆਪਣੇ ਉੱਤੇ ਕਿਸੇ ਵੀ ਇਲਜ਼ਾਮ ਤੋਂ ਬਚਣ ਦੇ ਲਈ ਪੁਲਿਸ ਮੁਲਾਜ਼ਮ ਨੇ ਮਹਿਲਾ ਦੇ ਹਾਈਵੋਲਟੇਜ ਡਰਾਮੇ ਦੀ ਵੀਡੀਓ ਗਰਾਫੀ ਕੀਤੀ । ਮਹਿਲਾ ਦੀ ਗੱਡੀ ਨੂੰ ਘੇਰ ਕੇ ਪੁਲਿਸ ਮੁਲਾਜ਼ਮ ਨੇ ਮੌਕੇ ‘ਤੇ ਪੁਲਿਸ ਫੋਰਸ ਬੁਲਾਈ।

ਬਠਿੰਡਾ ਕੈਂਟ SHO ਦਾ ਬਿਆਨ

ਬਠਿੰਡਾ ਕੈਂਟ ਪੁਲਿਸ ਥਾਣੇ ਦੇ SHO ਪਾਰਸ ਚਾਹਲ ਨੇ ਕਿਹਾ ਕੀ ਦੋਵਾਂ ਨੂੰ ਗੱਡੀਆਂ ਹਟਾਉਣ ਦੇ ਲਈ ਕਿਹਾ ਗਿਆ ਸੀ । ਪਰ ਮਹਿਲਾ ਬਹਿਸ ਕਰਨ ਲੱਗੀ ਅਤੇ ਫਿਰ ਹੱਥੋਪਾਈ ‘ਤੇ ਉਤਰ ਆਈ। ਪੁਲਿਸ ਨੇ ਸਬੂਤ ਦੇ ਤੌਰ ‘ਤੇ ਜਿਹੜੀ ਵੀਡੀਓ ਗਰਾਫੀ ਕੀਤੀ ਹੈ ਹੁਣ ਉਸ ਨੂੰ ਅਧਾਰ ਬਣਾ ਕੇ ਕਾਰਵਾਈ ਕਰੇਗੀ । ਮਹਿਲਾ ਨੂੰ ਜੇਕਰ ਪੁਲਿਸ ਮੁਲਾਜ਼ਮ ਦੀ ਕਿਸੇ ਗੱਲ ਨੂੰ ਲੈਕੇ ਕੋਈ ਇਤਰਾਜ਼ ਸੀ ਤਾਂ ਅਰਾਮ ਨਾਲ ਗੱਲ ਕਰਨੀ ਚਾਹੀਦੀ ਸੀ। ਉਹ ਸ਼ਿਕਾਇਤ ਕਰ ਸਕਦੀ ਸੀ,ਹੱਥੋਪਾਈ ‘ਤੇ ਉਤਰਨਾ ਕਾਨੂੰਨ ਦੇ ਨਾਲ ਮਰਿਆਦਾ ਦੇ ਖਿਲਾਫ ਵੀ ਹੈ ।