ਬਿਉਰੋ ਰਿਪੋਰਟ : ਬਠਿੰਡਾ ਵਿੱਚ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਗੋਨਿਆਨਾ ਤੋਂ ਚੱਲ ਕੇ ਪਿੰਡ ਦਾਨ ਸਿੰਘ ਵਾਲਾ ਜਾ ਰਹੀ ਨਿੱਜੀ ਕੰਪਨੀ ਦੀ ਮਿਨੀ ਬੱਸ ਪਿੰਡ ਬਲਾਹੜ ਮਹਿਮਾ ਦੇ ਕੋਲ ਅਚਾਨਕ ਬੇਕਾਬੂ ਹੋ ਕੇ ਪਲਟ ਗਈ । ਹਾਦਸੇ ਦੌਰਾਨ ਬੱਸ ਵਿੱਚ 30 ਦੇ ਕਰੀਬ ਸਵਾਰੀਆਂ ਸਨ । ਜਿੰਨਾਂ ਨੂੰ ਡਾਇਲ 108 ਐਂਬੂਲੈਂਸ ਦੇ ਜ਼ਰੀਏ ਗੋਨਿਯਾਨਾ ਦੇ ਕੋਲ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਖਮੀਆਂ ਵਿੱਚ ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਲਗੀਆਂ ਹਨ,ਜਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੌਜਵਾਨ ਸੁਸਾਇਟੀ ਦੇ ਪ੍ਰਧਾਨ ਸੋਨੂ ਮਾਹੇਸ਼ਵਰੀ ਨੇ ਦੱਸਿਆ ਕਿ ਸ਼ਾਮ 7 ਵਜੇ ਇੱਕ ਮਿਨੀ ਬੱਸ ਜੋ ਗੋਨਿਆਨਾ ਮੰਡੀ ਤੋਂ ਚੱਲ ਕੇ ਦਾਨ ਸਿੰਘ ਵਾਲਾ ਜਾ ਰਹੀ ਸੀ । ਪਰ ਪਿੰਡ ਬਲਾਹੜ ਮਹਿਮਾ ਦੇ ਕੋਲ ਅਚਾਨਕ ਬੱਸ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ ।