The Khalas Tv Blog Punjab ਪੰਜਾਬ ਦੀ ਧੀ ਨੇ ਇਸ ਮੁਸ਼ਕਿਲ ਇਮਤਿਹਾਨ ‘ਚ ਪੂਰੇ ਦੇਸ਼ ਵਿੱਚ ਕੀਤਾ ਟਾਪ ! 100 ਫੀਸਦੀ ਨੰਬਰ ਕੀਤੇ ਹਾਸਲ ! MP ਹਰਸਿਮਰਤ ਕੌਰ ਵੀ ਹੋਈ ਮੁਰੀਦ
Punjab

ਪੰਜਾਬ ਦੀ ਧੀ ਨੇ ਇਸ ਮੁਸ਼ਕਿਲ ਇਮਤਿਹਾਨ ‘ਚ ਪੂਰੇ ਦੇਸ਼ ਵਿੱਚ ਕੀਤਾ ਟਾਪ ! 100 ਫੀਸਦੀ ਨੰਬਰ ਕੀਤੇ ਹਾਸਲ ! MP ਹਰਸਿਮਰਤ ਕੌਰ ਵੀ ਹੋਈ ਮੁਰੀਦ

ਬਿਊਰੋ ਰਿਪੋਰਟ : ਬਠਿੰਡਾ ਵਿੱਚ ਵਿਦਿਆਰਥਣ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) UGC ਨਤੀਜਿਆਂ ਵਿੱਚ 800 ਵਿੱਚੋਂ 799.64 ਨੰਬਰ ਹਾਸਲ ਕਰਕੇ ਪੂਰੇ ਦੇਸ਼ ਵਿੱਚ ਟਾਪ ਕੀਤਾ । ਪਰਿਵਾਰ ਦੇ ਮੈਂਬਰਾਂ,ਰਿਸ਼ਤੇਦਾਰਾਂ ਤੋਂ ਇਲਾਵਾ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਵੀ ਵੀਡੀਓ ਕਾਲ ਕਰਕੇ ਮਾਹਿਰਾ ਬਾਜਵਾ ਨੂੰ ਵਧਾਈ ਦਿੱਤੀ ਹੈ।

ਇਸ ਪ੍ਰੀਖਿਆ ਵਿੱਚ ਮਾਹਿਰਾ ਬਾਜਵਾ ਸਾਰਿਆਂ ਨੂੰ ਪਿੱਛੇ ਛੱਡ ਦੇ ਹੋਏ ਅੱਗੇ ਰਹੀ । ਉਸ ਨੇ ਪ੍ਰੀਖਿਆ ਦੇ ਚਾਰੇ ਵਿਸ਼ੇ ਅੰਗਰੇਜ਼ੀ,ਰਾਜਨੀਤਿਕ ਵਿਗਿਆਨ,ਭੂਗੋਲ ਅਤੇ ਮਨੋਵਿਗਿਆਨ ਵਿੱਚ 100% ਨੰਬਰ ਹਾਸਲ ਕੀਤੇ । ਮਾਹਿਰਾ ਨੇ ਕਿਹਾ ਉਹ ਦਿੱਲੀ ਦੇ ਲੇਡੀ ਸ੍ਰੀਰਾਮ ਕਾਲਜ (LSR) ਕਾਲਜ ਜਾਣ ਨੂੰ ਉਤਸ਼ਾਹਿਤ ਹਨ । ਬਾਜਵਾ ਨੇ ਇਸ ਇਮਤਿਹਾਨ ਨੂੰ ਪਾਸ ਕਰਦੇ ਲਈ ਰੋਜ਼ਾਨਾ 7-8 ਘੰਟੇ ਪੜਾਈ ਕੀਤੀ ।

NCERT ਕਿਤਾਬਾਂ ਪੜਨ ਤੋਂ ਇਲਾਵਾ ਆਨਲਾਈਨ ਕੋਚਿੰਗ ਵੀ ਲਈ

ਮਾਹਿਰਾ ਬਾਜਵਾ ਨੇ ਦੱਸਿਆ ਕਿ NCERT ਦੀਆਂ ਕਿਤਾਬਾਂ ‘ਤੇ ਫੋਕਸ ਕੀਤਾ। ਇਸ ਵਿਚਾਲੇ ਉਸ ਨੇ ਆਨ ਲਾਈਨ ਕੋਚਿੰਗ ਵੀ ਲਈ । ਮਾਹਿਰਾ ਦੀ ਮਾਂ ਅਮਰਦੀਪ ਕੌਰ ਨੇ ਕਿਹਾ ਧੀ ਨੂੰ ਬਚਪਨ ਤੋਂ ਹੀ ਕਿਤਾਬਾਂ ਪੜਨ ਦਾ ਸ਼ੌਕ ਹੈ ਉਸ ਦੀ ਸਫਲਤਾਂ ਵਿੱਚ ਉਨ੍ਹਾਂ ਦੀ 2 ਭੈਣਾਂ ਦਾ ਵੀ ਅਹਿਮ ਯੋਗਦਾਨ ਹੈ । ਮਾਹਿਰਾ ਬਾਜਵਾ ਦੇ ਪਿਤਾ ਜਸਵਿੰਦਰ ਸਿੰਘ ਇੱਕ ਜ਼ਮੀਨਦਾਰ ਹਨ ਅਤੇ ਪੇਸ਼ੇ ਤੋਂ ਵਕੀਲ । ਉਨ੍ਹਾਂ ਦੀ ਭੈਣ ਨੇਹਮਤ ਕੌਰ ਬਾਜਵਾ ਪੀਯੂ ਵਿੱਚ ਚੰਡੀਗੜ੍ਹ ਵਿੱਚ ਪ੍ਰੋਫੈਸਰ ਹੈ । ਉਸ ਦੀ ਦੂਜੀ ਭੈਣ ਸਿਮਰਨ ਬਾਜਵਾ NLU ਜੋਧਪੁਰ ਵਿੱਚ LLM ਵਿੱਚ ਤਿੰਨ ਗੋਲਡ ਮੈਡਲ ਜਿੱਤੇ ਹਨ ।

Exit mobile version