Punjab

ਗੁਟਕਾ ਸਾਹਿਬ ਦੀ ਬੇਅਦਬੀ ! ਪਾਠੀ ਦੇ ਕਮਰੇ ਤੋਂ ਮਿਲਿਆਂ ਸ਼ਰਾਬ ਦੀਆਂ ਬੋਤਲਾਂ !

ਬਿਉਰੋ ਰਿਪੋਰਟ : ਬਠਿੰਡਾ ਦੇ ਸਿੰਘਵਾਲਾ ਪਿੰਡ ਦੇ ਇੱਕ ਡੇਰੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਡੇਰੇ ਦੇ ਪਾਠੀ ਦੇ ਕਮਰੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਮਿਲਿਆ ਹਨ । ਮਾਮਲਾ ਤਲਵੰਡੀ ਸਾਬੋ ਸਥਿਤ ਤਖਤ ਦਮਦਮਾ ਸਾਹਿਬ ਦੀ ਧਰਮ ਪ੍ਰਚਾਰਕ ਕਮੇਟੀ ਦੇ ਧਿਆਨ ਵਿੱਚ ਆਇਆ ਤਾਂ ਪੰਜ ਪਿਆਰਿਆਂ ਨੇ ਡੇਰੇ ਵਿੱਚ ਜਾਕੇ ਜਾਂਚ ਸ਼ੁਰੂ ਕੀਤੀ । ਇਸ ਦੌਰਾਨ ਪਾਠੀ ਸਿੰਘ ਫਰਾਰ ਹੋ ਗਏ । ਪੰਜ ਪਿਆਰਿਆਂ ਅਤੇ ਦੂਜੇ ਲੋਕਾਂ ਨੇ ਡੇਰੇ ਦੇ ਮੁਖੀ ਬਖਤੌਰ ਸਿੰਘ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ । ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ।

ਜਾਣਕਾਰੀ ਦੇ ਮੁਤਾਬਿਕ ਸਿੰਘਵਾਲਾ ਪਿੰਡ ਦੇ ਇਸ ਡੇਰੇ ਦੇ ਵਿੱਚ ਕਈ ਸਾਲਾਂ ਤੋਂ ਅਖੰਡ ਪਾਠ ਕਰਵਾਇਆ ਜਾ ਰਿਹਾ ਹੈ । ਇਸ ਦੇ ਤਹਿਤ ਕੁਝ ਦਿਨ ਪਹਿਲਾਂ ਵੀ ਇੱਕ ਪਰਿਵਾਰ ਦੇ ਵੱਲੋਂ ਡੇਰੇ ਵਿੱਚ ਅਖੰਡ ਪਾਠ ਕਰਵਾਇਆ ਗਿਆ ਹੈ । ਇਸੇ ਦੌਰਾਨ ਪਿੰਡ ਦੇ ਕੁਝ ਲੋਕਾਂ ਨੂੰ ਪਤਾ ਚੱਲਿਆ ਹੈ ਕਿ ਡੇਰੇ ਦਾ ਪਾਠੀ ਸ਼ਰਾਬ ਪੀਂਦਾ ਹੈ । ਇਸ ਦੀ ਜਾਣਕਾਰੀ ਜਦੋਂ ਤਖਤ ਦਮਦਮਾ ਸਾਹਿਬ ਦੇ ਧਰਮ ਪ੍ਰਚਾਰਕ ਕਮੇਟੀ ਨੂੰ ਮਿਲੀ ਤਾਂ ਉੱਥੇ ਪੰਜ ਪਿਆਰਿਆਂ ਨੂੰ ਜਾਂਚ ਦੇ ਲਈ ਭੇਜਿਆ ਗਿਆ ।

ਪੰਜ ਪਿਆਰਿਆਂ ਦੇ ਡੇਰੇ ਪਹੁੰਚ ਤੋਂ ਪਹਿਲਾਂ ਹੀ ਪਾਠੀ ਧਰਮ ਸਿੰਘ ਫਰਾਰ ਹੋ ਗਿਆ । ਜਾਂਚ ਦੇ ਦੌਰਾਨ ਉਨ੍ਹਾਂ ਦੇ ਕਮਰੇ ਵਿੱਚ ਰੱਖੇ ਟਰੰਕ ਵਿੱਚ ਸ਼੍ਰੀ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲੇ ਸਨ । ਪਾਠੀ ਦੇ ਕਮਰੇ ਵਿੱਚ ਸ਼ਰਾਬ ਦੀਆਂ ਬੋਤਲ ਵੀ ਮਿਲੀਆਂ । ਇਸ ਦੇ ਬਾਅਦ ਜਾਂਚ ਕਰਨ ਵਾਲੀ ਕਮੇਟੀ ਨੇ ਡੇਰੇ ਵਿੱਚ ਪ੍ਰਕਾਸ਼ ਕੀਤੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਰੱਖਿਆ ਗਿਆ ਹੈ ।

ਡੇਰੇ ਦੇ ਮੁਖੀ ਬਖਤੌਰ ਸਿੰਘ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਤਖਤ ਦਮਦਮਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਰਿਪੋਰਟ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ ।