Punjab

ਸਰਕਾਰੀ ਹਸਪਤਾਲ ‘ਚ ਲੱਗਿਆ ਡੀਜੇ ! ਨਰਸਾਂ ਨੇ ਕੀਤਾ ਡਾਂਸ, ਮਰੀਜ ਪਰੇਸ਼ਾਨ !

ਬਿਊਰੋ ਰਿਪੋਰਟ : ਬਠਿੰਡਾ ਵਿੱਚ ਸਰਕਾਰੀ ਹਸਪਤਾਲ ਵਿੱਚ ਨਰਸਾਂ ਦੇ ਡੀਜੇ ‘ਤੇ ਡਾਂਸ ਦਾ ਵੀਡੀਓ ਵਾਇਰਲ ਹੋ ਰਿਾਹ ਹੈ । ਨਰਸਾਂ ਨੇ ਸਰਕਾਰੀ ਹੁਕਮਾਂ ਨੂੰ ਨਜ਼ਰ ਅੰਦਾਜ ਕਰਕੇ ਹਸਪਤਾਲ ਵਿੱਚ ਲੱਗੇ ਡੀਜੇ ‘ਤੇ ਜਮਕੇ ਭੰਗੜਾ ਪਾਇਆ । ਵੀਡੀਓ ਵਿੱਚ ਨਰਸ ਡੀਜੇ ‘ਤੇ ਵੱਜ ਰਹੇ ਗਾਣੇ ‘ਤੇ ਥਿਰਕ ਦੀਆਂ ਨਜ਼ਰ ਆਇਆ । ਵੀਡੀਓ ਵਾਇਰਲ ਹੋਣ ਦੇ ਬਾਅਦ ਸਹਿਤ ਮਹਿਕਮਾ ਹੜਕੰਪ ਵਿੱਚ ਆਇਆ ਹੈ ।

ਮਰੀਜ਼ਾਂ ਦੀ ਸਿਹਤ ਦਾ ਧਿਆਨ ਰੱਖੇ ਬਗੈਰ ਹਸਪਤਾਲ ਵਿੱਚ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਲਗਾਉਣ ‘ਤੇ ਸਰਕਾਰ ਵੱਲੋਂ ਪਹਿਲਾਂ ਹੀ ਬੈਨ ਲਗਾਇਆ ਗਿਆ ਹੈ। ਹਸਪਤਾਲ ਦੇ ਆਲੇ-ਦੁਆਲੇ ਉੱਚੇ ਸਪੀਕਰ ਦੀ ਇਜਾਜ਼ਤ ਨਹੀਂ ਹੁੰਦੀ ਇਹ ਤਾਂ ਹਸਪਤਾਲ ਦੇ ਅੰਦਰ ਲਗਾਇਆ ਗਿਆ ਸੀ। ਹਸਪਤਾਲ ਵਿੱਚ ਤਾਇਨਾਤ ਔਰਤ ਮੁਲਾਜ਼ਮਾਂ ਨੇ ਨਿਯਮਾਂ ਦੀ ਪਰਵਾ ਕੀਤੇ ਬਿਨਾਂ ਤੀਜ ਦਾ ਤਿਓਹਾਰ ਬਣਾਇਆ।

ਸੀਨੀਅਰ ਮੈਡੀਕਲ ਅਫਸਰ ਨੇ ਮਿਸ਼ਨ ਇੰਦਰ ਧਨੁਸ਼ ਦੀ ਆੜ ਲਈ

ਨਰਸਾ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਬਜਾਏ ਸੀਨੀਅਰ ਮੈਡੀਕਲ ਅਫਸਰ ਵੀ ਡਾਂਸ ਵਿੱਚ ਸ਼ਾਮਲ ਹੁੰਦੇ ਹੋਏ ਨਜ਼ਰ ਆਏ । ਉਧਰ ਇਸ ਸਬੰਧ ਵਿੱਚ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਾਮਿਲ ਬੰਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮਿਸ਼ਨ ਇੰਦਰ ਧਨੁਸ਼ ਦੀ ਆੜ ਲੈਂਦੇ ਹੋਏ ਸਫਾਈ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਇੰਦਰ ਧਨੁਸ਼ ਪ੍ਰੋਗਰਾਮ ਦਾ ਪ੍ਰਬੰਧ 7 ਅਗਸਤ ਨੂੰ ਹੋਣਾ ਹੈ ।

ਮੈਡੀਕਲ ਅਫਸਰ ਨੇ ਗਲਤੀ ਕਬੂਲੀ

ਮੈਡੀਕਲ ਅਫਸਰ ਨੇ ਦੱਸਿਆ ਹਸਪਤਾਲ ਵਿੱਚ ਸਾਰੇ ਫੀਲਡ ਸਟਾਫ ਦੀ ਟ੍ਰੇਨਿੰਗ ਰੱਖੀ ਗਈ ਸੀ । ਟ੍ਰੇਨਿੰਗ ਦੌਰਾਨ ਗਰਭਵਤੀ ਔਰਤਾਂ ਅਤੇ ਨਰਸਿੰਗ ਸਕੂਲ ਦੀਆਂ ਕੁੜੀਆਂ ਨੂੰ ਬੁਲਾਇਆ ਗਿਆ ਸੀ । ਇਸ ਦੇ ਬਾਅਦ ਕੁਝ ਸਮੇਂ ਦੇ ਲਈ ਸਭਿਆਚਾਰਕ ਪ੍ਰੋਗਰਾਮ ਰੱਖਿਆ ਗਿਆ ਸੀ । ਹਾਲਾਂਕਿ ਉਨ੍ਹਾਂ ਨੇ ਹਸਪਾਤਲ ਵਿੱਚ ਪ੍ਰਬੰਧਕ ਪ੍ਰੋਗਰਾਮ ਨੂੰ ਲੈਕੇ ਆਪਣੀ ਗਲਤੀ ਮੰਨੀ ਹੈ । ਉਨ੍ਹਾਂ ਨੇ ਕਿਹਾ ਪ੍ਰੋਗਰਾਮ ਪ੍ਰਬੰਧਨ ਦੇ ਲਈ ਉਨ੍ਹਾਂ ਨੇ ਕਿਸੇ ਤੋਂ ਇਜਾਜ਼ਤ ਨਹੀਂ ਲਈ ਸੀ ਇਹ ਉਨ੍ਹਾਂ ਦੀ ਗਲਤੀ ਹੈ । ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਅਤੇ ਅੱਗੋ ਧਿਆਨ ਰੱਖਣ ਦੀ ਗੱਲ ਕਹੀ ਹੈ। ਉਧਰ ਇਲਾਕੇ ਦੇ ਸਮਾਜ ਸੇਵਿਆਂ ਨੇ ਹਸਪਤਾਲ ਵਿੱਚ ਜਿਸ ਤਰ੍ਹਾਂ ਡਾਂਸ ਕੀਤਾ ਗਿਆ ਉਸ ਨੂੰ ਗਲਤ ਕਰਾਰ ਦਿੱਤਾ ਹੈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜੋ ਵੀ ਇਸ ਲਈ ਜ਼ਿੰਮੇਵਾਰੀ ਹੈ ਉਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।