Punjab

ਹੋਟਲ ‘ਚ ਕੁੜੀ ਨੇ ਮੁੰਡੇ ਨੂੰ ਵੱਢਿਆ ! ਲਹੂ ਲੁਹਾਨ ਛੱਡ ਕੇ ਭੱਜੀ ! ਇਸ ਹਾਲ ‘ਚ ਮਿਲੀ

 

ਬਿਉਰੋ ਰਿਪੋਰਟ : ਬਠਿੰਡਾ (Bathinda) ਦੇ ਹੋਟਲ(Hotel) ਵਿੱਚ ਇੱਕ ਖਤਰਨਾਕ ਵਾਰਦਾਤ ਸਾਹਮਣੇ ਆਈ ਹੈ । ਇੱਕ ਕੁੜੀ ਨੇ ਹੋਟਲ ਦੇ ਕਮਰੇ ਵਿੱਚ ਮੁੰਡੇ ਨੂੰ ਬਲੇਡ ਨਾਲ ਵੱਢ ਦਿੱਤਾ ਅਤੇ ਕਮਰੇ ਵਿੱਚ ਖੂਨ ਨਾਲ ਭਿੱਜਿਆ ਛੱਡ ਕੇ ਫਰਾਰ ਹੋ ਗਈ । ਸਮਾਂ ਰਹਿੰਦੇ ਪੀੜਤ ਨੂੰ ਹੋਟਲ ਦੇ ਸਟਾਫ ਨੇ ਪ੍ਰਾਈਵੇਟ ਹਸਪਤਾਲ (Private Hospital) ਪਹੁੰਚਾਇਆ ਜਿੱਥੇ ਉਸ ਨੂੰ ਬਠਿੰਡਾ AIIMS ਰੈਫ਼ਰ ਕਰ ਦਿੱਤਾ ਗਿਆ । ਪੁਲਿਸ ਨੇ ਕੁੜੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।

ਬਠਿੰਡਾ ਦੇ ਹਨੂਮਾਨ ਚੌਕ ਦੇ ਬਣੇ ਮੂਨ ਸਟਾਰ ਹੋਟਲ ਵਿੱਚ ਮਾਨਸਾ ਦਾ ਨੌਜਵਾਨ ਹਰਦੀਪ ਸਿੰਘ ਸੋਮਵਾਰ ਨੂੰ ਇੱਕ ਕੁੜੀ ਦੇ ਨਾਲ ਆਇਆ ਸੀ । ਪੂਰਾ ਦਿਨ ਉਹ ਕਮਰੇ ਤੋਂ ਬਾਹਰ ਨਹੀਂ ਨਿਕਲੇ । ਫਿਰ ਸਵੇਰ ਵੇਲੇ ਉਨ੍ਹਾਂ ਦੇ ਕਮਰੇ ਤੋਂ ਚੀਕਾਂ ਦੀ ਅਵਾਜ਼ ਆਉਣੀ ਸ਼ੁਰੂ ਹੋ ਗਈ । ਥੋੜੀ ਦੇਰ ਬਾਅਦ ਕੁੜੀ ਦਰਵਾਜ਼ਾ ਖੋਲ ਕੇ ਭੱਜੀ,ਸਟਾਫ ਦੇ ਮੁਲਾਜ਼ਮ ਜਦੋਂ ਕਮਰੇ ਵਿੱਚ ਪਹੁੰਚੇ ਤਾਂ ਹਰ ਪਾਸੇ ਖੂਨ ਹੀ ਖੂਨ ਸੀ । ਹਰਦੀਪ ਕਮਰੇ ਵਿੱਚ ਲਹੂਲੁਹਾਨ ਹਾਲਤ ਵਿੱਚ ਬੇਹੋਸ਼ ਸੀ । ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨੂੰ ਸਥਿਰ ਦੱਸੀ ਜਾ ਰਹੀ ਹੈ । ਪੁਲਿਸ ਉਸ ਦੇ ਬਿਆਨ ਦੇਣ ਦਾ ਇੰਤਜ਼ਾਰ ਕਰ ਰਹੀ ਹੈ।

SHO ਹਰਜੋਤ ਸਿੰਘ ਨੇ ਦੱਸਿਆ ਹਮਲਾ ਕਰਨ ਵਾਲੀ ਕੁੜੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ,ਉਹ ਹੋਟਲ ਦੇ ਆਲੇ-ਦੁਆਲੇ ਹੀ ਸੀ । ਉਸ ਨੇ ਹਰਦੀਪ ‘ਤੇ ਹਮਲਾ ਕਿਉਂ ਕੀਤਾ ? ਕਿਸ ਮਕਸਦ ਦੇ ਨਾਲ ਉਹ ਹੋਟਲ ਵਿੱਚ ਰੁਕੇ ਸਨ ? ਦੋਵਾਂ ਦੇ ਵਿਚਾਲੇ ਝਗੜੇ ਦੀ ਵਜ੍ਹਾ ਕੀ ਸੀ ? ਕੀ ਹਰਜੋਤ ਕੁੜੀ ਨਾਲ ਕੁਝ ਗਲਤ ਕਰਨਾ ਚਾਹੁੰਦਾ ਸੀ ਜਾਂ ਫਿਰ ਕੋਈ ਦੋਵਾਂ ਵਿੱਚ ਕੋਈ ਇੱਕ ਬਲੈਕ ਮੇਲ ਕਰ ਰਿਹਾ ਸੀ ? ਪੁਲਿਸ ਇੰਨਾਂ ਸਾਰੇ ਸਵਾਲਾਂ ਦਾ ਜਵਾਬ ਤਲਾਸ਼ ਰਹੀ ਹੈ,ਫਿਲਹਾਲ ਕੁੜੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ।