ਬਿਉਰੋ ਰਿਪੋਰਟ – ਬਠਿੰਡਾ ਦੇ ਪਿੰਡ ਲੇਲੇਵਾਲ ਵਿੱਚ ਮੁਆਵਜ਼ਾ ਨਾਲ ਮਿਲਣ ‘ਤੇ ਗੈਸ ਪਾਈਪ ਲਾਈਨਾਂ ਵਿੱਚ ਕੰਮ ਬੰਦ ਕਰਵਾਉਣ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਸਵੇਰੇ ਰੋਕ ਦਿੱਤਾ ਹੈ । ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਵੱਡੀ ਗਿਣਤੀ ਵਿੱਚ ਮੌਜੂਦ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਉਨ੍ਹਾਂ ਦੇ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਧਰਨਾ ਲਾ ਦਿੱਤਾ ਗਿਆ ।
ਬਠਿੰਡਾ ਤੋਂ ਇਲਾਵਾ ਪੂਰੇ ਜ਼ਿਲ੍ਹੇ ਦੇ ਤਕਰੀਬਨ 1 ਹਜ਼ਾਰ ਪੁਲਿਸ ਜਵਾਨਾ ਨੂੰ ਤਾਇਨਾਤ ਕੀਤਾ ਗਿਆ ਹੈ । ਜਦੋਂ ਕਿਸਾਨਾਂ ਨੂੰ ਪਤਾ ਚੱਲਿਆ ਕਿ ਪਾਈਪ ਲਾਈਨ ਦਾ ਕੰਮ ਬੰਦ ਹੈ ਤਾਂ ਉਨ੍ਹਾਂ ਨੇ ਕੂਚ ਕਰਨ ਦਾ ਫੈਸਲਾ ਟਾਲ ਦਿੱਤਾ ।
ਪ੍ਰਸ਼ਾਸਨ ਅਤੇ ਕਿਸਾਨ ਯੂਨੀਅਨ ਦੀ ਮੀਟਿੰਗ ਤੋਂ ਬਾਅਦ ਸਹਿਮਤੀ ਬਣੀ ਹੈ ਕਿ 13 ਦਸੰਬਰ ਤੱਕ ਕੰਪਨੀ ਪਾਈਪ ਲਾਈਨ ਦਾ ਕੰਮ ਬੰਦ ਰੱਖੇਗੀ ।ਉਸ ਦਿਨ ਮੁੜ ਤੋਂ ਬੈਠਕ ਹੋਵੇਗੀ । ਮੀਟਿੰਗ ਵਿੱਚ ਪੁਲਿਸ ਦੀ ਗੱਡੀਆਂ ਨਾਲ ਭੰਨ-ਤੋੜ ਕਰਨ ਵਾਲਿਆ ਖਿਲਾਫ ਕੇਸ ਵਾਪਸ ਲੈਣ ‘ਤੇ ਵੀ ਗੱਲਬਾਤ ਹੋਈ । ਇਸ ਤੋਂ ਇਵਾਵਾ ਜਿੰਨਾਂ ਕਿਸਾਨਾਂ ਨੂੰ ਘੱਟ ਮੁਆਵਜ਼ਾ ਦਿੱਤਾ ਗਿਆ ਹੈ ਉਨ੍ਹਾਂ ਦੇ ਮਾਮਲੇ ਕੰਪਨੀ ਨੂੰ ਭੇਜਣ ਦੀ ਗੱਲ ਵੀ ਕਹੀ ਗਈ ਹੈ ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੁੱਦਾ 13 ਦਸੰਬਰ ਨੂੰ ਕਾਨੂੰਨੀ ਮਾਹਿਰਾ ਦੀ ਰਾਇ ਤੋਂ ਬਾਅਦ ਵੇਖਿਆ ਜਾਵੇਗਾ । ਇਸ ਸਹਿਮਤੀ ਦਾ ਐਲਾਨ ਬਠਿੰਡਾ ਦੇ ADC ਨੇ ਮੰਚ ਤੋਂ ਕੀਤਾ ਸੀ। ਬੈਠਕ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ,SSP,ਗੈੱਸ ਪਾਈਪ ਲਾਈਨ ਕੰਪਨੀ ਦੇ ਉੱਚ ਅਧਿਕਾਰੀ ਵੀ ਸ਼ਾਮਲ ਸਨ।