ਬਿਊਰੋ ਰਿਪੋਰਟ : ਬਠਿੰਡਾ ਵਿੱਚ ਬਹੁਤ ਦੀ ਦਰਨਾਦਾਕ ਮਾਮਲਾ ਸਾਹਮਣੇ ਆਇਆ ਹੈ । ਇੱਕ ਘਰ ਵਿੱਚ ਪੁੱਤਰ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਸੀ,ਰਿਸ਼ਤੇਦਾਰ ਅਤੇ ਦੋਸਤ ਇਕੱਠੇ ਸਨ । ਇਸੇ ਦੌਰਾਨ ਪਿਤਾ ਦੇ ਦੋਸਤ ਉਸ ‘ਤੇ ਬਾਹਰ ਪਾਰਟੀ ਕਰਨ ਦਾ ਦਬਾਅ ਪਾਉਣ ਲੱਗੇ ਤਾਂ ਪਿਤਾ ਨੇ ਵੀ ਨਾ ਨਹੀਂ 4 ਦੋਸਤਾਂ ਦੇ ਨਾਲ ਪਾਰਟੀ ਕਰਨ ਚੱਲਾ ਗਿਆ । ਪਰ ਉਸ ਨੂੰ ਨਹੀਂ ਪਤਾ ਸੀ ਕਿ ਮੌਤ ਉਸ ਨੂੰ ਆਪ ਬਹਾਨੇ ਨਾਲ ਖਿੱਚ ਕੇ ਲੈਕੇ ਆ ਰਹੀ ਹੈ।
ਮੀਂਹ ਦੀ ਵਜ੍ਹਾ ਕਰਕੇ ਸੜਕਾਂ ਗਿਲੀਆਂ ਸਨ ਜਿਸ ਦੀ ਵਜ੍ਹਾ ਕਰਕੇ ਚਿੱਕੜ ਉਨ੍ਹਾਂ ਦੇ ਪੈਰਾਂ ਅਤੇ ਕੱਪੜਿਆਂ ‘ਤੇ ਪੈ ਗਿਆ। ਰਸਤੇ ਵਿੱਚ ਬਠਿੰਡਾ ਦੀ ਸਰਹਿੰਦ ਨਹਿਰ ਨਿਕਲ ਰਹੀ ਸੀ,ਨਾਲ ਹੀ ਪੰਪ ਲੱਗਿਆ ਸੀ ਦੋਸਤਾਂ ਨੇ ਸੋਚਿਆ ਘਰ ਜਾਣ ਤੋਂ ਪਹਿਲਾਂ ਆਪਣੇ ਹੱਥ ਪੈਰ ਸਾਫ ਕਰ ਲਈਏ,ਜਿਵੇ ਹੀ ਉਨ੍ਹਾਂ ਹੱਥ ਪੈਰ ਧੋਣੇ ਸ਼ੁਰੂ ਕੀਤੇ ਇੱਕ ਦੋਸਤ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ ਫਿਰ ਦੂਜੇ,ਤੀਜੇ ਅਤੇ ਚੌਥੇ ਦੋਸਤ ਨੇ ਉਸ ਨੂੰ ਬਚਾਉਣ ਦੇ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਸੀ । ਜਦੋਂ ਲੋਕਾਂ ਨੇ ਆਵਾਜ਼ਾਂ ਸੁਣੀ ਤਾਂ ਫੌਰਨ ਰਸੀ ਦੀ ਮਦਦ ਨਾਲ 2 ਨੂੰ ਬਾਹਰ ਕੱਢ ਲਿਆ ਗਿਆ ਪਰ 2 ਨੌਜਵਾਨ ਹੁਣ ਵੀ ਲਾਪਤਾ ਹਨ । ਮੌਕੇ NDRF ਦੀਆਂ ਟੀਮਾਂ ਦੋਵੇ ਨੌਜਵਾਨ ਦੀ ਤਲਾਸ਼ ਕਰ ਰਹੀ ਹੈ। ਇਨ੍ਹਾਂ ਵਿੱਚ ਇੱਕ ਬੱਚੇ ਦਾ ਪਿਓ ਵੀ ਦੱਸਿਆ ਜਾ ਰਿਹਾ ਹੈ ।
ਬਠਿੰਡਾ ਦੀ ਸਰਹਿੰਦ ਨਹਿਰ ਵਿੱਚ ਇਹ ਘਟਨਾ ਰਾਤ 8 ਵਜਕੇ 9 ਮਿੰਟ ਦੀ ਹੈ । ਰਾਤ ਕਾਫੀ ਦੇਰ ਤੱਕ ਨੌਜਵਾਨਾਂ ਦੀ ਤਲਾਸ਼ ਕੀਤੀ ਗਈ ਪਰ ਉਹ ਨਹੀਂ ਮਿਲੇ ਫਿਰ NDRF ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ,ਟੀਮਾਂ ਨਹਿਰ ਵਿੱਚ ਉਤਰ ਕੇ ਦੋਵੇ ਨੌਜਵਾਨਾਂ ਦੀ ਤਲਾਸ਼ ਕਰ ਰਹੀ ਹੈ । ਕਈ ਘੰਟੇ ਹੋਣ ਦੇ ਬਾਵਜੂਦ ਹੁਣ ਤੱਕ 2 ਨੌਜਵਨਾਂ ਦੇ ਬਾਰੇ ਕੁਝ ਨਹੀਂ ਪਤਾ ਚੱਲਿਆ ਹੈ।ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ । ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦੀ ਖੁਸ਼ੀਆਂ ਨੂੰ ਕਿਸ ਦੀ ਨਜ਼ਰ ਲੱਗ ਗਈ।