Punjab

ਨਕਲੀ ਮਹੰਤ ਦੀ ਹੋਈ ਛਿੱਤਰ ਪਰੇਡ !

ਬਿਉਰੋ ਰਿਪੋਰਟ : ਬਠਿੰਡਾ ਵਿੱਚ ਰਾਮਪੁਰਾ ਫੂਲ ਵਿੱਚ ਨਕਲੀ ਮਹੰਤ ਬਣ ਕੇ ਘੁੰਮ ਰਹੇ ਨੌਜਵਾਨ ਦਾ ਚੰਗਾ ਕੁਟਾਪਾ ਚਾੜਿਆ ਗਿਆ । ਅਸਲੀ ਮਹੰਤਾਂ ਨੇ ਉਸ ਨੂੰ ਫੜ ਲਿਆ ਉਸ ਦੇ ਔਰਤਾਂ ਵਾਲੇ ਕੱਪੜੇ ਉਤਾਰ ਕੇ ਪਹਿਲਾਂ ਪੁਰਸ਼ਾ ਵਰਗੇ ਕੱਪੜੇ ਪਾਏ ਉਸ ਦੇ ਬਾਅਦ ਉਸ ਦੇ ਵਾਲ ਕੱਟ ਕੇ ਚਿਤਾਵਨੀ ਦਿੱਤੀ ।

ਬੱਸ ਸਟੈਂਡ ਦੇ ਕੋਲ ਫੜਿਆ

ਜਾਣਕਾਰੀ ਦੇ ਮੁਤਾਬਿਕ ਰਾਮਪੁਰਾ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਇੱਕ ਨੌਜਵਾਨ ਮਹੰਤ ਬਣ ਕੇ ਬੱਸਾਂ ਦੀ ਸਵਾਰਿਆਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ । ਲੋਕਾਂ ਵੱਲੋਂ ਉਸ ਦੀ ਸ਼ਿਕਾਇਤ ਦੇ ਬਾਅਦ ਮੰਗਲਵਾਰ ਨੂੰ ਰਾਮਪੁਰਾ ਦੇ ਅਸਲੀ ਮਹੰਤਾਂ ਨੇ ਬੱਸ ਸਟੈਂਡ ਦੇ ਕੋਲ ਘੇਰ ਲਿਆ । ਮਹੰਤਾਂ ਨੇ ਨਕਲੀ ਨੌਜਵਾਨ ਮਹੰਤ ਨੂੰ ਫੜ ਲਿਆ । ਛਿਤਰ ਪਰੇਡ ਕੀਤੀ, ਨੌਜਵਾਨ ਠੱਗ ਮਹੰਤ ਹੱਥ ਜੋੜ ਦਾ ਰਿਹਾ ਹੈ । ਅਸਲੀ ਮਹੰਤਾਂ ਨੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਉਸ ਦੇ ਵਾਲ ਕੱਟ ਦਿੱਤੇ ਗਏ ।

ਅਜਿਹੇ ਠੱਗ ਮਹੰਤ ਹਰ ਗਲੀ ਮੁਹੱਲੇ ਵਿੱਚ ਘੁੰਮ ਰਹੇ ਹਨ । ਲੋਕਾਂ ਨੂੰ ਠੱਗਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਲੱਭ ਦੇ ਹਨ । ਸਿਰਫ ਇਨ੍ਹਾਂ ਹੀ ਨਹੀਂ ਪਿਛਲੇ ਦਿਨਾਂ ਦੌਰਾਨ ਕਈ ਅਪਰਾਧਕ ਵਾਰਦਾਤਾਂ ਵਿੱਚ ਵੀ ਇਨ੍ਹਾਂ ਦਾ ਹੱਥ ਸਾਹਮਣੇ ਆਇਆ ਹੈ । ਇਨ੍ਹਾਂ ਹੀ ਨਹੀਂ ਇਹ ਮਹੰਤ ਦੇ ਭੇਸ ਵਿੱਚ ਰੇਕੀ ਵੀ ਕਰਦੇ ਹਨ ਅਤੇ ਫਿਰ ਵਾਰਦਾਤਾਂ ਨੂੰ ਅੰਜਾਮ ਵੀ ਦਿੰਦੇ ਹਨ ।