Punjab

DSP ਰੰਗੇ ਹੱਥੀ ਰਿਸ਼ਵਤ ਲੈਂਦੇ ਫੜਿਆ ਗਿਆ ! ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਬਿਉਰੋ ਰਿਪੋਰਟ : ਜਦੋਂ ਪੁਲਿਸ ਦੇ ਆਲਾ ਅਧਿਕਾਰੀ ਹੀ ਰਿਸ਼ਵਤ ਦੇ ਮਾਮਲੇ ਵਿੱਚ ਫਸ ਦੇ ਹੋਏ ਨਜ਼ਰ ਆਉਣਗੇ ਤਾਂ ਹੇਠਲੇ ਮੁਲਾਜ਼ਮਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ । ਬਠਿੰਡਾ ਦੇ ਮੌੜ ਮੰਡੀ ਦੇ DSP ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ । DSP ਬਲਜੀਤ ਸਿੰਘ ਨੂੰ ਵਿਜੀਲੈਂਸ ਨੇ 30 ਹਜ਼ਾਰ ਦੀ ਰਿਸ਼ਵਤ ਦੇ ਮਾਮਲੇ ਵਿੱਚ ਫੜਿਆ ਹੈ।

ਦੱਸਿਆ ਜਾ ਰਿਹਾ ਹੈ ਕਿ DSP ਨੇ ਇੱਕ ਮਾਮਲੇ ਵਿੱਚ ਨਾਮਜਦ ਸ਼ਖਸ ਨੂੰ ਕੱਢਣ ਦੇ ਲਈ ਰਿਸ਼ਵਤ ਮੰਗੀ ਸੀ । ਸ਼ਿਕਾਇਤਕਰਤਾ ਨੇ ਸਬੂਤ ਦੇ ਨਾਲ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਸੀ । ਸਬੂਤ ਮਿਲਣ ਦੇ ਬਾਅਦ ਵਿਜੀਲੈਂਸ ਨੇ ਟਰੈਪ ਲਗਾਕੇ ਮੌੜ ਮੰਡੀ ਥਾਣੇ ਵਿੱਚ DSP ਨੂੰ ਕਾਬੂ ਕਰ ਲਿਆ ਹੈ । ਕੁਝ ਦੇਰ ਬਾਅਦ DSP ਬਲਜੀਤ ਸਿੰਘ ਨੂੰ ਬਠਿੰਡਾ ਵਿਜੀਲੈਸ ਬਿਊਰੋ ਦੇ ਥਾਣੇ ਲਿਆਇਆ ਗਿਆ।

ਇਸ ਤੋਂ ਪਹਿਲਾਂ ਇੱਕ ASI ਨੂੰ ਝੂਠੇ ਨਸ਼ੇ ਦੇ ਮਾਮਲੇ ਵਿੱਚ ਫਸਾਉਣ ‘ਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਪੈਸੇ ਨਹੀਂ ਮਿਲੇ ਤਾਂ ਉਹ ਝੂਠਾ ਨਸ਼ੇ ਦਾ ਕੇਸ ਬਣਾ ਦੇਵੇਗਾ । ਜਿਸ ਤੋਂ ਬਾਅਦ ਪੀੜਤ ਸ਼ਖਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ASI ਨੂੰ ਗ੍ਰਿਫਤਾਰ ਕੀਤਾ ਗਿਆ ਸੀ।