The Khalas Tv Blog Punjab ਕੀ ਤੁਸੀਂ ਕਾਰ ਤੋਂ ਉਤਰਨ ਵੇਲੇ ਇਹ ਗਲਤੀ ਕਰਦੇ ਹੋ ?
Punjab

ਕੀ ਤੁਸੀਂ ਕਾਰ ਤੋਂ ਉਤਰਨ ਵੇਲੇ ਇਹ ਗਲਤੀ ਕਰਦੇ ਹੋ ?

Bathinda car scooty accident

ਲਾਪਰਵਾਈ ਜ਼ਿੰਦਗੀ 'ਤੇ ਭਾਰੀ ਪੈ ਗਈ

ਬਿਊਰੋ ਰਿਪੋਰਟ : ਇੱਕ ਨੌਜਵਾਨ ਕੁੜੀ ਦਾ ਨੌਕਰੀ ਵਿੱਚ ਪਹਿਲਾ ਦਿਨ ਸੀ ਪਰ ਜ਼ਿੰਦਗੀ ਦਾ ਅਖੀਰਲਾ ਦਿਨ ਬਣ ਗਿਆ । ਇੱਕ ਅਪ੍ਰੈਲ ਨੂੰ ਨਵੀਂ ਨੌਕਰੀ ਜੁਆਇਨ ਕਰਨੀ ਸੀ, ਪਰ ਰਸਤੇ ਵਿੱਚ ਨੌਜਵਾਨ ਕੁੜੀ ਹਾਦਸੇ ਦਾ ਸ਼ਿਕਾਰ ਹੋ ਗਈ । ਇਨੋਵਾ ਗੱਡੀ ਦੇ ਪਿੱਛੇ ਬੈਠੇ ਇੱਕ ਸ਼ਖਸ ਦੀ ਲਾਪਰਵਾਈ ਦੀ ਵਜ੍ਹਾ ਕਰਕੇ ਐਕਟਿਵਾ ਡਿੱਗ ਗਿਆ, ਪਿਤਾ ਅਤੇ ਦੋਵੇ ਧੀਆਂ ਸੜਕ ‘ਤੇ ਡਿੱਗ ਗਈਆਂ, ਇੱਕ ਧੀ ਦੇ ਸਿਰ ਤੋਂ ਟਰੈਕਟਰ ਗੁਜ਼ਰ ਗਿਆ ਅਤੇ ਉਸ ਦੀ ਮੌਤ ਹੋ ਗਈ । ਹਾਦਸਾ ਬਠਿੰਡਾ ਸ਼ਹਿਰ ਦੇ ਪਾਰਸ ਨਗਰ ਵਿੱਚ ਹੋਇਆ,ਮ੍ਰਿਤਕ ਗੋਪਾਲ ਨਗਰ ਦੀ ਰਹਿਣ ਵਾਲੀ ਸੀ । ਉਸ ਦੇ ਪਿਤਾ ਅਤੇ ਭੈਣ ਦਾ ਸਿਵਿਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ 304 ਅਧੀਨ ਮਾਮਲਾ ਦਰਜ ਕਰ ਲਿਆ ।

ਇਨੋਵਾ ਡਰਾਈਵਰ ਨੇ ਅਚਾਨਕ ਖੋਲਿਆ ਦਰਵਾਜ਼ਾ

ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਇਤਲਾਹ ਸੰਦੀਪ ਗਿੱਲ ਨੇ ਪੁਲਿਸ ਨੂੰ ਦਿੱਤੀ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਵਿੱਚ ਲੱਗੇ CCTV ਖੰਗਾਲੇ ਤਾਂ ਹਾਦਸੇ ਦਾ ਕਾਰਨ ਸਾਹਮਣੇ ਆਇਆ, ਫੁਟੇਜ ਦੇ ਮੁਤਾਬਿਕ ਇੱਕ ਸ਼ਖਮ ਆਪਣੀ 2 ਧੀਆਂ ਨਾਲ ਐਕਟਿਵਾਂ ‘ਤੇ ਜਾ ਰਿਹਾ ਸੀ,ਅੱਗੇ ਚੱਲ ਰਹੀ ਇਨੋਵਾ ਕਾਰ ਤੋਂ ਉਤਰ ਰਹੇ ਸ਼ਖਸ਼ ਨੇ ਅਚਾਨਕ ਦਰਵਾਜ਼ਾ ਖੋਲ ਦਿੱਤਾ ਜਿਸ ਦੀ ਵਜ੍ਹਾ ਕਰਕੇ ਸਕੂਟੀ ਦਰਵਾਜ਼ੇ ਵਿੱਚ ਜਾਕੇ ਵੱਜੀ ।

ਕਾਰ ਤੋਂ ਉਤਰਨ ਵੇਲੇ ਇਹ ਲਾਪਰਵਾਈ ਬਿਲਕੁਲ ਵੀ ਨਾ ਕਰੋ

ਫੁਟੇਜ ਦੇ ਮੁਤਾਬਿਕ ਐਕਟਿਵਾ ਦਰਵਾਜ਼ੇ ਦੇ ਨਾਲ ਟਕਰਾਈ ਅਤੇ ਤਿੰਨੋ ਸੜਕ ‘ਤੇ ਹੇਠਾਂ ਡਿੱਗ ਗਏ, ਇਸ ਵਿਚਾਲੇ ਪਿਛੋ ਆ ਰਹੇ ਟਰੈਕਟਰ ਕੁੜੀ ਦੇ ਸਿਰ ‘ਤੇ ਚੜ ਗਿਆ । ਹਾਦਸਾ ਵੇਖ ਕੇ ਮੌਕੇ ‘ਤੇ ਭੀੜ ਜੁੱਟ ਗਈ । ਜਿਸ ਦਾ ਫਾਇਦਾ ਚੁੱਕ ਕੇ ਇਨੋਵਾ ਅਤੇ ਟਰੈਕਟਰ ਡਰਾਈਵਰ ਦੋਵੇ ਫਰਾਰ ਹੋ ਗਏ । ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ । ਇੱਕ ਲਾਪਰਵਾਈ ਨੇ ਕੁੜੀ ਦੀ ਜ਼ਿੰਦਗੀ ਖਤਮ ਕਰ ਦਿੱਤੀ । ਜਦੋਂ ਵੀ ਤੁਸੀਂ ਕਾਰ ਦਾ ਦਰਵਾਜ਼ਾ ਖੋਲੋ ਪਹਿਲਾਂ ਪਿੱਛੇ ਮੁੜ ਕੇ ਜ਼ਰੂਰ ਵੇਖ ਲਓ ਕੋਈ ਗੱਡੀ ਤਾਂ ਨਹੀਂ ਆ ਰਹੀ ਕਿਉਂਕਿ ਜੇਕਰ ਤੁਸੀਂ ਬਿਨਾਂ ਵੇਖੇ ਦਰਵਾਜ਼ਾ ਖੋਲ ਦਿੱਤਾ ਤਾਂ ਨਾ ਸਿਰਫ਼ ਤੁਸੀਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਬਲਕਿ ਦੂਜਿਆਂ ਦੀ ਜ਼ਿੰਦਗੀ ਵੀ ਦਾਅ ‘ਤੇ ਲਾ ਸਕਦੇ ਹੋ । ਬਠਿੰਡਾ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਸੀ । ਇਨੋਵਾ ਡਰਾਇਵ ਨੇ ਬਿਨਾਂ ਪਿੱਛੇ ਵੇਖੇ ਦਰਵਾਜਾ ਖੋਲਿਆ ਅਤੇ ਸਕੂਟੀ ਆਕੇ ਦਰਵਾਜ਼ੇ ਨਾਲ ਵੱਜੀ ਅਤੇ ਡਿੱਗ ਗਈ ।

Exit mobile version