Others

ਪੰਜਾਬ ਦੇ 2 ਸ਼ਹਿਰਾਂ ‘ਚ ਚੱਲੀਆਂ ਤਾਬੜ ਤੋੜ ਗੋਲੀਆਂ,3 ਲੋਕ ਬਣੇ ਨਿਸ਼ਾਨਾ

Bathinda and kapurthala firing

ਬਿਊਰੋ ਰਿਪੋਰਟ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸੂਬੇ ਦੇ ਆਲਾ ਪੁਲਿਸ ਅਧਿਕਾਰੀਆਂ ਦੇ ਨਾਲ ਕਾਨੂੰਨੀ ਹਾਲਾਤਾਂ ਨੂੰ ਲੈਕੇ ਚਰਚਾ ਕਰ ਰਹੇ ਸਨ ਤਾਂ ਪੰਜਾਬ ਦੇ 2 ਸ਼ਹਿਰਾਂ ਵਿੱਚ ਤਾਬੜਤੋੜ ਗੋਲੀਆਂ ਚੱਲ ਰਹੀਆਂ ਸਨ । ਇੰਨਾਂ ਵਾਰਦਾਤਾਂ ਤੋਂ ਬਾਅਦ ਇੱਕ ਵਾਰ ਮੁੜ ਸਵਾਲ ਉੱਠ ਰਹੇ ਹਨ ਕਿ ਗੰਨ ਕਲਚਰ ‘ਤੇ ਸਖ਼ਤੀ ਦੇ ਬਾਵਜੂਦ ਬਦਮਾਸ਼ਾਂ ਦੇ ਹੌਸਲੇ ਹੁਣ ਵੀ ਬੁਲੰਦ ਕਿਵੇਂ ਹਨ ? ਵਾਰਦਾਤ ਨੂੰ ਅੰਜਾਮ ਦੇਣ ਦਾ ਪਹਿਲਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੰਤਪੁਰ ਰੋਡ ‘ਤੇ ਹਮਲਾਵਰਾਂ ਨੇ 2 ਲੋਕਾਂ ‘ਤੇ ਗੋਲੀਆਂ ਚਲਾਈਆਂ ਹਨ। ਜਿਸ ਵਿੱਚ 2 ਨੌਜਵਾਨ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ ਦੋਵਾਂ ਦੀਆਂ ਲੱਤਾਂ ‘ਤੇ ਗੋਲੀਆਂ ਲੱਗੀਆਂ ਹਨ। ਉਧਰ ਦਿਨ ਦਿਹਾੜੇ ਹਮਲੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਹਮਲੇ ਵਿੱਚ ਜ਼ਖ਼ਮੀ ਹੋਣ ਵਾਲਿਆਂ ਵਿੱਚੋਂ ਇੱਕ ਦਾ ਨਾਂ ਗੱਗੂ ਅਤੇ ਦੂਜੇ ਦਾ ਨਾਂ ਹਰਮਿੰਦਰ ਦੱਸਿਆ ਜਾ ਰਿਹਾ ਹੈ। ਪੁਲਿਸ ਜਖ਼ਮੀਆਂ ਤੋਂ ਹਮਲਾਵਰਾਂ ਦੀ ਪਛਾਣ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ । ਹਮਲਾ ਕਰਨ ਵਾਲੇ ਕੌਣ ਸਨ ? ਆਖਿਰ ਕਿਸ ਮਕਸਦ ਨਾਲ ਉਨ੍ਹਾਂ ਨੇ 2 ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਇਸ ਬਾਰੇ ਹੁਣ ਤੱਕ ਕੁਝ ਵੀ ਸਾਫ ਨਹੀਂ ਪਾਇਆ ਹੈ। ਉਧਰ ਗੋਲੀ ਮਾਰਨ ਦਾ ਦੂਜਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ।

ਕਪੂਰਥਲਾ ਵਿੱਚ ਚੱਲੀ ਗੋਲੀ

ਕਪੂਰਥਲਾ ਦੇ ਫਗਵਾੜਾ ਪਿੰਡ ਪਾਸ਼ਟਾ ਵਿੱਚ ਬਦਮਾਸ਼ਾਂ ਨੇ ਇੱਕ ਸ਼ਖ਼ਸ ਨੂੰ ਗੋਲੀ ਮਾਰ ਦਿੱਤੀ । ਉਸ ਨੂੰ ਫੋਨ ਕਰਕੇ ਪਹਿਲਾਂ ਬੁਲਾਇਆ ਗਿਆ ਸੀ। ਮ੍ਰਿਤਕ ਨੂੰ ਪਹਿਲਾਂ ਕੋਰਟ ਵਿੱਚੋਂ ਕੇਸ ਵਾਪਸ ਲੈਣ ਦੀ ਧਮਕੀ ਦਿੱਤੀ ਗਈ ਪਰ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਹੱਥੋਪਾਈ ਹੋਈ ਅਤੇ ਸਤਪਾਲ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਦੀ ਹੁਣ ਤੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੂੰ ਤਿੰਨ ਨੌਜਵਾਨਾਂ ਨੇ ਗੋਲੀ ਮਾਰੀ ਹੈ, ਰਾਹਤ ਦੀ ਗੱਲ ਇਹ ਹੈ ਕਿ ਗੋਲੀ ਸਤਪਾਲ ਦੇ ਹੱਥ ਵਿੱਚ ਲੱਗੀ ਅਤੇ ਸਿਵਿਲ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਜਖ਼ਮੀ ਨੇ ਦੱਸਿਆ ਉਸ ਦਾ ਪਾਸ਼ਟਾ ਦੇ ਕੁਝ ਲੋਕਾਂ ਨਾਲ ਕੇਸ ਚੱਲ ਰਿਹਾ ਸੀ । ਫਿਲਹਾਲ ਗੋਲੀਆਂ ਮਾਰਨ ਵਾਲੇ ਤਿੰਨੋ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ । ਪਰ ਪੁਲਿਸ ਤਿੰਨਾਂ ਦੀ ਗਿਰਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ । ਉਧਰ ਸੂਬੇ ਦੀ ਕਾਨੂੰਨੀ ਹਾਲਾਤਾਂ ਨੂੰ ਲੈਕੇ ਡੀਜੀਪੀ ਨੇ ਸੂਬੇ ਦੇ ਆਲਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਹੈ।

ਡੀਜੀਪੀ ਦੀ ਆਲਾ ਅਧਿਕਾਰੀਆਂ ਨਾਲ ਮੀਟਿੰਗ

ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਰਿਵਿਊ ਕਰਨ ਦੇ ਲਈ ਡੀਜੀਪੀ ਗੌਰਵ ਯਾਦਵ ਨੇ STF ਚੀਫ ਅਤੇ ADGP ਸੁਰੱਖਿਆ ਦੇ ਨਾਲ ਮੀਟਿੰਗ ਕੀਤੀ । ਇਸ ਵਿੱਚ ਸਾਰੇ ਸ਼ਹਿਰਾਂ ਦੇ ਪੁਲਿਸ ਕਮਿਸ਼ਨਰ,IGP,DIG,SSP ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਫੋਕਸ ਵੱਧ ਰਹੇ ਜੁਰਮ,ਡਰੱਗ ਟਰੈਫਿਕ ਅਤੇ ਦਹਿਸ਼ਤਗਰਦੀ ਵਰਗੇ ਅਹਿਮ ਮੁੱਦੇ ਸਨ ।