The Khalas Tv Blog Punjab ਕਿਉਂ ਜਲਦੀ ਹੌਸਲਾ ਹਾਰ ਰਹੇ ਹਨ ਪੰਜਾਬੀ ਨੌਜਵਾਨ !
Punjab

ਕਿਉਂ ਜਲਦੀ ਹੌਸਲਾ ਹਾਰ ਰਹੇ ਹਨ ਪੰਜਾਬੀ ਨੌਜਵਾਨ !

Bathinda student akashdeep

6 ਸਾਲ ਪਹਿਲਾਂ ਆਕਾਸ਼ਦੀਪ ਸਿੰਘ ਦੇ ਪਿਤਾ ਵੀ ਇਸੇ ਤਰ੍ਹਾਂ ਚੱਲੇ ਗਏ ਸਨ

ਬਿਊਰੋ ਰਿਪੋਰਟ : ਬੇਰੁਜ਼ਗਾਰੀ ਕਹਿ ਲਿਓ ਜਾਂ ਫਿਰ ਵਿਦੇਸ਼ ਜਾਣ ਦੀ ਚਾਹਤ ਪੰਜਾਬੀ ਨੌਜਵਾਨਾਂ ਨੂੰ ਇਸ ਨੇ ਅਜਿਹਾ ਜਕੜ ਲਿਆ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਨੌਜਵਾਨ ਕੁਝ ਵੀ ਸੋਚ ਦੇ ਸਮਝ ਦੇ ਨਹੀਂ ਹਨ। ਬਠਿੰਡਾ ਦੇ ਆਕਾਸ਼ਦੀਪ ਵੱਲੋਂ ਚੁੱਕਿਆ ਗਿਆ ਕਦਮ ਹਰ ਪੰਜਾਬੀ ਮਾਪਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗਾ । ਮਾਂ ਦੀ ਇਕਲੌਤੀ ਔਲਾਦ ਆਕਾਸ਼ਦੀਪ ਕੈਨੇਡਾ ਜਾਣਾ ਚਾਉਂਦਾ ਸੀ। ਇਸ ਦੇ ਲਈ 22 ਸਾਲ ਦੇ ਆਕਾਸ਼ਦੀਪ ਨੇ ਪੜਾਈ ਕੀਤੀ ਇਸ ਤੋਂ ਬਾਅਦ IELTS ਵੀ ਕਲੀਅਰ ਕਰ ਲਿਆ ਪਰ ਤਕਨੀਕੀ ਵਜ੍ਹਾ ਕਰਕੇ ਉਹ ਕੈਨੇਡਾ ਨਹੀਂ ਜਾ ਸਕਿਆ । ਇਸ ਨੂੰ ਉਸ ਨੇ ਅਜਿਹਾ ਮਨ ਨੂੰ ਲਾ ਲਿਆ ਕਿ ਘਰ ਦੇ ਕਮਰੇ ਅੰਦਰ ਫਾਹਾ ਲਾਕੇ ਖੁਦਕੁਸ਼ੀ ਕਰ ਲਈ । ਮਾਂ ਨੂੰ ਆਕਾਸ਼ਦੀਪ ਦੇ ਇਸ ਕਦਮ ਦਾ ਜਦੋਂ ਪਤਾ ਚੱਲਿਆ ਤਾਂ ਉਸ ਦੇ ਪੈਰਾ ਦੇ ਹੇਠਾਂ ਤੋਂ ਜ਼ਮੀਨ ਖਿਸਕ ਗਈ । ਘਰ ਵਿੱਚ ਸਿਰਫ਼ ਮਾਂ ਹੀ ਸੀ,ਪਿਤਾ ਨੇ ਵੀ 6 ਸਾਲ ਪਹਿਲਾਂ ਇਸੇ ਤਰ੍ਹਾਂ ਖੁਦਕੁਸ਼ੀ ਕਰ ਲਈ ਸੀ ।

ਮਾਪਿਆਂ ਲਈ ਆਕਾਸ਼ਦੀਪ ਦੀ ਘਟਨਾ ਵੱਡਾ ਅਲਰਟ

ਪੰਜਾਬ ਵਿੱਚ ਵਿਦੇਸ਼ ਜਾਣ ਦਾ ਟਰੈਂਡ 3 ਦਹਾਕਿਆਂ ਤੋਂ ਹੈ ਪਰ ਇਸ ਵੇਲੇ ਇਹ ਜਨੂੰਨ ਬਣ ਗਿਆ ਹੈ । ਪਹਿਲਾ ਸਿਰਫ ਦੁਆਬੇ ਤੋਂ ਹੀ ਜ਼ਿਆਦਾ ਲੋਕ ਵਿਦੇਸ਼ ਦਾ ਰੁਖ ਕਰਦੇ ਸਨ ਪਰ ਹੁਣ ਮਾਲਵਾ ਅਤੇ ਮਾਝੇ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਜਾ ਰਹੇ ਹਨ । ਇਸ ਦੇ ਪਿੱਛੇ ਵੱਡਾ ਕਾਰਨ ਬੇਰੁਜ਼ਗਾਰੀ ਹੈ,ਪੰਜਾਬ ਦੇ ਨੌਜਵਾਨ ਪੂਰੀ ਤਰ੍ਹਾਂ ਨਾਲ ਸਰਕਾਰੀ ਨੌਕਰੀ ‘ਤੇ ਨਿਰਭਰ ਹਨ । ਸਰਕਾਰ ਕੋਲ ਇੰਨੀ ਨੌਕਰੀਆਂ ਨਹੀਂ ਹਨ ਕਿ ਉਹ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕੇ। ਸੂਬੇ ਵਿੱਚ ਵੱਡੀਆਂ ਕੰਪਨੀਆਂ ਦੀ ਗਿਣਤੀ ਬਹੁਤ ਹੀ ਘੱਟ ਹੈ ਜਿਹੜੀਆਂ ਹਨ ਉਹ ਇੰਨੀ ਤਨਖਾਹ ਨਹੀਂ ਦਿੰਦੀਆਂ ਹਨ । ਇਸੇ ਲਈ ਨੌਜਵਾਨ ਵਿੱਚ ਵਿਦੇਸ਼ ਜਾਣ ਦਾ ਰੁਝਾਨ ਹੈ । ਪਰ ਜਿਹੜੇ ਨੌਜਵਾਨ ਨਹੀਂ ਜਾ ਸਕਦੇ ਹਨ ਉਹ ਆਕਾਸ਼ਦੀਪ ਵਰਗਾ ਕਦਮ ਚੁੱਕਣ ਦੀ ਸੋਚ ਦੇ ਹਨ। ਅਜਿਹੇ ਮੌਕੇ ਮਾਪਿਆਂ ਦਾ ਬੱਚਿਆਂ ਨਾਲ ਸਾਥ ਜ਼ਰੂਰੀ ਹੈ ਤੁਸੀਂ ਉਨ੍ਹਾਂ ਦੇ ਨਾਲ ਖੜੇ ਰਹੋ । ਉਨ੍ਹਾਂ ਨੂੰ ਹੋਰ ਰਸਤੇ ਤਲਾਸ਼ਨ ਵਿੱਚ ਮਦਦ ਕਰੋ, ਤਾਂਕਿ ਨੌਜਵਾਨ ਭੱਟਕੇ ਨਾ ਅਤੇ ਕੋਈ ਅਜਿਹਾ ਕਦਮ ਨਾ ਚੁੱਕ ਲਏ ਜਿਸ ਨਾਲ ਪੂਰੇ ਪਰਿਵਾਰ ਨੂੰ ਬਾਅਦ ਵਿੱਚੋ ਪਛਤਾਵਾ ਹੋਵੇ।

 

Exit mobile version