Punjab

ਗਰਭਵਤੀ ਔਰਤ ਨੂੰ ਬਣਾਇਆ ਗਿਆ ਨਿਸ਼ਾਨਾ ! SSP ਦਫਤਰ ਤੋਂ 100 ਮੀਟਰ ਨਜ਼ਦੀਕ ! ਲੋਕ ਬਣੇ ਰਹੇ ਤਮਾਸ਼ਬੀਨ!

ਬਿਊਰੋ ਰਿਪੋਰਟ : ਬਠਿੰਡਾ ਵਿੱਚ SSP ਦਫਤਰ ਤੋਂ 100 ਮੀਟਰ ਦੂਰ ਇੱਕ ਦੁਕਾਨ ‘ਤੇ ਖਾਣਾ ਖਾ ਰਹੀ ਇੱਕ ਗਰਭਵਤੀ ਮਹਿਲਾ ‘ਤੇ ਇੱਕ ਸ਼ਖਸ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ,ਵਾਰਦਾਤ ਤੋਂ ਬਾਅਦ ਔਰਤ ਸੜਕ ‘ਤੇ ਵੀ ਡਿੱਗ ਗਈ,ਹਮਲੇ ਵਿੱਚ ਜਖ਼ਮੀ ਔਰਤ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਫਰਾਰ ਹੋਣ ਲੱਗਿਆ ਤਾਂ ਇੱਕ ਸ਼ਖਸ਼ ਨੇ ਉਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ,ਦੂਜੇ ਪਾਸੇ ਜ਼ਖਮੀ ਔਰਤ ਨੂੰ ਸਰਕਾਰੀ ਹਸਤਪਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਡਾਕਟਰਾਂ ਨੇ ਦੱਸਿਆ ਹੈ ਮਹਿਲਾ ਦੀ ਹਾਲਤ ਚਿੰਤਾ ਜਨਕ ਹੈ,ਪੁਲਿਸ ਮੌਕੇ ‘ਤੇ ਜਾਂਚ ਵਿੱਚ ਜੁੱਟੀ ਹੈ । ਮੁਲਜ਼ਮ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹੁਣ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕੀ ਆਖਿਰ ਕਿਉਂ ਉਸ ਨੇ ਗਰਭਵਤੀ ਔਰਤ ‘ਤੇ ਹਮਲਾ ਕੀਤਾ।

ਚੀਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਪਹੁੰਚੇ

ਜਾਣਕਾਰੀ ਦੇ ਮੁਤਾਬਿਕ ਦੁਪਹਿਰ ਡੇਢ ਵਜੇ ਗੀਤਾ ਨਾਂ ਦੀ ਮਹਿਲਾ ਬਠਿੰਡਾ SSP ਦਫਤਰ ਦੇ ਬਾਹਰ ਰੋਡ ਵਿੱਚ ਕੁਲਚੇ ਦੀ ਰੇਹੜੀ ‘ਤੇ ਨਾਨ ਖਾ ਰਹੀ ਸੀ,ਇਸੇ ਦੌਰਾਨ ਉੱਥੇ ਅਜੇ ਨਾਂ ਦਾ ਸ਼ਖਸ ਪਹੁੰਚਿਆ ਅਤੇ ਉਸ ਨੇ ਚਾਕੂਆਂ ਨਾਲ ਤਾਬੜਤੋੜ ਵਾਰ ਕਰਕੇ ਔਰਤ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ,ਔਰਤ ਦੇ ਚੀਕਾਂ ਮਾਰਨ ਦੀ ਆਵਾਜ਼ ਸੁਣ ਦੇ ਹੀ ਆਲੇ-ਦੁਆਲੇ ਦੇ ਲੋਕ ਉਸ ਨੂੰ ਬਚਾਉਣ ਦੇ ਲਈ ਨਹੀਂ ਪਹੁੰਚੇ,ਪਰ ਇੱਕ ਜੂਸ ਵਾਲੇ ਨੇ ਹਿੰਮਤ ਕਰਦੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ।

ਜੂਸ ਵਾਲੇ ਨੇ ਜਿਵੇਂ ਹੀ ਮੁਲਜ਼ਮ ਨੂੰ ਘੇਰਿਆ ਤਾਂ ਆਲੇ-ਦੁਆਲੇ ਦੇ ਲੋਕਾਂ ਵਿੱਚ ਵੀ ਹਿੰਮਤ ਆ ਗਈ ਅਤੇ ਉਨ੍ਹਾਂ ਨੇ ਮੁਲਜ਼ਮ ਨੂੰ ਫੜਨ ਵਿੱਚ ਸਾਥ ਦਿੱਤਾ,ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਵਾਰਦਾਤ ਕਈ ਸਵਾਲ ਖੜੇ ਕਰ ਰਹੀ ਹੈ, ਪਹਿਲਾਂ ਕੀ ਔਰਤ ਹਮਲਾ ਕਰਨ ਵਾਲੇ ਨੂੰ ਜਾਣ ਦੀ ਸੀ ? ਜੇਕਰ ਨਹੀਂ ਤਾਂ ਔਰਤ ਨੂੰ ਟਾਰਗੇਟ ਕਿਉਂ ਕੀਤਾ ? ਕੀ ਲੁੱਟ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਸੀ ? ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ? ਫਿਲਹਾਲ ਪੁਲਿਸ ਲਈ ਚੰਗੀ ਗੱਲ ਇਹ ਹੈ ਕਿ ਉਸ ਦੇ ਹੱਥ ਮੁਲਜ਼ਮ ਆ ਗਿਆ ਹੈ ਅਤੇ ਹਮਲੇ ਦਾ ਖੁਲਾਸਾ ਕਰਨ ਦੇ ਲਈ ਪੁਲਿਸ ਨੂੰ ਥੋੜ੍ਹੀ ਸਖਤੀ ਕਰਨੀ ਪਏਗੀ। ਉਮੀਦ ਹੈ ਹਮਲੇ ਵਿੱਚ ਜਖ਼ਮੀ ਮਹਿਲਾ ਵੀ ਜਲਦ ਠੀਕ ਹੋ ਜਾਵੇਗੀ ਉਹ ਵੀ ਹਮਲਾਵਰ ਬਾਰੇ ਅਹਿਮ ਜਾਣਕਾਰੀ ਸਾਂਝੀ ਕਰ ਸਕਦੀ ਹੈ ।