Punjab

ਪੰਜਾਬ ਦੇ ਸਭ ਤੋਂ ਵੱਡੇ ਦਾਗ਼ ਖਿਲਾਫ ਅਵਾਜ਼ ਚੁੱਕੀ ਤਾਂ ਹਮੇਸ਼ਾ ਲਈ ਮਿੱਟਾ ਦਿੱਤਾ ਗਿਆ !

 

ਬਿਉਰੋ ਰਿਪੋਰਟ : ਨਸ਼ੇ ਖਿਲਾਫ ਅਵਾਜ਼ ਚੁਕਣ ਵਾਲੇ ਨੌਜਵਾਨ ਨੂੰ ਹਮੇਸ਼ਾਂ ਦੇ ਲਈ ਦੁਨੀਆ ਤੋਂ ਦੂਰ ਕਰ ਦਿੱਤਾ ਗਿਆ । ਬਟਾਲਾ ਦੇ ਗੁਰੂ ਨਾਨਕ ਭੁੱਲਰ ਰੋਡ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ 22 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤ ਲ ਕਰ ਦਿੱਤਾ ਗਿਆ ਹੈ । ਵਾਰਦਾਤ ਵੀਰਵਾਰ ਰਾਤ ਦੀ ਹੈ । ਕੁੱਤੇ ਨੂੰ ਰੋਜ਼ ਰੋਟੀ ਪਾਉਣ ਗਿਆ ਸੀ ਨੌਜਵਾਨ ਹਸਨਦੀਪ ਸਿੰਘ ਸਿੰਘ । ਮੁਹੱਲੇ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸ ਨੂੰ ਜਾਨੋ ਮਾਰ ਦਿੱਤਾ ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪੁੱਤਰ ਹੋਟਲ ਮੈਨੇਜਮੈਂਟ ਦੀ ਡਿਗਰੀ ਦੇ ਲਈ ਕੋਰਸ ਕਰ ਰਿਹਾ ਸੀ । ਜਦੋਂ ਉਹ ਕੁੱਤੇ ਨੂੰ ਘੁਮਾਉਣ ਦੇ ਲਈ ਗਿਆ ਤਾਂ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਪਿਤਾ ਨੇ ਦੱਸਿਆ ਘਰ ਦੇ ਨਜ਼ਦੀਕ ਕੁਝ ਨੌਜਵਾਨ ਕਾਫੀ ਦਿਨ ਤੋਂ ਨਸ਼ਾ ਕਰ ਰਹੇ ਸਨ । ਹਸਨਦੀਪ ਨੇ ਉਨ੍ਹਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਧਮਕੀ ਦਿੱਤੀ । ਪਰਿਵਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਵੀ ਹਸਨਦੀਪ ਸਿੰਘ ਦਾ ਕਤਲ ਕੀਤਾ ਹੈ ।

ਉਧਰ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਲਾਸ਼ ਨੂੰ ਭੇਜ ਦਿੱਤਾ ਹੈ । ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਧਰ ਲੁਧਿਆਣਾ ਅਤੇ ਖੰਨਾ ਤੋਂ ਵੀ ਨਸ਼ੇ ਨਾਲ ਜੁੜੀਆਂ 2 ਹੋਰ ਵੱਡੀਆਂ ਹੈਰਾਨ ਕਰਨ ਵਾਲਿਆਂ ਖਬਰਾਂ ਹਨ ।

ਲੁਧਿਆਣਾ ਵਿੱਚ ਈਸਾ ਨਗਰੀ ਦੀ ਜਿੰਮ ਵਾਲੀ ਗਲੀ ਵਿਚ ਇਕ ਨੌਜਵਾਨ ਦੀ ਲਾਸ਼ ਪਈ ਮਿਲੀ । ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਵੀ ਇਸ ਦੀ ਤਸਦੀਕ ਕੀਤੀ ਹੈ । ਮ੍ਰਿਤਕ ਦੀ ਪਛਾਣ ਦੀਪਕ ਧਾਲੀਵਾਲ ਵਾਸੀ ਖੁੱਡ ਮੁਹੱਲਾ ਵਜੋਂ ਹੋਈ ਹੈ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।ਮ੍ਰਿਤਕ ਦੇ ਭਰਾ ਕਰਨ ਨੇ ਦੱਸਿਆ ਕਿ ਰਾਤ ਕਰੀਬ 8.30 ਵਜੇ ਇਕ ਨੌਜਵਾਨ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਦੱਸਿਆ ਕਿ ਉਸ ਦਾ ਭਰਾ ਦੀਪਕ ਈਸਾ ਨਗਰੀ ਪੁਲੀ ਨੇੜੇ ਜਿੰਮ ਵਾਲੀ ਗਲੀ ‘ਚ ਡਿੱਗਿਆ ਪਿਆ ਮਿਲਿਆ।

ਉਧਰ ਖੰਨਾ ਦੀ ਪਾਇਲ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਲੜਕੀ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਸਰਬਜੀਤ ਕੌਰ ਵਾਸੀ ਧਮੋਟ ਕਲਾਂ ਵਜੋਂ ਹੋਈ ਹੈ। ਉਹ ਕਤਲ ਕੇਸ ਵਿਚ ਜ਼ਮਾਨਤ ’ਤੇ ਬਾਹਰ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿਤਾ। ਪੁਲਿਸ ਨੇ ਉਸ ਦੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸਰਬਜੀਤ ਕੌਰ ਨਵੀਂ ਮਹਿੰਦਰਾ ਥਾਰ ਵਿੱਚ ਚਿੱਟਾ ਸਪਲਾਈ ਕਰਨ ਜਾ ਰਹੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿਤੀ ਸੀ।