‘ਦ ਖ਼ਾਲਸ ਟੀਵੀ ਬਿਊਰੋ:– ਬਟਾਲਾ ਦੇ ਨੌਜਵਾਨ ਅਭਿਸ਼ੇਕ ਤ੍ਰੇਹਨ (25) ਨੇ ਕੰਪਿਊਟਰ ’ਤੇ ਟਾਈਪਿੰਗ ਕਰਨ ਦੀ ਰਫ਼ਤਾਰ ਨਾਲ ‘ਗਿੰਨੀਜ਼ ਬੁੱਕ’ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਉਹ ਆਪਣੀ ਪ੍ਰਤੀਭਾ ਕਾਰਨ ਦੁਨੀਆਂ ਦਾ ਸਭ ਤੋਂ ਤੇਜ਼ ਰਫ਼ਤਾਰ ਵਾਲਾ ਟਾਈਪਿਸਟ ਬਣ ਗਿਆ ਹੈ। ਪਹਿਲਾਂ ਇਹ ਰਿਕਾਰਡ ਕਿਸੇ ਚੀਨੀ ਵਿਅਕਤੀ ਦੇ ਨਾਂ ਸੀ। ਅਭਿਸ਼ੇਕ ਨੇ ਦੱਸਿਆ ਕੇ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਉਹ ਦੋ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਦੋ ਇੰਡੀਆ ਬੁੱਕ ਆਫ਼ ਰਿਕਾਰਡ ਬਣਾ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਛੋਟੀ ਉਮਰ ਤੋਂ ਦਿਨ-ਰਾਤ ਕੰਪਿਊਟਰ ਅਤੇ ਮੋਬਾਈਲ ਫੋਨ ’ਤੇ ਕੰਮ ਕਰਦਾ ਰਹਿੰਦਾ ਸੀ ਅਤੇ ਉਸ ਦੇ ਮਾਤਾ-ਪਿਤਾ ਨੇ ਵੀ ਉਸ ਨੂੰ ਬਹੁਤ ਸਹਿਯੋਗ ਦਿੱਤਾ, ਜਿਸ ਦੀ ਬਦੌਲਤ ਅੱਜ ਉਹ ਗਿੰਨੀਜ਼ ਬੁੱਕ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਸਕਿਆ ਹੈ। ਉਸ ਨੇ ਬੜੀ ਮਿਹਨਤ ਕਰਕੇ 3. 57 ਸੈਕਿੰਡਾਂ ਵਿੱਚ A ਤੋਂ ਲੈ ਕੇ Z ਤੱਕ ਦੇ ਅਲਫਾਬੈੱਟ ਟਾਈਪ ਕਰਕੇ ਰਿਕਾਰਡ ਕਾਇਮ ਕੀਤਾ ਹੈ ਅਤੇ ਚੀਨ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਰਿਕਾਰਡ ਤੋੜਿਆ ਹੈ।
