Punjab

ਹੱਦ ਹੋ ਗਈ ਹੁਣ ਹਸਪਤਾਲ ‘ਚ ਨਸ਼ੇ ਦੀ ਓਵਰ ਡੋਜ਼ ਨਾਲ ਮੌਤ !

ਬਿਉਰੋ ਰਿਪੋਰਟ : ਪੰਜਾਬ ਵਿੱਚ ਨਸ਼ੇ ਦੀ ਹਾਲਤ ਦਾ ਅੰਦਾਜ਼ਾ ਰੋਜਾਨਾ ਹੋਣ ਵਾਲੀਆਂ ਮੌਤਾਂ ਤੋਂ ਲਗਾਉਣਾ ਮੁਸ਼ਕਿਲ ਨਹੀਂ ਹੈ। ਪਰ ਹੁਣ ਨਸ਼ੇ ਦੇ ਓਵਰ ਡੋਜ਼ ਨਾਲ ਔਰਤਾਂ ਦੀ ਮੌਤ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ,ਜਿੱਥੇ ਸਰਕਾਰੀ ਹਸਪਤਾਲ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ । ਦੱਸਿਆ ਜਾ ਰਿਹਾ ਹੈ ਉਸ ਦੀ ਲਾਸ਼ ਦੇ ਕੋਲ ਇੱਕ ਨਸ਼ੇ ਦਾ ਇੰਜੈਕਸ਼ਨ ਪਿਆ ਮਿਲਿਆ ਹੈ । ਮ੍ਰਿਤਕ ਔਰਤ ਦਾ ਨਾਂ ਸੋਨੀਆ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਲਾਸ਼ OPD ਦੇ ਸਾਹਮਣੇ ਪਈ ਸੀ ।

ਦੱਸਿਆ ਜਾ ਰਿਹਾ ਹੈ ਮ੍ਰਿਤਰ ਔਰਤ ਦੀ ਲਾਸ਼ ਕਾਫੀ ਦੇਰ ਤੋਂ ਪਈ ਸੀ । ਜਦੋਂ ਮੀਡੀਆ ਦੀਆਂ ਟੀਮਾਂ ਪਹੁੰਚਿਆਂ ਤਾਂ ਉਸ ਵੇਲੇ ਲਾਸ਼ ਨੂੰ ਚੁੱਕਿਆ ਗਿਆ। ਹਸਪਤਾਲ ਵਿੱਚ ਡਿਊਟੀ ਕਰ ਰਹੀ ਨਰਸ ਮੁਤਾਬਿਕ ਸਵੇਰ 8 ਵਜੇ ਤੋਂ ਪਹਿਲਾਂ ਹੀ ਲਾਸ਼ ਉੱਥੇ ਪਈ ਸੀ । ਡਾਕਟਰ ਮੁਤਾਬਿਕ ਮ੍ਰਿਤਕ ਸੋਨੀਆ ਪਹਿਲਾਂ ਵੀ ਕਈ ਵਾਰ ਇਲਾਜ ਕਰਵਾਉਣ ਆਉਂਦੀ ਸੀ । ਬਟਾਲਾ ਦੇ SMO ਨੇ ਦੱਸਿਆ ਕਿ ਔਰਤ ਹਸਪਤਾਲ ਦੇ ਆਲੇ-ਦੁਆਲੇ ਪਹਿਲਾਂ ਵੀ ਨਸ਼ਾ ਕਰਦੇ ਹੋਏ ਵੇਖੀ ਗਈ ਸੀ

ਇਸ ਤੋਂ ਪਹਿਲਾਂ ਲਧਿਆਣਾ ਅਤੇ ਜਲੰਧਰ ਤੋਂ ਵੀ ਨਸ਼ਾ ਕਰਦੀਆਂ ਕੁੜੀਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ । ਜਲੰਧਰ ਵਿੱਚ ਤਾਂ ਇੱਕ ਕੁੜੀ ਨੂੰ ਨਸ਼ੇੜੀਆਂ ਨੇ ਫੜ ਕੇ ਇੰਜੈਕਸ਼ਨ ਲੱਗਾ ਦਿੱਤਾ ਸੀ ਜਦਕਿ ਲੁਧਿਆਣਾ ਦੀ ਕੁੜੀ ਨੇ ਦੱਸਿਆ ਸੀ ਕਿ ਕਿਸ ਨਾਲ ਨਸ਼ੇ ਦੇ ਲਈ ਉਸ ਤੋਂ ਦੇਹ ਵਪਾਰ ਕਰਵਾਉਂਦੇ ਹਨ । ਅੰਮ੍ਰਿਤਸਰ ਤੋਂ ਨਵੀਂ ਵਿਆਹੁਤਾ ਔਰਤ ਚੂੜੇ ਨਾਲ ਨਸ਼ਾ ਕਰਦੀ ਹੋਈ ਫੜੀ ਗਈ ਸੀ । ਕੁਝ ਦਿਨ ਪਹਿਲਾਂ ਇੱਕ ਔਰਤ ਦਾ ਨਸ਼ਾ ਵੇਚ ਦੇ ਹੋਏ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ । ਪਿੰਡ ਵਿੱਚ ਨਸ਼ੇ ਨੂੰ ਲੈਕੇ ਕਮੇਟੀਆਂ ਬਣੀਆਂ ਹਨ ਪਰ ਨਸ਼ਾ ਸਮੱਗਲਰਾਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਗਏ ਹਨ ਕਿ ਉਹ ਕਮੇਟੀ ਦੇ ਮੈਂਬਰਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਜਾਨੀ ਨੁਕਸਾਨ ਪਹੁੰਚਾ ਰਹੇ ਹਨ । ਕੁਝ ਦਿਨ ਪਹਿਲਾਂ ਬਠਿੰਡਾ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ । ਪੰਜਾਬ ਸਰਕਾਰ ਅਤੇ ਪੁਲਿਸ ਨਸ਼ੇ ਨੂੰ ਲੈਕੇ ਵੱਡਾ ਆਪਰੇਸ਼ਨ ਚਲਾਉਣ ਦਾ ਦਾਅਵਾ ਕੀਤਾ ਗਿਆ ਹੈ, ਛਾਪੇਮਾਰੀ ਕੀਤੀਆਂ ਜਾਂਦੀ ਹਨ,ਪਰ ਇੱਕ 2 ਦਿਨ ਦੀ ਛਾਪੇਮਾਰੀ ਨਾਲ ਨਸ਼ੇ ਨਹੀਂ ਰੁਕਣ ਵਾਲਾ ਹੈ ਇਸ ਦੇ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਹੋਵੇਗਾ।