The Khalas Tv Blog Punjab 8 ਸਾਲਾ ਪੰਜਾਬ ਦੀ ਧੀ ਨੇ ਕਰ ਦਿੱਤਾ ਕਮਾਲ ! 7 ਦੇਸ਼ਾਂ ਦੇ 3 ਹਜ਼ਾਰ ਖਿਡਾਰੀਆਂ ਨੂੰ ਪਿੱਛੇ ਛੱਡ ਕੇ ਸਿਲਵਰ ਮੈਡਲ ਜਿੱਤਿਆ
Punjab Sports

8 ਸਾਲਾ ਪੰਜਾਬ ਦੀ ਧੀ ਨੇ ਕਰ ਦਿੱਤਾ ਕਮਾਲ ! 7 ਦੇਸ਼ਾਂ ਦੇ 3 ਹਜ਼ਾਰ ਖਿਡਾਰੀਆਂ ਨੂੰ ਪਿੱਛੇ ਛੱਡ ਕੇ ਸਿਲਵਰ ਮੈਡਲ ਜਿੱਤਿਆ

ਬਿਉਰੋ ਰਿਪਰੋਟ : ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ 8 ਸਾਲ ਦੀ ਬੱਚੀ ਤਿਸ਼ਾ ਨੇ 7 ਦੇਸ਼ਾਂ ਦੇ ਤਕਰੀਬਨ 3 ਹਜ਼ਾਰ ਬੱਚਿਆਂ ਨੂੰ ਪਿੱਛੇ ਛੱਡ ਦੇ ਹੋਏ ਕਰਾਟੇ ਚੈਂਪੀਅਨਸ਼ਿੱਪ ਵਿੱਚ ਸਿਲਵਰ ਮੈਡਲ ਜਿੱਤਿਆ ਹੈ । ਇਹ ਮੁਕਾਬਲਾ ਕਰਨਾਟਕਾ ਵਿੱਚ ਖੇਡਿਆ ਗਿਆ । ਤਿਸ਼ਾ ਦੀ ਇਸ ਉਪਲਬਦੀ ‘ਤੇ ਪੂਰੇ ਬਟਾਲਾ ਦੇ ਲੋਕਾਂ ਨੂੰ ਮਾਣ ਹੈ । ਉਸ ਦੇ ਘਰ ਘਰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗ ਗਈ ਹੈ।

ਮਜ਼ਬੂਤੀ ਨਾਲ ਆਪਣੇ ਗੇਮ ਖੇਡ ਕੇ ਮੈਡਲ ਜਿੱਤਿਆ

ਤਿਸ਼ਾ ਦੀ ਮਾਂ ਪਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਦੇਸ਼ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਧੀ ਨੂੰ ਅੱਗੇ ਵੱਧਣ ਦਾ ਮੌਕਾ ਦੇਣ ਤਾਂਕੀ ਧੀਆਂ ਸਮਾਜ ਵਿੱਚ ਮਜ਼ਬੂਤੀ ਨਾਲ ਅੱਗੇ ਵੱਧ ਸਕਣ। ਤਿਸ਼ਾ ਦੇ ਕੋਚ ਨੇ ਦੱਸਿਆ ਕਿ ਉਹ ਬਹੁਤ ਮਿਹਨਤ ਕਰਦੀ ਹੈ ।ਕਿਉਂਕਿ ਇਸ ਵਿੱਚ ਏਸ਼ੀਆ ਦੇ 7 ਦੇਸ਼ਾਂ ਦੇ ਬੱਚੇ ਸਨ । ਪਰ ਤਿਸ਼ਾ ਨੇ ਇਹ ਮੁਕਾਮ ਹਾਸਲ ਕੀਤਾ ਹੈ ਆਪਣੀ ਖੇਡ ਨੂੰ ਮਜ਼ਬੂਤੀ ਨਾਲ ਖੇਡ ਕੇ ।

ਵਿਧਾਇਕ ਦੇ ਭਰਾ ਵਧਾਈ ਦੇਣ ਘਰ ਪਹੁੰਚੇ

ਵਿਧਾਇਕ ਦੇ ਭਰਾ ਅੰਮ੍ਰਿਤ ਕਲਸੀ ਨੇ ਕਿਹਾ ਤਿਸ਼ਾ ਨੇ ਬਟਾਲਾ ਨੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ ਉਸ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਹੈ । ਇਸ ਲਈ ਵਿਧਾਇਕ ਬਟਾਲਾ ਨੇ ਗੈਰ ਹਾਜ਼ਰੀ ਵਿੱਚ ਉਨ੍ਹਾਂ ਨੇ ਮੈਨੂੰ ਇਹ ਡਿਊਟੀ ਸੌਂਪੀ ਹੈ । ਜਿਸ ਦੀ ਵਜ੍ਹਾ ਕਰਕੇ ਮੈਂ ਬੱਚੀ ਨੂੰ ਵਧਾਈ ਦੇਣ ਲਈ ਘਰ ਪਹੁੰਚਿਆ ਹਾਂ। ਉਨ੍ਹਾਂ ਕਿਹਾ ਅਜਿਹੇ ਮਿਹਨਤੀ ਬੱਚਿਆਂ ਦੇ ਲਈ ਸਾਡੀ ਸਰਕਾਰ ਪੂਰੀ ਮਦਦ ਕਰਨ ਲਈ ਤਿਆਰ ਹੈ

Exit mobile version