Punjab

ਨਗਰ ਕੀਰਤਨ ‘ਚ ਪਾਲਕੀ ਸਾਹਿਬ ‘ਤੇ ਪ੍ਰਸ਼ਾਦ ਦੀ ਸੇਵਾ ਨਿਭਾ ਰਿਹਾ ਸੀ ਨੌਜਵਾਨ !

ਬਿਉਰੋ ਰਿਪੋਰਟ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਬੰਧਕ ਨਗਰ ਕੀਰਤਨ ਮੌਕੇ ਬਟਾਲਾ ਦੇ ਪਿੰਡ ਵਡਾਲਾ ਗ੍ਰੰਥਿਆ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ । ਪ੍ਰਸ਼ਾਦ ਦੀ ਸੇਵਾ ਕਰ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ । ਨੌਜਵਾਨ ਪਾਲਸੀ ਸਾਹਿਬ ਵਾਲੀ ਟਰਾਲੀ ‘ਤੇ ਬੈਠਾ ਸੀ । ਟਰਾਲੀ ਵਿੱਚ ਕਰੰਟ ਆਉਣ ਨਾਲ 21 ਸਾਲ ਦੇ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰਾ ਮਹੌਲ ਗਮ ਵਿੱਚ ਬਦਲ ਗਿਆ।

ਜਾਣਕਾਰੀ ਦੇ ਮੁਤਾਬਿਕ ਪਿੰਡ ਦੀ ਦੀਆਂ ਸੰਗਤਾਂ ਨੇ ਸੋਮਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਸੀ । ਇਸ ਦੌਰਾਨ ਨਗਰ ਕੀਰਤਨ ਗਲੀਆਂ ਵਿੱਚ ਗੁਜ਼ਰ ਰਿਹਾ ਸੀ । ਕਈ ਗਲੀਆਂ ਵਿੱਚ ਬਿਜਲੀ ਦੀ ਤਾਰ ਕਾਫੀ ਹੇਠਾਂ ਸਨ । ਇੱਕ ਸ਼ਖਸ ਤਾਰਾਂ ਨੂੰ ਉੱਤੇ ਕਰ ਰਿਹਾ ਸੀ ਤਾਂਕੀ ਪਾਲਕੀ ਸਾਹਿਬ ਵਾਲਾ ਟਰਾਲੀ ਤਾਰਾਂ ਵਿੱਚ ਨਾ ਫਸੇ । ਇਸ ਦੌਰਾਨ ਇੱਕ ਬਿਜਲੀ ਦੀ ਤਾਰ ਟਰਾਲੀ ਦੇ ਸੰਪਰਕ ਵਿੱਚ ਆ ਗਈ ਅਤੇ ਬਿਕਰਮਜੀਤ ਸਿੰਘ ਕਰੰਟ ਦੀ ਚਪੇਟ ਵਿੱਚ ਆ ਗਿਆ । ਉਹ ਨੱਗੇ ਪੈਰ ਪ੍ਰਸਾਦ ਵੰਡਣ ਦੀ ਸੇਵਾ ਕਰ ਰਿਹਾ ਸੀ । ਬਿਕਰਮਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਸੇਵਾਦਾਰਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਅਜਿਹਾ ਹੀ ਇੱਕ ਹੋਰ ਦਰਨਕਾਨ ਤਸਵੀਰ ਹਰਿਆਣਾ ਦੇ ਫ਼ਰੀਦਾਬਾਦ ਤੋਂ ਵੀ ਸਾਹਮਣੇ ਆਈ ਹੈ ।

ਹਰਿਆਣਾ ਦੇ ਫ਼ਰੀਦਾਬਾਦ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਹੋਏ ਸੇਵਾਦਾਰ ਦੀ ਮੌਤ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਰੁਮਾਲਾ ਸਾਹਿਬ ਚੜ੍ਹਾਉਣ ਤੋਂ ਬਾਅਦ ਹੀ ਇਕ ਸੇਵਾਦਾਰ ਪਾਲਕੀ ‘ਤੇ ਹੀ ਬੇਹੋਸ਼ ਹੋ ਗਏ। ਉਸ ਨੂੰ ਫੌਰਨ ਡਾਕਟਰ ਕੋਲ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਦੀ ਗੱਲ ਆਖਦਿਆਂ ਮ੍ਰਿਤਕ ਐਲਾਨ ਦਿੱਤਾ।