ਬਿਊਰੋ ਰਿਪੋਰਟ : ਬਿਨਾਂ ਪਿਉ ਦੇ ਪੁੱਤਰ ਨੂੰ ਮਾਂ ਨੇ ਚੰਗਾ ਇਨਸਾਨ ਬਣਾਉਣ ਦੀ ਹਰ ਪੂਰੀ ਕੋਸ਼ਿਸ਼ ਕੀਤੀ । ਬੁਰੀ ਆਦਤਾਂ ਤੋਂ ਦੂਰ ਕਰਨ ਦੇ ਲਈ ਅੰਮ੍ਰਿਤਪਾਨ ਵੀ ਕਰਵਾਇਆ ਪਰ ਪੁੱਤਰ ਦੀ ਮਾੜੀ ਸੰਗਤ ਨੇ ਉਸ ਨੂੰ ਦਰਦਨਾਕ ਮੌਤ ਦਿੱਤੀ ।ਬਰਨਾਲ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ । ਨੌਜਵਾਨ ਨੇ ਚਿੱਟੇ ਦਾ ਇੰਜੈਕਸ਼ਨ ਲਗਾਉਂਦਾ ਸੀ । ਬਠਿੰਡਾ ਜ਼ਿਲ੍ਹੇ ਦੇ ਤਪਾ-ਭਦੌੜ ਰੋਡ ‘ਤੇ ਨੌਜਵਾਨ ਦੀ ਲਾਸ਼ ਮਿਲੀ । ਮ੍ਰਿਤਕ ਦੀ ਪਛਾਣ ਪਿੰਡ ਢਿਲਵਾਂ ਦੇ ਲਵਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਲਾਸ਼ ਦੇ ਕੋਲ ਬਾਈਕ ਵੀ ਮਿਲੀ ਹੈ,ਪੁਲਿਸ ਸਟੇਸ਼ਨ ਫੂਲ ਵਿੱਚ ਨੌਜਵਾਨ ‘ਤੇ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ।
ਮ੍ਰਿਤਕ ਦੀ ਮਾਂ ਅਤੇ ਚਾਚਾ ਨੇ ਭਰੇ ਮਨ ਨਾਲ ਕਿਹਾ ਕਿ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਲਾਡੀ ਦੀ ਮੌਤ ਚਿੱਟੇ ਨਾਲ ਹੋਈ ਹੈ । ਉਸ ਦੇ ਪਿਤਾ ਦਾ ਵੀ ਦਿਹਾਂਤ ਹੋ ਚੁੱਕਿਆ ਹੈ । ਉਹ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਪੜਾਈ ਕਰ ਰਿਹਾ ਸੀ । ਇਸ ਤੋਂ ਪਹਿਲਾਂ ਉਸ ਦੇ ਪੁੱਤਰ ਨੂੰ ਨਸ਼ਾ ਛੱਡਣ ਦੇ ਲਈ ਅੰਮ੍ਰਿਤ ਵੀ ਛੱਕ ਲਿਆ ਸੀ । ਪਰ ਉਹ ਫਿਰ ਬੁਰੀ ਸੰਗਤ ਵਿੱਚ ਫਸ ਗਿਆ ਅਤੇ ਨਸ਼ਾ ਕਰਨ ਲੱਗਿਆ । ਉਸ ਨੇ ਦੱਸਿਆ ਕਿ ਉਹ ਗੁਆਂਦੀ ਦੇ ਪਿੰਡ ਰਾਇਆ ਵਿੱਚ ਡਰੱਸ ਖਰੀਦਣ ਗਿਆ ਸੀ ।
ਰਾਇਆ ਪਿੰਡ ਵਿੱਚ ਖੁੱਲੇਆਮ ਵੇਚਿਆ ਜਾ ਰਿਹਾ ਹੈ ਨਸ਼ਾ
ਇਸ ਪਿੰਡ ਵਿੱਚ ਆਮਤੌਰ ‘ਤੇ ਨਸ਼ਾ ਵੇਚਿਆ ਜਾ ਰਿਹਾ ਹੈ । ਨਸ਼ੇ ਦੇ ਕਾਰਨ ਹਰ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ । ਪਰ ਸਰਕਾਰ ਅਤੇ ਪੁਲਿਸ ਚੁੱਪੀ ਧਾਰੇ ਹੋਏ ਹੈ। ਉਨ੍ਹਾਂ ਨੇ ਕਿਹਾ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।
ਇਸ ਸਬੰਧ ਵਿੱਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਲਵਪ੍ਰੀਤ ਸਿੰਘ ਲਾਡੀ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ। ਉਸ ਦੇ ਚਾਚਾ ਹਰਨੇਕ ਸਿੰਘ ਦਾ ਬਿਆਨ ਦਰਜ ਕਰਕੇ ਰਾਇਆ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।