Punjab

2 ਪੁੱਤਰਾਂ ਨੇ ਪਿਉ ਨਾਲ ਕੀਤਾ ਮਾੜਾ ਕੰਮ ! ਧੀ ਪਿਤਾ ਦੀ ਜ਼ਿੰਦਗੀ ਮੰਗਦੀ ਰਹੀ ! ਪਿਉ ਦਾ ਕਸੂਰ,ਪੁੱਤਰਾਂ ਦੀ ਲੰਮੀ ਉਮਰ ਚਾਹੁੰਦਾ ਸੀ !

ਬਿਉਰੋ ਰਿਪੋਰਟ : ਬਰਨਾਲਾ ਦੇ ਪਿੰਡ ਝਲੂਰ ਤੋਂ ਦਿਲ ਨੂੰ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿਸ ਪੁੱਤਰਾਂ ‘ਤੇ ਪਿਉ ਨੂੰ ਮਾਣ ਹੋਣਾ ਚਾਹੀਦਾ ਸੀ, ਉਨ੍ਹਾਂ ਨੇ ਹੀ ਹੀ ਪਿਉ ਨੂੰ ਗੰਡਾਸੇ ਅਤੇ ਕੁਹਾੜੀ ਨਾਲ ਲਹੂ-ਲੁਹਾਨ ਕਰਕੇ ਕਤਲ ਕਰ ਦਿੱਤਾ। ਪਿਉ ਦੀ ਗ਼ਲਤੀ ਸਿਰਫ਼ ਇਨ੍ਹੀਂ ਸੀ ਉਸ ਨੇ ਆਪਣੇ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ। ਜਿਸ ਤੋਂ ਨਰਾਜ਼ ਦੋਵੇਂ ਪੁੱਤਰਾਂ ਨੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ । ਇੱਕ ਕਾਤਲ ਪੁੱਤਰ ਨੂੰ ਪੁਲਿਸ ਨੇ ਗ੍ਰਿਫ਼ਤਾਰੀ ਕਰ ਲਿਆ ਹੈ ।

ਥਾਣਾ ਸਦਰ ਬਰਨਾਲਾ ਦੇ SHO ਕਰਨ ਸ਼ਰਮਾ ਨੇ ਦੱਸਿਆ ਕਿ ਪਿੰਡ ਝਲੂਰ ਵਿੱਚ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ । ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਬੀਤੀ ਰਾਤ ਸਿਵਲ ਹਸਪਤਾਲ ਤੋਂ ਮਿਲੀ । ਝਗੜਾ ਪਿਉ ਅਤੇ 2 ਪੁੱਤਰਾਂ ਦੇ ਵਿਚਾਲੇ ਹੋਇਆ ਸੀ । ਇਸ ਲੜਾਈ ਵਿੱਚ ਤਿੰਨੋ ਜ਼ਖ਼ਮੀ ਹੋਏ । ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ 65 ਸਾਲ ਦੇ ਪਿਤਾ ਰਾਮ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ,ਦੋਵੇਂ ਪੁੱਤਰਾਂ ਨੇ ਹੀ ਪਿਤਾ ਦਾ ਕਤਲ ਕੀਤਾ ।

ਪਿਤਾ ਨਾਲ ਕੁੱਟਮਾਰ ਅਤੇ ਗਾਲ੍ਹਾਂ ਕੱਢ ਦੇ ਸਨ

ਪੁਲਿਸ ਮੁਤਾਬਕ ਰਾਮ ਸਿੰਘ ਆਪਣੇ ਦੋਵੇਂ ਪੁੱਤਰਾਂ ਨੂੰ ਨਸ਼ੇ ਤੋਂ ਰੋਕ ਦਾ ਸੀ । ਦੋਵੇਂ ਮੁਲਜ਼ਮ ਆਪਣੇ ਪਿਤਾ ਨੂੰ ਗਾਲ੍ਹਾਂ ਕੱਢ ਦੇ ਸਨ । ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ । ਮ੍ਰਿਤਕ ਦੀ ਧੀ ਕੁਲਦੀਪ ਕੌਰ ਦੇ ਬਿਆਨ ਮੁਤਾਬਕ ਉਹ ਆਪਣੇ ਪਿਤਾ ਦੇ ਘਰ ਆਈ ਸੀ। ਇਸੇ ਦੌਰਾਨ ਪੁੱਤਰਾਂ ਨੇ ਪਿਤਾ ਨੂੰ ਕੁਹਾੜੀ ਅਤੇ ਗੰਡਾਸੇ ਨਾਲ ਜ਼ਖ਼ਮੀ ਕਰ ਦਿੱਤਾ ।

ਅਮਰ ਸਿੰਘ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ

ਸਰਕਾਰੀ ਹਸਪਤਾਲ ਬਰਨਾਲਾ ਵਿੱਚ ਪਿਤਾ ਰਾਮ ਸਿੰਘ ਦੀ ਮੌਤ ਹੋ ਗਈ । ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਕੁਲਦੀਪ ਕੌਰ ਦਾ ਬਿਆਨ ਦਰਜ ਕਰਕੇ ਦੋਵੇਂ ਪੁੱਤਰ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਜਦਕਿ ਅਮਰ ਸਿੰਘ ਆਪ ਜ਼ਖ਼ਮੀ ਹੋਣ ਦੇ ਕਾਰਨ ਸਰਕਾਰੀ ਹਸਪਤਾਲ ਵਿੱਚ ਭਰਤੀ ਹੈ। ਸਰਕਾਰੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ।