Punjab

ਮੂਸੇਵਾਲਾ ਦੇ ਜਨਮ ਦਿਨ ‘ਤੇ ਫੈਨ ਨੇ ਕੀਤਾ ਇਹ ਕੰਮ ! ਪੁਲਿਸ ਤੇ ਮਾਪਿਆਂ ਲਈ ਇਹ 4 ਸਵਾਲ ਅਹਿਮ

 

ਬਿਊਰੋ ਰਿਪੋਰਟ : ਬਰਨਾਲਾ ਦੇ ਨਜ਼ਦੀਕ ਹੰਡਿਯਾਯਾ ਵਿੱਚ 18 ਸਾਲ ਦੇ ਨੌਜਵਾਨ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨੂੰ ਆਪਣੇ ਮੱਥੇ ‘ਤੇ ਰੱਖਿਆ ਅਤੇ ਫਿਰ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ, ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਤਲਾਹ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੂਰੀ ਵਾਰਦਾਤ ਦੀ ਪੜਤਾਲ ਵਿੱਚ ਜੁੱਟ ਗਈ ਹੈ । ਹੁਣ ਤੱਕ ਨੌਜਵਾਨ ਵੱਲੋਂ ਇਸ ਚੁੱਕੇ ਗਏ ਕਦਮ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦਾ ਵੱਡਾ ਫੈਨ ਸੀ ।

ਪੂਰੇ ਇਲਾਕੇ ਵਿੱਚ ਸੋਗ

18 ਸਾਲ ਦਾ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਨੇ ਗੋਲੀ ਮਾਰਨ ਕੇ ਆਪਣੀ ਜੀਵਨ ਨੂੰ ਤਾਂ ਖਤਮ ਕਰ ਦਿੱਤਾ ਪਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਐਤਵਾਰ ਨੂੰ ਉਹ ਘਰ ਵਿੱਚ ਆਪਣੇ ਕਮਰੇ ਵਿੱਚ ਸੀ,ਉਸ ਨੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਕਿਵੇ ਕੱਢੀ ਫਿਰ ਚਲਾਈ ਇਸ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ । ਜਸ਼ਨਪ੍ਰੀਤ ਦੇ ਇਸ ਕਦਮ ਨਾਲ ਪੂਰੇ ਇਲਾਕੇ ਵਿੱਚ ਸੋਗ ਹੈ । ਹਰ ਕੋਈ ਹੈਰਾਨ ਹੈ ਆਖਿਰ ਜਸ਼ਨ ਨੇ ਅਜਿਹਾ ਕਦਮ ਕਿਉਂ ਚੁੱਕਿਆ। ਪੁਲਿਸ ਨੇ ਜਸ਼ਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਪੁਲਿਸ ਘਰ ਵਾਲਿਆਂ ਤੋਂ ਪੁੱਛ-ਗਿੱਛ ਕਰ ਰਹੀ ਹੈ ਤਾਂਕੀ ਕਾਰਨ ਪਤਾ ਚੱਲ ਸਕੇ।

ਪੁੱਤਰ ਸਿੱਧੂ ਮੂਸੇਵਾਲਾ ਦਾ ਫੈਨ ਸੀ

ਮ੍ਰਿਤਕ ਜਸ਼ਨਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦਾ ਵੱਡਾ ਫੈਨ ਸੀ । ਉਸ ਨੇ ਆਪਣਾ ਘਰ,ਦੁਕਾਨ ਮੂਸੇਵਾਲਾ ਦੇ ਪੋਸਟਰ ਨਾਲ ਭਰਿਆ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਵਾਲੇ ਦਿਨ ਆਪਣੀ ਜਾਨ ਦਿੱਤੀ ਹੈ । ਜਸ਼ਨਪ੍ਰੀਤ ਸਿੰਘ ਆਪਣੇ ਪਿਤਾ ਨਾਲ ਬਰਨਾਲਾ ਸਟੇਡੀਅਮ ਦੇ ਕੋਲ ਬਣੀ ਆਟੋ ਡੀਲਰ ਮਾਰਕਿਟ ਵਿੱਚ ਆਟੋ ਡੀਲਿੰਗ ਦਾ ਕੰਮ ਕਰਦਾ ਸੀ ।

ਪੁਲਿਸ ਨੂੰ ਲੱਭਨਾ ਹੋਵੇਗਾ ਸਵਾਲਾਂ ਦਾ ਜਵਾਬ

ਪਰ ਵੱਡਾ ਸਵਾਲ ਇਹ ਹੈ ਕਿ ਜਸ਼ਨਪ੍ਰੀਤ ਨੇ ਛੋਟੀ ਉਮਰ ਵਿੱਚ ਅਜਿਹਾ ਵੱਡਾ ਕਦਮ ਕਿਉਂ ਚੁੱਕਿਆ । ਕੀ ਕੋਈ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ? ਕੀ ਘਰ ਵਿੱਚ ਕਿਸੇ ਗੱਲ ਨੂੰ ਲੈਕੇ ਕੋਈ ਵਿਵਾਦ ਹੋਇਆ ਜਿਸ ਨੂੰ ਉਸ ਨੇ ਆਪਣੇ ਦਿਲ ਨਾਲ ਲਾ ਲਿਆ ? ਕੀ ਕਿਸੇ ਦੋਸਤੀ ਦੇ ਰਿਸ਼ਤੇ ਨੂੰ ਲੈਕੇ ਜਸ਼ਨਪ੍ਰੀਤ ਪਰੇਸ਼ਾਨ ਸੀ ? ਕੀ ਬਿਜਨੈਸ ਵਿੱਚ ਕੋਈ ਪੈਸੇ ਦਾ ਮਾਮਲਾ ਅਜਿਹਾ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ? ਪੁਲਿਸ ਨੂੰ ਪਰਿਵਾਰ ਅਤੇ ਉਸ ਦੇ ਨਜ਼ਦੀਕੀ ਲੋਕਾਂ ਨਾਲ ਗੱਲ ਕਰਨੀ ਹੋਵੇਗਾ ਤਾਂ ਹੀ ਤੈਅ ਤੱਕ ਜਾਇਆ ਜਾ ਸਕਦਾ ਹੈ । ਪਰ ਕਿਸੇ ਵੀ ਹਾਲਤ ਵਿੱਚ ਨੌਜਵਾਨਾਂ ਨੂੰ ਅਜਿਹਾ ਕਦਮ ਨਹੀਂ ਚੁੱਕਣੇ ਚਾਹੀਦੇ ਹਨ। ਜ਼ਿੰਦਗੀ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ ਰਸਤੇ ਵਿੱਚ ਨਿਕਲ ਦੇ ਹਨ । ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਗੱਲ ਕਰਦੇ ਰਹਿਣ ਕਿਉਂਕਿ 15 ਤੋਂ 20 ਸਾਲ ਦੇ ਵਿਚਾਲੇ ਬੱਚਿਆਂ ਨੂੰ ਮਾਪਿਆਂ ਦੀ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਹੁੰਦੀ ਹੈ ।