Punjab

5 ਦਿਨ ਤੋਂ ਗਾਇਬ ਸੀ ਰਣਦੀਪ ਸਿੰਘ ! ਜਦੋਂ ਘਰ ਫੋਨ ਆਇਆ ਤਾਂ ਕਿਸੇ ਨੂੰ ਯਕੀਨ ਨਹੀਂ ਆਇਆ ! ਦੌੜ ਕੇ ਪਹੁੰਚੇ ਤਾਂ ਹੱਥ ਪੈਰ ਠੰਢੇ ਹੋ ਗਏ !

ਬਿਊਰੋ ਰਿਪੋਰਟ : ਬਰਨਾਲਾ ਦਾ ਰਣਦੀਪ ਸਿੰਘ 5 ਦਿਨ ਤੋਂ ਘਰ ਨਹੀਂ ਆਇਆ, ਜਿਵੇਂ-ਜਿਵੇਂ ਦਿਨ ਬੀਤ ਰਹੇ ਸਨ ਘਰ ਵਾਲਿਆਂ ਦਾ ਦਿਲ ਬੈਠਿਆ ਜਾ ਰਿਹਾ ਸੀ। ਘਰ ਵਾਲਿਆਂ ਨੇ ਪਿੰਡ ਸੇਖਾ ਦੇ ਹਰ ਇੱਕ ਘਰ ਤੋਂ ਪੁੱਤ ਬਾਰੇ ਪੁੱਛਿਆ ਪਰ ਕਿਸੇ ਕੋਲੋਂ ਰਣਦੀਪ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪਰ ਜਦੋਂ ਛੇਵੇਂ ਦਿਨ ਫ਼ੋਨ ਆਇਆ ਤਾਂ ਪਰਿਵਾਰ ਦੇ ਹੱਥ ਪੈਰ ਠੰਢੇ ਪੈ ਗਏ । ਪੁਲਿਸ ਨੇ ਘਰ ਵਾਲਿਆਂ ਨੂੰ ਹਰੀਗੜ ਨਹਿਰ ਦੇ ਕੋਲ ਪਹੁੰਚਣ ਲਈ ਕਿਹਾ ਸੀ।

ਦਰਅਸਲ 5 ਦਿਨ ਤੋਂ ਗ਼ਾਇਬ ਰਣਦੀਪ ਸਿੰਘ ਦੀ ਲਾਸ਼ ਹਰੀਗੜ੍ਹ ਨਹਿਰ ਵਿੱਚੋਂ ਮਿਲੀ, SHO ਧਨੌਲਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਹਰੀਗੜ ਨਹਿਰ ਦੇ ਕੋਲ ਕੁਝ ਲੋਕਾਂ ਨੂੰ ਇੱਕ ਵਿਅਕਤੀ ਦੀ ਲਾਸ਼ ਤੈਰਦੀ ਹੋਈ ਵਿਖਾਈ ਦਿੱਤੀ ਹੈ। ਜਿਸ ਨੂੰ ਲੋਕਾਂ ਨੇ ਤੈਰਾਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ । ਫਿਰ ਜਦੋਂ ਪੁਲਿਸ ਨੇ ਲਾਪਤਾ ਲੋਕਾਂ ਦਾ ਰਿਕਾਰਡ ਤਲਾਸ਼ੇ ਤਾਂ ਰਣਦੀਪ ਸਿੰਘ ਦੇ ਗ਼ਾਇਬ ਹੋਣ ਬਾਰੇ ਜਾਣਕਾਰੀ ਮਿਲੀ ਫ਼ੌਰਨ ਘਰ ਵਾਲਿਆਂ ਨੂੰ ਸੱਦਿਆ ਗਿਆ ਅਤੇ ਲਾਸ਼ ਦੀ ਪਛਾਣ ਕਰਵਾਈ ਗਈ । ਨਹਿਰ ਤੋਂ ਮਿਲੀ ਮ੍ਰਿਤਕ ਦੇਹ ਰਣਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਸੀ ਜੋ ਕਿ ਪਿੰਡ ਸੇਖਾ ਦਾ ਰਹਿਣ ਵਾਲਾ ਸੀ ।

21 ਜੂਨ ਤੋਂ ਰਣਦੀਪ ਸਿੰਘ ਤੋਂ ਲਾਪਤਾ ਸੀ,ਹੁਣ ਜਦੋਂ ਉਸ ਦੀ ਲਾਸ਼ ਮਿਲੀ ਤਾਂ ਘਰ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਰਣਦੀਪ ਸਿੰਘ ਅਜਿਹਾ ਕੁਝ ਕਰ ਸਕਦਾ ਸੀ । ਪੁਲਿਸ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਰਹੀ ਹੈ ਜਿਸ ਤੋਂ ਬਾਅਦ ਹੀ ਉਸ ਦੇ ਗ਼ਾਇਬ ਹੋਣ ‘ਤੇ ਮੌਤ ਦੀ ਅਸਲੀ ਵਜ੍ਹਾ ਬਾਰੇ ਪਤਾ ਚੱਲੇਗਾ । ਰਣਦੀਪ ਸਿੰਘ ਦੀ ਮੌਤ ਨਾਲ ਜੁੜੇ ਪੁਲਿਸ ਦੇ ਸਾਹਮਣੇ ਅਹਿਮ ਸਵਾਲ ਹਨ ।

ਰਣਦੀਪ ਸਿੰਘ ਦੀ ਮੌਤ ਨਾਲ ਜੁੜੇ ਸਵਾਲ

ਕੀ ਰਣਦੀਪ ਸਿੰਘ ਨੇ ਆਪ ਨਹਿਰ ਵਿੱਚ ਛਾਲ ਮਾਰੀ ਹੈ ? ਜੇਕਰ ਹਾਂ ਤਾਂ ਉਹ ਕਿਸ ਗੱਲ ਤੋਂ ਪਰੇਸ਼ਾਨ ਸੀ ? ਕੀ ਘਰ ਜਾਂ ਉਸ ਦੇ ਦੋਸਤਾਂ ਦੇ ਨਾਲ ਕੁਝ ਅਜਿਹਾ ਹੋਇਆ ਸੀ ਜਿਸ ਨੇ ਉਸ ਨੂੰ ਇਹ ਕਦਮ ਚੁੱਕਣ ਦੇ ਲਈ ਮਜ਼ਬੂਰ ਕੀਤਾ ? ਜੇਕਰ ਰਣਦੀਪ ਸਿੰਘ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਟਿਕਾਣੇ ਲਾਉਣ ਦੇ ਲਈ ਨਹਿਰ ਵਿੱਚ ਸੁੱਟਿਆ ਗਿਆ ਹੈ,ਅਜਿਹਾ ਹੈ ਤਾਂ ਉਸ ਦਾ ਦੁਸ਼ਮਣ ਕੌਣ ਸੀ ? ਫ਼ਿਲਹਾਲ ਪੁਲਿਸ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਉਸ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਰਣਦੀਪ ਨੂੰ ਨਹਿਰ ਵਿੱਚ ਸੁੱਟਣ ਤੋਂ ਪਹਿਲਾਂ ਮਾਰਿਆ ਗਿਆ ਜਾਂ ਫਿਰ ਨਹਿਰ ਵਿੱਚ ਡਿੱਗਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋਈ ? ਮਾਮਲੇ ਦੀ ਤੈਅ ਤੱਕ ਜਾਣ ਦੇ ਲਈ ਪੁਲਿਸ ਪਰਿਵਾਰ ਅਤੇ ਦੋਸਤਾਂ ਕੋਲੋਂ ਵੀ ਪੁੱਛ-ਗਿੱਛ ਕਰ ਸਕਦੀ ਹੈ ।