ਬਿਉਰੋ ਰਿਪੋਰਟ – ਬਰਨਾਲਾ ਪੁਲਿਸ ਨੇ ਇੱਕ 2 ਸਾਲ ਦੇ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਹੈ । ਇਹ ਅਗਵਾਕਾਰ ਬੱਚਾ ਚੋਰ ਗੈਂਗ ਦਾ ਹਿੱਸਾ ਹਨ । ਪੁਲਿਸ ਨੇ ਝੁੱਗੀ ਝੋਪੜੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ 2 ਸਾਲ ਦੇ ਬੱਚੇ ਨੂੰ ਬਚਾਇਆ ਹੈ,ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ।
4 ਅਪ੍ਰੈਲ ਨੂੰ ਹੋਈ ਕਿਡਨੈਪਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਲੁਧਿਆਣਾ ਦੇ ਇੱਕ ਗੈਰ ਕਾਨੂੰਨੀ ਹਸਪਤਾਲ ਤੋਂ ਬੱਚੇ ਨੂੰ ਬਰਾਮਦ ਕੀਤਾ ਹੈ । ਅਗਵਾਕਾਰ ਨੇ ਬੱਚੇ ਦੇ ਸਿਰ ਦੇ ਵਾਲ ਕੱਟ ਦਿੱਤੇ ਸਨ । ਜਾਂਚ ਵਿੱਚ ਪਤਾ ਚੱਲਿਆ ਹੈ ਕਿ ਮੁਲਜ਼ਮ ਬੱਚੇ ਨੂੰ ਮੱਧ ਪ੍ਰਦੇਸ਼ ਦੇ ਇੱਕ ਤਾਂਤਰਿਕ ਨੂੰ 2 ਲੱਖ ਰੁਪਏ ਵਿੱਚ ਵੇਚਣ ਦੀ ਪਲਾਨਿੰਗ ਕਰ ਰਹੇ ਸਨ ।
DIG ਮਨਦੀਪ ਸਿੰਘ ਸੰਧੂ ਨੇ ਦੱਸਿਆ ਕੀ CCTV ਫੁਟੇਜ ਅਤੇ ਤਕਨੀਕ ਦੀ ਮਦਦ ਨਾਲ ਮੁਲਜ਼ਮਾਂ ਦਾ ਪਤਾ ਲਗਾਇਆ ਗਿਆ । ਪੁਲਿਸ ਨੇ ਲੁਧਿਆਣਾ ਦੇ ਇੱਕ ਡਾਕਟਰ ਸਮੇਤ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਇਸ ਗਿਰੋਹ ਦੇ 2 ਮੈਂਬਰ ਲੁਧਿਆਣਾ ਵਿੱਚ 8 ਕਰੋੜ ਦੀ ਲੁੱਟ ਵਿੱਚ ਸ਼ਾਮਲ ਸਨ ।
DIG ਨੇ ਬੱਚੇ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦੇ ਹੋਏ ਐਲਾਨ ਕੀਤਾ ਹੈ ਕਿ ਪੰਜਾਬ ਪੁਲਿਸ ਬੱਚੇ ਦੀ 10ਵੀਂ ਤੱਕ ਦੀ ਪੜਾਈ ਦਾ ਖਰਚਾ ਚੁੱਕੇਗੀ । ਉਨ੍ਹਾਂ ਨੇ ਮਾਮਲੇ ਨੂੰ ਸੁਲਝਾਉਣ ਵਾਲੀ ਪੁਲਿਸ ਟੀਮ ਦੇ ਲਈ ਮੈਡਲ ਦੇਣ ਦੀ ਵੀ ਸ਼ਿਫਾਰਿਸ਼ ਕਰਨ ਦਾ ਫੈਸਲਾ ਲਿਆ ਹੈ ।