Punjab

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 22 ਦਿਨ ਬਾਅਦ ਖੁਲਾਸਾ ! ਗੁਰੂ ਘਰ ‘ਚ ਹੀ ਲੁਕਿਆ ਸੀ ਗੁਨਾਹਗਾਰ

ਬਿਉਰੋ ਰਿਪੋਰਟ – ਬਰਨਾਲਾ (Barnala) ਦੇ ਪਿੰਡ ਕੱਟੂ ਵਿੱਚ ਗੁਰਦੁਆਰਾ ਸਾਹਿਬ (Gurdawara) ਵਿੱਚ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ (Sri Guru Granth Sahib) ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਘਟਨਾ ਦੇ ਖਿਲਾਫ ਪਿੰਡ ਵਾਲਿਆਂ ਵਿੱਚ ਕਾਫੀ ਰੋਸ ਹੈ । ਹਾਲਾਂਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ 3 ਨਵਬੰਰ ਨੂੰ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦਾ ਸ਼ੱਕ ਹੋਇਆ ਸੀ। ਜਦੋਂ 22 ਦਿਨ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕਰਨ ਲੱਗੇ ਤਾਂ ਪਤਾ ਚੱਲਿਆ ਕਿ ਅੰਗਾਂ ਦੀ ਬੇਅਦਬੀ ਹੋਈ ਹੈ । ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ।

ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਮੁਲਜ਼ਮ ਗੁਰੂ ਘਰ ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਦਾ ਰਿਸ਼ਤੇਦਾਰ ਹੀ ਹੈ । ਪੁਲਿਸ ਮੁਤਾਬਿਕ ਜਦੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਗਈ ਤਾਂ ਦੋਸ਼ੀ ਦੀ ਪਹਿਚਾਣ ਸਾਹਮਣੇ ਆਈ ਹੈ। ਇਸ ਘਟਨਾ ਨੂੰ ਗ੍ਰੰਥੀ ਸਿੰਘ ਦੇ ਸਾਲੇ ਨੇ ਅੰਜਾਮ ਦਿੱਤਾ ਸੀ ।

ਦੱਸਿਆ ਜਾ ਰਿਹਾ ਹੈ ਕਿ 3 ਨਵੰਬਰ 2024 ਨੂੰ ਰਾਤ 11 ਤੋਂ 12 ਵਜੇ ਵਿਚਾਲੇ ਮੁਲਜ਼ਮ ਗੁਰੂ ਘਰ ਦੇ ਅੰਦਰ ਦਾਖਲ ਹੋਇਆ ਅਤੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ । ਘਟਨਾ ਨੂੰ ਅੰਜਾਮ ਦੇਣ ਵੇਲੇ ਮੁਲਜ਼ਮ ਵੱਲੋਂ ਸਾਰੇ ਕੈਮਰੇ ਬੰਦ ਕਰ ਦਿੱਤੇ ਗਏ । ਪਰ ਇਸ ਤੋਂ ਪਹਿਲਾਂ ਗੁਰੂ ਘਰ ਦੇ ਇੱਕ ਕੈਮਰੇ ਵਿੱਚ ਉਸ ਦੀ ਸਾਰੀ ਹਰਕਤ ਕੈਦ ਹੋ ਗਈ । ਮੁਲਜ਼ਮ ਡੇਢ ਮਹੀਨੇ ਤੋਂ ਗੁਰੂ ਘਰ ਵਿੱਚ ਰਹਿ ਰਿਹਾ ਸੀ ਉਸ ਨੇ ਇਸ ਨੂੰ ਕਿਉਂ ਅੰਜਾਮ ਦਿੱਤਾ ਸੀ ਪੜਤਾਲ ਚੱਲ ਰਹੀ ਹੈ ਮੁਲਜ਼ਮ ਖਿਲਾਫ 298 BNS ਧਰਾਵਾਂ ਤਹਿਤ ਮੁਕਦਮਾ ਨੰਬਰ 168 ਦਰਜ ਕਰ ਲਿਆ ਸੀ। ਦੋਸ਼ੀ ਖਿਲਾਫ਼ ਮੁਕਦਮਾ ਦਰਜ ਕਰਕੇ ਦੋ ਦਿਨਾਂ ਰਿਮਾਂਡ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਹੈ।