ਬਿਊਰੋ ਰਿਪੋਰਟ : ਬਰਨਾਲਾ ਜ਼ਿਲ੍ਹੇ ਵਿੱਚ ਕਈ ਸਾਲਾ ਤੋਂ ਪ੍ਰੈਕਟਿਸ ਕਰ ਰਹੇ RMP ਡਾਕਟਰ ਨੂੰ ਲੈਕੇ ਬਹੁਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਨਹਿਰ ਤੋਂ ਡਾਕਟਰ ਦੀ ਲਾਸ਼ ਮਿਲੀ ਹੈ । 70 ਸਾਲ ਦੇ ਮਨੋਹਰ ਲਾਲ 2 ਦਿਨ ਤੋਂ ਲਾਪਤਾ ਸਨ। ਪਰ ਪਰਿਵਾਰ ਨੇ ਬਹੁਤ ਤਲਾਸ਼ ਕੀਤੀ ਜਦੋਂ ਨਹੀਂ ਮਿਲੇ ਤਾਂ ਪੁਲਿਸ ਨੂੰ ਇਤਹਾਲ ਕੀਤੀ,ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਮਹਿਲ ਕਲਾਂ ਦੇ ਮਨੋਹਰ ਲਾਲ ਦੀ ਲਾਸ਼ ਦਦਾਹੁਰ ਲੁਧਿਆਣਾ ਨਹਿਰ ਵਿੱਚੋਂ ਮਿਲੀ ।
ਪਰਿਵਾਰ ਨੂੰ ਇਹ ਖਦਸ਼ਾ ਸੀ
ਜਦੋਂ 2 ਦਿਨ ਪਹਲਿਾਂ ਡਾਕਟਰ ਮਨੋਹਰ ਲਾਲ ਘਰੋਂ ਨਿਕਲੇ ਤਾਂ ਪਰਿਵਾਰ ਨੂੰ ਲੱਗਿਆ ਕਿ ਉਹ ਕਿਸੇ ਮਰੀਜ਼ ਨੂੰ ਵੇਖਣ ਦੇ ਲਈ ਜਾ ਰਹੇ ਹਨ। ਪਰ ਸ਼ਾਮ ਤੱਕ ਜਦੋਂ ਉਹ ਵਾਪਸ ਨਹੀਂ ਆਏ ਤਾਂ ਘਰ ਵਾਲਿਆਂ ਨੂੰ ਚਿੰਤਾ ਹੋਣ ਲੱਗੀ । ਮਨੋਹਰ ਲਾਲ ਦਾ ਫੋਨ ਵੀ ਨਹੀਂ ਮਿਲ ਰਿਹਾ ਸੀ ਅਤੇ ਇਹ ਵੀ ਪਤਾ ਨਹੀਂ ਚੱਲ ਰਿਹਾ ਸੀ ਉਹ ਕਿਸ ਦੇ ਨਾਲ ਗਏ ਹਨ । ਘਰ ਵਾਲਿਆਂ ਨੇ ਆਲੇ-ਦੁਆਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲੋ ਵੀ ਪਤਾ ਕੀਤਾ ਪਰ ਮਨੋਹਰ ਲਾਲ ਬਾਰੇ ਕੋਈ ਖ਼ਬਰ ਨਹੀਂ ਮਿਲੀ। ਫਿਰ ਰਾਤ ਨੂੰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ । ਹੁਣ 48 ਘੰਟੇ ਬਾਅਦ ਜਦੋਂ ਮਨੋਹਰ ਲਾਲ ਦੀ ਲਾਸ਼ ਨਹਿਰ ਤੋਂ ਮਿਲਣ ਦੀ ਖ਼ਬਰ ਘਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ । ਹਰ ਕੋਈ ਹੈਰਾਨ ਹੈ ਆਖਿਰ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਮਨੋਹਰ ਲਾਲ ਆਪ ਅਜਿਹਾ ਕਰਨ ।
ਲੋਕਾਂ ਨੇ ਵੇਖੀ ਸੀ ਨਹਿਰ ਵਿੱਚ ਲਾਸ਼
ਲੋਕਾਂ ਨੇ ਦਦਾਹੁਰ ਲੁਧਿਆਣਾ ਰੋਡ ਵਿੱਚ ਇੱਕ ਲਾਸ਼ ਨਹਿਰ ਵਿੱਚ ਤੈਰਦੀ ਹੋਈ ਵੇਖੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਪਹਿਲਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਫਿਰ ਗੁਮਸ਼ੁਦਾ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਰਿਵਾਰ ਨੂੰ ਸੱਦਿਆ ਤਾਂ ਉਨ੍ਹਾਂ ਨੇ ਮਨੋਹਰ ਲਾਲ ਦੀ ਲਾਸ਼ ਨੂੰ ਪਛਾਣ ਲਿਆ । ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਰਹੀ ਹੈ ਤਾਂਕੀ ਪਤਾ ਚੱਲ ਸਕੇ ਕਿ ਮਨੋਹਰ ਲਾਲ ਦੀ ਮੌਤ ਦੀ ਅਸਲ ਵਜ੍ਹਾ ਕੀ ਹੈ ? ਕੀ ਉਨ੍ਹਾਂ ਨੇ ਆਪ ਨਹਿਰ ਵਿੱਚ ਛਾਲ ਮਾਰੀ ਹੈ ? ਜਾਂ ਫਿਰ ਕਿਸੇ ਨੇ ਉਨ੍ਹਾਂ ਦਾ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ? ਜੇਕਰ ਕਤਲ ਕੀਤਾ ਹੈ ਤਾਂ ਇਸ ਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ? ਕੀ ਕੋਈ ਜਾਇਦਾਦ ਦਾ ਝਗੜਾ ਸੀ ਜਾਂ ਫਿਰ ਕੋਈ ਨਿੱਜੀ ਦੁਸ਼ਮਣੀ ? ਕੀ ਕਿਸੇ ਨੇ ਲੁੱਟ ਦੇ ਇਲਾਰੇ ਨਾਲ ਕਤਲ ਨੂੰ ਅੰਜਾਮ ਦਿੱਤਾ ਹੈ ? ਇਨ੍ਹਾਂ ਸਵਾਲਾਂ ਦੀ ਪੁਲਿਸ ਨੂੰ ਤਲਾਸ਼ ਕਰਨੀ ਹੋਵੇਗੀ,ਇਸ ਦੇ ਨਾਲ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਕੋਲੋ ਪੁੱਛ-ਗਿੱਛ ਜ਼ਰੂਰੀ ਹੈ। ਪੁਲਿਸ ਨੂੰ ਨਹਿਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਵੀ ਚੈੱਕ ਕਰਨੇ ਹੋਣਗੇ ਤਾਂਕੀ ਮੌਤ ਦੇ ਅਸਲੀ ਕਾਰਨ ਦਾ ਪਤਾ ਲਗਾਇਆ ਜਾ ਸਕੇ ।