ਬਿਉਰੋ ਰਿਪੋਟਰ : ਬਰਨਾਲਾ ਦੇ ਇੱਕ ਘਰ ਵਿੱਚ ਪੁੱਤਰ ਨੂੰ 15 ਫਰਵਰੀ ਨੂੰ ਕੈਨੇਡਾ ਭੇਜਣ ਦੀਆਂ ਤਿਆਰੀਆਂ ਚੱਲ ਰਹੀ ਸੀ । ਦੋਵੇ ਭੈਣਾਂ ਇਕਲੌਤੇ ਭਰਾ ਦੇ ਕੱਪੜਿਆਂ ਤੋਂ ਲੈਕੇ ਸਾਰੇ ਦਸਤਾਵੇਜ਼ ਤਿਆਰ ਕਰ ਰਹੀਆਂ ਸਨ। ਪਰ ਅਚਾਨਕ ਸਵੇਰੇ ਉਸ ਦੀ ਮੌਤ ਦੀ ਖਬਰ ਨੇ ਪੂਰੇ ਪਰਿਵਾਰ ਨੂੰ ਤੋੜ ਦਿੱਤਾ । ਸੱਤ ਸਮੁੰਦਰ ਪਾਰ ਜਾਣ ਤੋਂ ਪਹਿਲਾਂ ਉਹ ਦੁਨੀਆ ਨੂੰ ਹੀ ਇੱਕ ਭਿਆਨਕ ਹਾਦਸੇ ਦੌਰਾਨ ਅਲਵਿਦਾ ਕਹਿ ਗਿਆ ।
ਦਰਅਸਲ ਮ੍ਰਿਤਕ ਅੰਮ੍ਰਿਤਪਾਲ ਦੀ ਸੜਕ ਦੁਰਘਟਨਾ ਦੇ ਦੌਰਾਨ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਬਰਨਾਲਾ-ਮੋਗਾ ਕੌਮੀਸ਼ਾਹਰਾਹ ‘ਤੇ ਜਾ ਰਿਹਾ ਸੀ। ਇਸੇ ਦੌਰਾਨ ਉਸ ਦੀ ਗੱਡੀ ਟੋਲ ਪਲਾਜ਼ਾ ਦੇ ਡਿਵਾਇਡਰ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਅੰਮ੍ਰਿਤਪਾਲ ਦੀਆਂ 2 ਭੈਣਾਂ ਸਨ ਜੋ ਉਸ ਦੇ ਵਿਦੇਸ਼ ਜਾਣ ਦੇ ਸੁਪਣੇ ਨੂੰ ਪੂਰਾ ਹੁੰਦੇ ਵੇਖ ਬਹੁਤ ਖੁਸ਼ ਸਨ । ਪਰ ਹੁਣ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।
ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਜੰਟ ਸਿੰਘ ਅਤੇ ਉਸ ਦਾ ਦੋਸਤ ਜਗਸੀਰ ਸਿੰਘ ਆਪਣੀ ਮਾਰੂਤੀ ਕਾਰ ਵਿੱਚ ਨਿਹਾਲ ਸਿੰਘ ਵਾਲਾ ਤੋਂ ਬਰਨਾਲਾ ਪਰਤ ਰਹੇ ਸਨ । ਜਦੋਂ ਮਲਿਆਂ ਪਿੰਡ ਸਥਿਤ ਟੋਲ ਪਲਾਜ਼ਾ ‘ਤੇ ਪਹੁੰਚੇ ਤਾ ਟੋਲ ਪਲਾਜ਼ਾ ਦੀ ਕੰਧ ਨਾਲ ਗੱਡੀ ਟਕਰਾ ਗਈ,ਕਿਉਂਕਿ ਉੱਥੇ ਬਿਜਲੀ ਦੀ ਲਾਈਟ ਨਹੀਂ ਸੀ ਅਤੇ ਸਾਈਨ ਬੋਰਡ ਨਹੀਂ ਸੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।