India

ਮਾਰਚ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ

ਦ ਖ਼ਾਲਸ ਬਿਊਰੋ : ਕੇਂਦਰੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਮਾਰਚ ਮਹੀਨੇ ਵਿੱਚ ਬੈਂਕਾਂ ਨੂੰ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਆਰਬੀਆਈ ਵੱਲੋਂ ਜਾਰੀ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ ਮਾਰਚ ਮਹੀਨੇ ਵਿੱਚ ਕੁੱਲ 13 ਦਿਨ ਬੈਂਕ ਬੰਦ ਰਹਿਣਗੇ। 13 ਦਿਨਾਂ ਦੀ ਛੁੱਟੀ ਵਿੱਚ 4 ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ। ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ।