The Khalas Tv Blog India ਬੈਂਕਾਂ ਨੇ ਬਦਲੇ ਅੱਜ ਤੋਂ ਕਈ ਨਿਯਮ, ATM ਵਰਤਣਾ ਹੋਇਆ ਮਹਿੰਗਾ
India

ਬੈਂਕਾਂ ਨੇ ਬਦਲੇ ਅੱਜ ਤੋਂ ਕਈ ਨਿਯਮ, ATM ਵਰਤਣਾ ਹੋਇਆ ਮਹਿੰਗਾ

ਮਈ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਕਈ ਬੈਂਕਾਂ ਵਿੱਚ ਨਿਯਮ ਬਦਲ ਗਏ ਹਨ। ਅੱਜ 1 ਮਈ 2025 ਤੋਂ ਰਜਿਰਵ ਬੈਂਕ ਇੰਡੀਆ (RBI) ਦੇ ਹੁਕਮਾਂ ਅਨੁਸਾਰ ਬੈਂਕਾਂ ਵੱਲੋਂ ਏਟੀਐਮ ਦੀ ਸੋਧ ਫੀਸ ਲਾਗੂ ਕਰ ਦਿੱਤੀ ਗਈ ਹੈ। ਬਂਕਾਂ ਦੇ ਇਸ ਕਦਮ ਤੋਂ ਬਾਅਦ ਮੁਫਤ ਲਿਮਿਟ ਦੇ ਬਾਅਦ ਏਟੀਐਮ ਵਿਚੋਂ ਪੈਸੇ ਕਢਵਾਉਣਾ ਮਹਿੰਗਾ ਹੋ ਜਾਵੇਗਾ। ਆਰਬੀਆਈ ਦੇ ਨਿਯਮਾਂ ਮੁਤਾਬਕ ਕੋਈ ਵੀ ਗ੍ਰਾਹਕ ਇਕ ਮਹੀਨੇ ਵਿੱਚ ਆਪਣੇ ਬੈਂਕ ਦੇ ਏਟੀਐਮ ਤੋਂ 5 ਫਰੀ ਟ੍ਰਾਂਜੈਕਸ਼ਨ (ਫਾਈਨੈਂਸ਼ੀਅਲ ਅਤੇ ਨਾਨ ਫਾਈਨੈਂਸ਼ੀਅਲ ਸਮੇਤ) ਕਰ ਸਕਦਾ ਹੈ। ਅੱਜ ਤੋਂ ਫਰੀ ਟ੍ਰਾਂਜੈਕਸ਼ਨ ਲਿਮਿਟ ਖਤਮ ਹੋਣ ਤੋਂ ਬਾਅਦ ਹਰੇਕ ਟ੍ਰਾਂਜੈਕਸ਼ਨ ਉਤੇ ਹੁਣ 2 ਰੁਪਏ ਵਾਧੂ ਚਾਰਜ ਕਰਨਾ ਹੋਵੇਗਾ।

ਨਵੇਂ ਨਿਯਮ ਲਾਗੂ ਹੋਣ ਨਾਲ ਫਰੀ ਲਿਮਿਟ ਖਤਮ ਹੋਣ ਤੋਂ ਬਾਅਦ ਹਰੇਕ ਟ੍ਰਾਂਜੈਕਸ਼ਨ ਉਤੇ ਹੁਣ 23 ਰੁਪਏ ਦਾ ਚਾਰਜ ਵਸੂਲ ਕੀਤਾ ਜਾਵੇਗਾ। ਭਾਰਤੀ ਸਟੇਟ ਬੈਂਕ (SBI), ਐਚਡੀਐਫਸੀ ਬੈਂਕ (HDFC), ਪੰਜਾਬ ਨੈਸ਼ਨਲ ਬੈਂਕ (PNB) ਅਤੇ ਇੰਡੀਇੰਸ ਬੈਂਕ ਸਮੇਤ ਕਈ ਬੈਂਕਾਂ ਨੇ ਆਪਣੇ ਗ੍ਰਾਹਕਾਂ ਲਈ ਅੱਜ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਬੈਂਕਾਂ ਨੇ ਕਿਹਾ ਕਿ ਫਰੀ ਲਿਮਿਟ ਦੇ ਬਾਅਦ ਹਰੇਕ ਟ੍ਰਾਂਜੈਕਸ਼ਨ ਉਤੇ 23 ਰੁਪਏ+ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ। ਪੀਐਨਬੀ ਮੁਤਾਬਕ ਨਾਨ ਫਾਈਨੈਂਸੀਅਲ ਟ੍ਰਾਂਜੈਕਸ਼ਨ ਉਤੇ 11 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।1

ਨਵੇਂ ਨਿਯਮਾਂ ਅਨੁਸਾਰ, ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਮੈਟਰੋ ਸ਼ਹਿਰਾਂ ਵਿੱਚ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 3 ਮੁਫਤ ਲੈਣ-ਦੇਣ ਅਤੇ ਗੈਰ-ਮੈਟਰੋ ਸ਼ਹਿਰਾਂ ਵਿੱਚ ਵੱਧ ਤੋਂ ਵੱਧ 5 ਮੁਫਤ ਲੈਣ-ਦੇਣ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਬੈਂਕ ਦੇ ATM ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਇੱਕ ਮਹੀਨੇ ਵਿੱਚ 5 ਮੁਫ਼ਤ ਲੈਣ-ਦੇਣ ਕਰ ਸਕਦੇ ਹੋ। ਮੁਫ਼ਤ ਲੈਣ-ਦੇਣ ਦੀ ਸੀਮਾ ਪਾਰ ਕਰਨ ਤੋਂ ਬਾਅਦ, ਤੁਹਾਨੂੰ ਹਰੇਕ ਲੈਣ-ਦੇਣ ‘ਤੇ 23 ਰੁਪਏ ਦਾ ਚਾਰਜ ਦੇਣਾ ਪਵੇਗਾ। ਵਰਤਮਾਨ ਵਿੱਚ, ਮੁਫ਼ਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ, ਬੈਂਕ ਆਪਣੇ ਗਾਹਕਾਂ ਤੋਂ ਪ੍ਰਤੀ ਲੈਣ-ਦੇਣ ਵੱਧ ਤੋਂ ਵੱਧ 21 ਰੁਪਏ ਵਸੂਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫੈਸਲਾ ਉਨ੍ਹਾਂ ਬੈਂਕ ਗਾਹਕਾਂ ਲਈ ਮਹਿੰਗਾ ਪਵੇਗਾ ਜੋ ਇੱਕ ਮਹੀਨੇ ਵਿੱਚ ਕਈ ਵਾਰ ਏਟੀਐਮ ਦੀ ਵਰਤੋਂ ਕਰਕੇ ਨਕਦੀ ਕਢਵਾਉਂਦੇ ਹਨ ਜਾਂ ਕਿਸੇ ਹੋਰ ਸੇਵਾ ਦੀ ਵਰਤੋਂ ਕਰਦੇ ਹਨ।

ਸਟੇਟ ਬੈਂਕ ਆਫ਼ ਇੰਡੀਆ, ਐਚਡੀਐਫਸੀ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਇੰਡਸਇੰਡ ਬੈਂਕ ਸਮੇਤ ਕਈ ਬੈਂਕਾਂ ਨੇ ਅੱਜ ਤੋਂ ਆਪਣੇ ਗਾਹਕਾਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਬੈਂਕਾਂ ਨੇ ਕਿਹਾ ਕਿ ਮੁਫ਼ਤ ਸੀਮਾ ਤੋਂ ਬਾਅਦ, ਹਰੇਕ ਲੈਣ-ਦੇਣ ‘ਤੇ 23 ਰੁਪਏ + ਜੀਐਸਟੀ ਦਾ ਭੁਗਤਾਨ ਕਰਨਾ ਪਵੇਗਾ। ਪੀਐਨਬੀ ਦੇ ਅਨੁਸਾਰ, ਗੈਰ-ਵਿੱਤੀ ਲੈਣ-ਦੇਣ ‘ਤੇ 11 ਰੁਪਏ ਦੇਣੇ ਪੈਣਗੇ।

 

Exit mobile version