The Khalas Tv Blog Punjab ਪੰਜਾਬ ’ਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੀ ਬੈਂਕ! 2 ਮਿੰਟ ’ਚ 15 ਲੱਖ ਲੁੱਟ ਕੇ ਫ਼ਰਾਰ, ਗੰਨਮੈਨ ਕੋਲੋਂ ਖੋਹੀ ਬੰਦੂਕ
Punjab

ਪੰਜਾਬ ’ਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੀ ਬੈਂਕ! 2 ਮਿੰਟ ’ਚ 15 ਲੱਖ ਲੁੱਟ ਕੇ ਫ਼ਰਾਰ, ਗੰਨਮੈਨ ਕੋਲੋਂ ਖੋਹੀ ਬੰਦੂਕ

ਖੰਨਾ ਦੇ ਨੇੜਲੇ ਪਿੰਡ ਬਗਲੀ ਕਲਾਂ ਵਿੱਚ ਦਿਨ ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਪਿਸਤੌਲ ਦੀ ਨੋਕ ’ਤੇ ਦੋ ਮਿੰਟਾਂ ਵਿੱਚ ਕਰੀਬ 15 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੈਂਕ ਲੁੱਟਣ ਦੀ ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਵੇਂ ਹੀ ਲੁਟੇਰੇ ਬੈਂਕ ਅੰਦਰ ਦਾਖ਼ਲ ਹੁੰਦੇ ਹਨ, ਬੈਂਕ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨੂੰ ਆਪਣੇ ਨਕਾਬ ਉਤਾਰਨ ਲਈ ਕਿਹਾ। ਪਰ ਤਿੰਨਾਂ ਲੁਟੇਰਿਆਂ ਨੇ ਉਸ ’ਤੇ ਪਿਸਤੌਲ ਤਾਣ ਲਈ।

ਇਨ੍ਹਾਂ ਨੇ ਬੈਂਕ ਸਟਾਫ ਨੂੰ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ ਇਹ ਡਾਕੂ ਲੁਟੇਰੇ ਗੰਨਮੈਨ ਦੀ ਬੰਦੂਕ ਖੋਹ ਕੇ ਕਾਊਂਟਰ ਤੋਂ ਕਰੀਬ 15 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਹਾਲਾਂਕਿ ਇਹ ਲੁਟੇਰੇ ਜਾਂਦੇ ਸਮੇਂ ਬੰਦੂਕ ਉੱਥੇ ਹੀ ਸੁੱਟ ਗਏ।

ਇਹ ਵੀ ਪੜ੍ਹੋ – ਕਿਸਾਨ ਅੰਦੋਲਨ ਨੂੰ ਪੂਰੇ ਹੋਏ 120 ਦਿਨ! 2 ਜੁਲਾਈ ਨੂੰ ਵੱਡੀ ਕਾਰਵਾਈ ਦਾ ਐਲਾਨ

Exit mobile version