International

ਸਕੂਲ ’ਤੇ ਡਿੱਗ ਗਿਆ ਹਵਾਈ ਸੈਨਾ ਦਾ ਜਹਾਜ਼! 1 ਦੀ ਮੌਤ, 26 ਜ਼ਖਮੀ

ਬਿਊਰੋ ਰਿਪੋਰਟ: ਬੰਗਲਾਦੇਸ਼ ਹਵਾਈ ਸੈਨਾ ਦਾ ਇੱਕ ਟ੍ਰੇਨਰ ਜਹਾਜ਼ ਢਾਕਾ ਦੇ ਇੱਕ ਸਕੂਲ ’ਤੇ ਹਾਦਸਾਗ੍ਰਸਤ ਹੋ ਗਿਆ ਹੈ। ਏਪੀ ਦੀ ਰਿਪੋਰਟ ਅਨੁਸਾਰ, ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਹਜ਼ਰਤ ਸ਼ਾਹ ਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।

ਇਸ ਹਾਦਸੇ ਵਿੱਚ ਕੁੱਲ 26 ਲੋਕ ਜ਼ਖ਼ਮੀ ਹੋਏ ਹਨ। ਬੰਗਲਾਦੇਸ਼ ਫੌਜ ਨੇ ਹਾਦਸੇ ਵਿੱਚ ਹਵਾਈ ਸੈਨਾ ਦੇ ਐਫ-7 ਬੀਜੀਆਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਦਿੱਤੀ ਹੈ। ਖੇਤਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੀਆਂ ਦੋ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਜ਼ਖ਼ਮੀਆਂ ਨੂੰ ਹਵਾਈ ਸੈਨਾ ਦੇ ਜਹਾਜ਼ ਤੋਂ ਹਸਪਤਾਲ ਲੈ ਕੇ ਜਾ ਰਹੀ ਹਵਾਈ ਸੈਨਾ