ਬੰਗਲੌਰ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਧੀ ਨੇ ਆਪਣੀ ਹੀ ਮਾਂ ਦੀ ਕਤਲ ਕਰਕੇ ਲਾਸ਼ ਨੂੰ ਟਰਾਲੀ ਬੈਗ ਵਿੱਚ ਬੰਦ ਕਰ ਦਿੱਤਾ।
ਜਾਣਕਾਰੀ ਮੁਤਾਬਕ ਧੀ ਨੇ ਆਪਣੀ ਮਾਂ ਦਾ ਕਤਲ ਕਰਨ ਬਾਅਦ ਲਾਸ਼ ਨੂੰ ਟਰਾਲੀ ਬੈਗ ਵਿੱਚ ਰੱਖ ਕੇ ਥਾਣੇ ਲੈ ਆਈ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ 39 ਸਾਲਾ ਸੇਨਾਲੀ ਸੇਨ ਵਜੋਂ ਹੋਈ ਹੈ, ਜੋ ਬੰਗਲੌਰ ਦੇ ਐੱਨਐੱਸਆਰ ਗ੍ਰੀਨ ਅਪਾਰਟਮੈਂਟਸ ਦੀ ਰਹਿਣ ਵਾਲੀ ਹੈ। ਉਹ ਪੱਛਮੀ ਬੰਗਾਲ ਦੀ ਹੈ ਤੇ ਛੇ ਸਾਲਾਂ ਤੋਂ ਫਲੈਟ ਵਿੱਚ ਰਹਿ ਰਹੀ ਸੀ।
ਮ੍ਰਿਤਕਾ ਦੀ ਪਛਾਣ 70 ਸਾਲਾ ਬੀਵਾ ਪਾਲ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਸੇਨਾਲੀ ਅਪਾਰਟਮੈਂਟ ‘ਚ ਆਪਣੀ ਮਾਂ, ਪਤੀ ਅਤੇ ਸੱਸ ਨਾਲ ਰਹਿੰਦੀ ਸੀ। ਬੀਵਾ ਤੇ ਸੇਨਾਲੀ ਦੀ ਸੱਸ ਦਾ ਰੋਜ਼ ਕਲੇਸ਼ ਰਹਿੰਦਾ ਸੀ ਤੇ ਇਕ ਦਿਨ ਬੀਵਾ ਪਾਲ ਅਕਸਰ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ।
#WATCH | Karnataka | Case registered against a 39-year-old woman, Senali Sen for allegedly killing her mother and stuffing her body in a trolley bag. The incident occurred at a residential apartment in Bengaluru.
MICO layout Police say, "Body was brought to the Police Station… pic.twitter.com/pzlry6WB0M
— ANI (@ANI) June 13, 2023
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਮੁਲਜ਼ਮ ਸੇਨਾਲੀ ਸੇਨ ਅਤੇ ਉਸ ਦੀ ਮਾਂ ਬੀਵਾ ਪਾਲ ਬੈਂਗਲੁਰੂ ਦੇ ਐਨਐਸਆਰ ਗ੍ਰੀਨ ਅਪਾਰਟਮੈਂਟਸ ਵਿੱਚ ਇੱਕ ਹੀ ਘਰ ਵਿੱਚ ਰਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਔਰਤ ਨੇ ਆਪਣੀ ਮਾਂ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਹੈ। ਅਧਿਕਾਰੀਆਂ ਮੁਤਾਬਕ ਮੁਲਜ਼ਮ ਔਰਤ ਵਿਆਹੁਤਾ ਹੈ ਅਤੇ ਘਟਨਾ ਦੇ ਸਮੇਂ ਉਸ ਦਾ ਪਤੀ ਮੌਜੂਦ ਨਹੀਂ ਸੀ। ਹਾਲਾਂਕਿ ਔਰਤ ਦੀ ਸੱਸ ਘਰ ‘ਚ ਮੌਜੂਦ ਸੀ ਪਰ ਉਹ ਇਸ ਕਤਲ ਤੋਂ ਅਣਜਾਣ ਸੀ ਕਿਉਂਕਿ ਇਹ ਇਕ ਕਮਰੇ ‘ਚ ਹੋਇਆ ਸੀ।
ਰੋਜ਼ ਦੇ ਕਲੇਸ਼ ਤੋਂ ਤੰਗ ਸੇਨਾਲੀ ਨੇ ਆਪਣੀ ਮਾਂ ਨੂੰ ਜ਼ਬਰਦਸਤੀ 90 ਨੀਂਦ ਦੀਆਂ ਗੋਲੀਆਂ ਖਾਣ ਲਈ ਮਜਬੂਰ ਕਰ ਦਿੱਤਾ ਅਤੇ ਜਦੋਂ ਪੀੜਤਾ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ ਕਥਿਤ ਤੌਰ ‘ਤੇ ਦੁਪੱਟੇ ਨਾਲ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਬਾਅਦ ‘ਚ ਧੀ ਨੇ ਲਾਸ਼ ਨੂੰ ਟਰਾਲੀ ਬੈਗ ‘ਚ ਉਸ ਦੇ ਪਿਤਾ ਦੀ ਫ਼ੋਟੋ ਸਮੇਤ ਭਰ ਕੇ ਸਿੱਧਾ ਥਾਣੇ ਪੁੱਜ ਗਈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸੇਨਾਲੀ ਸੇਨ ਕੋਲਕਾਤਾ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਬੰਗਲੌਰ ਵਿੱਚ ਰਹਿ ਰਹੀ ਹੈ। ਮਾਈਕੋ ਲੇਆਉਟ ਪੁਲਿਸ ਦਾ ਕਹਿਣਾ ਹੈ, “ਲਾਸ਼ ਨੂੰ ਕੱਲ੍ਹ ਉਬੇਰ ਆਟੋ ਰਾਹੀਂ ਪੁਲਿਸ ਸਟੇਸ਼ਨ ਲਿਆਂਦਾ ਗਿਆ ਸੀ ਅਤੇ ਬੇਟੀ ਸੇਨਾਲੀ ਸੇਨ (39) ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।”