Punjab

ਨਹੀਂ ਚੱਲੇਗਾ ਪੰਜਾਬ ਵਿੱਚ ਹਾਲ ਦੀ ਘੜੀ ਇੰਟਰਨੈਟ,ਜਾਰੀ ਹੋ ਗਏ ਨਵੇਂ ਹੁਕਮ

ਚੰਡੀਗੜ੍ਹ : ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਇੰਟਰਨੈਟ ‘ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਇੰਟਰਨੈਟ ਤੇ ਐਸਐਮਐਸ ਸੇਵਾਵਾਂ ਹੁਣ ਕੱਲ 12 ਵਜੇ ਤੱਕ ਬੰਦ ਰਹਿਣਗੀਆਂ। ਕਿਸੇ ਵੀ ਤਰਾਂ ਦੀ ਗਲਤ ਅਫਵਾਹ ਨੂੰ ਰੋਕਣ ਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਹੁਣ ਕੱਲ੍ਹ 12 ਵਜੇ ਤੱਕ ਕਿਸੇ ਦੇ ਵੀ ਫੋਨ ਉੱਤੇ ਨੈੱਟ ਨਹੀਂ ਚੱਲੇਗਾ।

ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਇੰਟਰਨੈੱਟ ਉੱਤੇ ਲੱਗੀ ਪਾਬੰਦੀ ਨੂੰ ਕੱਲ੍ਹ 12 ਵਜੇ ਤੱਕ ਵਧਾ ਦਿੱਤਾ ਗਿਆ ਸੀ। ਅੰਮ੍ਰਿਤਪਾਲ ਵਾਲਾ ਮਾਮਲਾ ਚਰਚਾ ਵਿੱਚ ਆਉਣ ਤੋਂ ਬਾਅਦ ਪਰਸੋਂ ਤੋਂ ਇਹ ਸੇਵਾਵਾਂ ਲਗਾਤਾਰ ਬੰਦ ਹਨ।

ਜ਼ਿਕਰਯੋਗ ਹੈ ਕਿ ਸੈਟੇਲਾਈਟ ਇੰਟਰਨੈੱਟ ਉੱਤੇ ਰੋਕ ਲੱਗੀ ਹੈ ਯਾਨਿ ਕਿ ਤੁਹਾਡੇ ਮੋਬਾਇਲ ਵਿੱਚ ਸਿੰਮ ਨਾਲ ਜੋ ਇੰਟਰਨੈੱਟ ਚੱਲ ਰਿਹਾ ਸੀ, ਉਸ ਉੱਤੇ ਰੋਕ ਲੱਗੀ ਹੈ। ਘਰਾਂ ਵਿੱਚ ਜੋ ਵਾਈਫਾਈ ਲੱਗੇ ਹੋਏ ਹਨ, ਉਹ ਨੈੱਟ ਚੱਲਦੇ ਰਹਿਣਗੇ।

ਸੋਸ਼ਲ ਮੀਡੀਆ ਉੱਤੇ ਵਾਈਰਲ ਕਿਸੇ ਵੀ ਤਰਾਂ ਦੀ ਗਲਤ ਅਫਵਾਹ ਕਾਰਨ ਪੰਜਾਬ ਵਿੱਚ ਮਾਹੌਲ ਕਿਸੇ ਵੀ ਤਰੀਕੇ ਨਾਲ ਭੜਕ ਨਾ ਜਾਵੇ ਤੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਵਿੱਚ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਇਹ ਫੈਸਲਾ ਕੀਤਾ ਗਿਆ। ਇਹ ਆਦੇਸ਼ ਪੰਜਾਬ ਦੇ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹਨ। ਜੇਕਰ ਪੰਜਾਬ ਵਿੱਚ ਮਾਹੌਲ ਸਹੀ ਰਹਿੰਦਾ ਹੈ ਤਾਂ ਕਹਿ ਸਕਦੇ ਹਾਂ ਕਿ ਇੰਟਰਨੈਟ ਸੇਵਾ ਮੁੜ ਬਹਾਲ ਕੀਤੀ ਜਾਵੇ ਪਰ ਜੇਕਰ ਮਾਹੌਲ ਠੀਕ ਨਾ ਹੋਇਆ ਤਾਂ ਇਹ ਅੰਦਾਜਾ ਲਗਾਉਣਾ ਔਖਾ ਹੈ ਕਿ ਇਹ ਪਾਬੰਦੀ ਕਦੋਂ ਤੱਕ ਜਾਰੀ ਰਹਿੰਦੀ ਹੈ।