International Punjab

ਬਲਵਿੰਦਰ ਦੀ ਉਡੀਕ ‘ਚ ਮਾਪੇ ਦੁਨੀਆ ਛੱਡ ਗਏ ! ਹੁਣ ਭਰਾ ਨੇ ਦੱਸੀ ਅੰਤਿਮ ਇੱਛਾ !

ਬਿਉਰੋ ਰਿਪੋਰਟ : ਬਲਵਿੰਦਰ ਸਿੰਘ 2008 ਸਾਊਦੀ ਅਰਬ ਗਿਆ ਸੀ ਬੇਹਤਰ ਜ਼ਿੰਦਗੀ ਦੇ ਲਈ ਪਰ ਉਸ ਨੂੰ ਅਤੇ ਪਰਿਵਾਰ ਨੂੰ ਕਿ ਪਤਾ ਸੀ ਕਿ ਉੱਥੇ ਨਰਕ ਉਸ ਦਾ ਇੰਤਜ਼ਾਰ ਕਰ ਰਿਹਾ ਹੈ । 2013 ਤੋਂ ਜੇਲ੍ਹ ਵਿੱਚ ਬੰਦ ਬਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ। ਉਸ ਨੂੰ ਛਡਾਉਣ ਦੇ ਲਈ ਪਿੰਡ ਵਾਲਿਆਂ ਨੇ 13 ਮਹੀਨੇ ਪਹਿਲਾਂ 2 ਕਰੋੜ ਦੀ ਬਲੱਡ ਮਨੀ ਵੀ ਦਿੱਤੀ ਪਰ ਹੁਣ ਵੀ ਉਹ ਬਾਹਰ ਨਹੀਂ ਆ ਸਕਿਆ ਹੈ । ਜਦਕਿ ਉਸ ਨੂੰ ਬਲੱਡ ਮਨੀ ਦੇਣ ਤੋਂ ਬਾਅਦ 2 ਹਫਤੇ ਦੇ ਅੰਦਰ ਬਾਹਰ ਆ ਜਾਣਾ ਚਾਹੀਦਾ ਸੀ । ਖਾਸ ਗੱਲ ਇਹ ਹੈ ਕਿ ਭਾਰਤੀ ਹਾਈ ਕਮਿਸ਼ਨ ਦੇ ਜ਼ਰੀਏ ਸਾਊਦੀ ਅਰਬ ਵਿੱਚ ਬਲੱਡ ਮਨੀ ਦਿੱਤੀ ਗਈ ਸੀ । ਮਾਪੇ ਵੀ ਪੁੱਤ ਦਾ ਮੂੰਹ ਵੇਖਣ ਦੀ ਆਸ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ,ਹੁਣ ਭਰਾ ਨੇ ਆਪਣੀ ਅੰਤਿਮ ਇੱਛਾ ਜਾਹਿਰ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਭਰਾ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹਾਂ।

ਬਲਵਿੰਦਰ ਦੇ ਪਰਿਵਾਰ ਵਿੱਚ ਸਿਰਫ਼ ਵੱਡਾ ਭਰਾ ਹੀ ਬਚਿਆ ਹੈ,ਘਰ ਦੀ ਹਾਲਤ ਬਹੁਤ ਹੀ ਮਾੜੀ ਹੈ,ਘਰ ਵਿੱਚ ਵੱਡੇ-ਵੱਡੇ ਘਾਹ ‘ਤੇ ਬੂਟੀਆਂ ਉਘੀਆਂ ਹਨ । ਕਮਰੇ ਦਾ ਤਾਲਾ ਬੰਦ ਹਨ,ਬਲਵਿੰਦਰ ਦਾ ਭਰਾ ਟਰੱਕ ਡਰਾਈਵਰ ਹੈ । ਚਾਚੇ ਦੇ ਭਰਾ ਮੁਤਾਬਿਕ 2013 ਵਿੱਚ ਆਪਣੇ ਸਹਿ ਮੁਲਾਜ਼ਮ ਦੇ ਕਤਲ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੇ ਦੱਸਿਆ ਕਿ 15 ਸਾਲ ਹੋ ਗਏ ਹਨ ਉਸ ਨੇ ਬਲਵਿੰਦਰ ਨੂੰ ਵੇਖਿਆ ਨਹੀਂ ਹੈ । ਭਰਾ ਨੇ ਇਲਜ਼ਾਮ ਲਗਾਇਆ ਹੈ ਕਿ ਬਲੱਡ ਮਨੀ ਦੇਣ ਦੇ ਬਾਵਜੂਦ ਉਸ ਦੇ ਨਾਲ ਜੇਲ੍ਹ ਵਿੱਚ ਮਾੜਾ ਵਤੀਰਾ ਕੀਤਾ ਜਾਂਦਾ ਹੈ। ਹਾਲਾਂਕਿ ਬਲਵਿੰਦਰ ਦੇ ਵਕੀਲ ਯੂਸਫ ਖਾਨ ਨੇ ਇਸ ਨੂੰ ਖਾਰਜ ਕੀਤਾ ਹੈ ।

ਭਰਾ ਮੁਤਾਬਿਕ ਬਲਵਿੰਦਰ 2008 ਵਿੱਚ ਸਾਊਦੀ ਅਰਬ ਗਿਆ ਸੀ । 2013 ਵਿੱਚ ਉਸ ਦਾ ਸਾਊਦੀ ਅਰਬ ਦੇ ਨਾਗਰਿਕ ਨਾਲ ਕਿਸੇ ਗੱਲ ਨੂੰ ਲੈਕ ਝਗੜਾ ਹੋਇਆ ਅਤੇ ਸਾਊਦੀ ਨਾਗਰਿਕ ਦੀ ਮੌਤ ਹੋ ਗਈ । ਪਿਛਲੇ ਸਾਲ 13 ਮਈ ਨੂੰ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਸੀ । ਬਲਵਿੰਦਰ ਵੱਲੋਂ ਰਹਿਮ ਦੀ ਅਪੀਲ ਕਰਨ ‘ਤੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰਿਆਲ ਦੀ ਰਕਮ ਸਜ਼ਾ ਮੁਆਫ ਕਰਨ ਲਈ ਜਮਾਂ ਕਰਵਾਉਣ ਲਈ ਕਿਹਾ ਸੀ । ਪਿੰਡ ਵਾਲਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੇ ਮਿਲਕੇ 2 ਕਰੋੜ ਜਮਾ ਕਰਵਾਏ ਸਨ । ਪਰ ਫਿਰ ਵੀ ਉਸ ਦੀ ਰਿਹਾਈ ਨਹੀਂ ਹੋਈ ।

ਇਹ ਹੁੰਦੀ ਹੈ ਬਲੱਡ ਮਨੀ

ਸ਼ਰੀਆ ਕਾਨੂੰਨ ਮੁਤਾਬਿਕ ਜੇਕਰ ਕਤਲ ਦਾ ਮੁਲਜ਼ਮ ਪੀੜਤ ਪਰਿਵਾਰ ਵਿਚਾਲੇ ਸਮਝੌਤਾ ਹੋ ਜਾਵੇ ਅਤੇ ਪੀੜਤ ਪਰਿਵਾਰ ਮੁਆਫੀ ਦੇਣ ਲਈ ਰਾਜ਼ੀ ਹੋ ਜਾਵੇ ਤਾਂ ਫਾਂਸੀ ਮੁਆਫ ਕਰਨ ਦੇ ਲਈ ਅਦਾਲਤ ‘ਚ ਅਪੀਲ ਕੀਤੀ ਜਾ ਸਕਦੀ ਹੈ । ਕੋਰਟ ਤੈਅ ਕਰਦਾ ਹੈ ਕਿ ਉਹ ਪੀੜਤ ਪਰਿਵਾਰ ਨੂੰ ਮੁਆਵਜ਼ੇ ਦੇ ਰੂਪ ਵਿੱਚ ਕਿੰਨੀ ਰਕਮ ਦੇਵੇਗਾ । ਇਸ ਨੂੰ ਬਲੱਡ ਮਨੀ ਕਿਹਾ ਜਾਦਾਂ ਹੈ । ਬਲਵਿੰਦਰ ਦੇ ਮਾਮਲੇ ਵਿੱਚ ਪੀੜ੍ਹਤ ਪਰਿਵਾਰ ਨੂੰ 2 ਕਰੋੜ ਦੇ ਦਿੱਤੇ ਗਏ ਹਨ ਅਤੇ ਉਨ੍ਹਾਂ ਨੇ ਅਦਾਲਤ ਵਿੱਚ ਬਲਵਿੰਦਰ ਦੇ ਹੱਕ ਵਿੱਚ ਬਿਆਨ ਦਿੱਤਾ ਹੈ । ਪਰ ਇਸ ਦੇ ਬਾਵਜੂਦ ਉਸ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਹੈ

ਇਸ ਮਾਮਲੇ ਵਿੱਚ ਪਰਿਵਾਰ ਨੇ ਇੱਕ ਵਾਰ ਮੁੜ ਤੋਂ ਸਾਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਬਲਵਿੰਦਰ ਦੀ ਰਿਹਾਈ ਦੇ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ । ਉਧਰ ਵਕੀਲ ਯੂਸਫ ਖਾਨ ਨੇ ਦੱਸਿਆ ਹੈ ਕਿ ਰਿਹਾਈ ਦੇ ਲਈ ਕਾਗਜ਼ੀ ਕਾਰਵਾਈ ਪੈਂਡਿੰਗ ਹੈ ਜਿਸ ਕਾਰਨ ਰਿਹਾਈ ਵਿੱਚ ਦੇਰੀ ਹੋ ਰਹੀ ਹੈ। ਉਸ ਨੇ ਦੱਸਿਆ ਕਿ ਸਾਊਦੀ ਅਧਿਕਾਰੀਆਂ ਵੱਲੋਂ ਜੇਲ੍ਹ ਵਿਭਾਗ ਨੂੰ ਬਲਵਿੰਦਰ ਦੀ ਰਿਹਾਈ ਦੇ ਲਈ ਦਸਤਾਵੇਜ਼ ਭੇਜੇ ਸਨ ਪਰ ਉਹ ਨਹੀਂ ਪਹੁੰਚ ਸਕੇ ਇਸ ਲਈ ਉਸ ਦੀ ਰਿਹਾਈ ਨਹੀਂ ਹੋ ਸਕੀ । ਵਕੀਲ ਯੂਸਫ ਨੇ ਕਿਹਾ ਅਗਲੇ ਕੁੱਝ ਦਿਨਾਂ ਦੇ ਅੰਦਰ ਇਸ ਕਾਰਵਾਈ ਨੂੰ ਪੂਰਾ ਕਰ ਲਿਆ ਜਾਵੇਗਾ । ਉਧਰ ਮੁਕਤਸਰ ਦੇ ਡਿਪਟੀ ਕਮਿਸ਼ਨ ਰੂਹੀ ਦੁੱਗ ਨੇ ਕਿਹਾ ਕਿ ਬਲਵਿੰਦਰ ਸਿੰਘ ਦਾ ਕੇਸ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਪੰਜਾਬ ਸਰਕਾਰ ਕੋਲ ਇਹ ਮੁੱਦਾ ਚੁੱਕ ਰਹੇ ਹਨ ਅਤੇ ਫਿਰ ਵਿਦੇਸ਼ ਮੰਤਰਾਲੇ ਨੂੰ ਕਿਹਾ ਜਾਵੇਗਾ ।