ਬਿਉਰੋ ਰਿਪੋਰਟ : ਪੰਜਾਬ ਦਾ ਇੱਕ ਹੋਰ ਨੌਵਜਾਨ ਫੌਜੀ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਸ਼ਹੀਦ ਹੋ ਗਿਆ ਹੈ । 29 ਸਾਲ ਦਾ ਜਵਾਨ ਬਲਵੀਰ ਸਿੰਘ ਨੂੰ ਕੰਟਰੋਲ ਰੇਖਾ ਦੇ ਨਜ਼ਦੀਕ ਅਚਾਨਕ ਗੋਲੀ ਲੱਗ ਗਈ ਜਿਸ ਤੋਂ ਬਾਅਦ ਉਹ ਸ਼ਹੀਦ ਹੋ ਗਿਆ । ਸ਼ਹੀਦ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਦੇ ਨਾਲ ਪਿੰਡ ਵਿੱਚ ਸਸਕਾਰ ਕੀਤਾ ਗਿਆ ਹੈ । ਸ਼ਹੀਦ ਬਲਵੀਰ ਸਿੰਘ ਨੂੰ ਸ਼ਰਧਾਂਜਲੀ ਦੇ ਲਈ ਲਈ ਪੂਰਾ ਵਿੱਚ ਪਿੰਡ ਪਹੁੰਚਿਆ,ਪਰਿਵਾਰ ਦੇ ਨਾਲ ਪਿੰਡ ਦੇ ਲੋਕਾਂ ਦੀ ਅੱਖਾਂ ਵੀ ਭਿਜਿਆ ਹੋਇਆ ਸਨ । ਸ਼ਹੀਦ ਬਲਵੀਰ ਸਿੰਘ ਅਮਰ ਰਹੇ ਦੇ ਨਾਅਰੇ ਲੱਗ ਰਹੇ ਸਨ ।
ਸ਼ਹੀਦ ਬਲਵੀਰ ਦੇ ਪਿਤਾ ਵੀ ਏਅਰ ਫੋਰਸ ਤੋਂ ਸੇਵਾ ਮੁਕਤ ਸਨ,ਪਿਤਾ ਪ੍ਰੀਤਮ ਸਿੰਘ ਅੱਖਾਂ ਨਮ ਸਨ,ਪੁੱਤਰ ਦੇ ਮਾਣ ਵੀ ਸੀ,ਉਨ੍ਹਾਂ ਨੇ ਸਲੂਟ ਕਰਕੇ ਪੁੱਤਰ ਨੂੰ ਵਿਦਾਈ ਦਿੱਤੀ । ਸ਼ਹੀਦ ਬਲਵੀਰ ਸਿੰਘ ਦੀ ਦੇਹ ਨੂੰ 3 ਸਿੱਖ ਲਾਈਟ ਇਨਫੈਂਟਰੀ ਦੇ ਸੂਬੇਦਾਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਸੈਨਿਕ ਟੁਕੜੀ ਨੇ ਸਲਾਮੀ ਦਿੱਤੀ । ਸ਼ਹੀਦ ਨੂੰ ਸਲਾਮੀ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੀ ਪਹੁੰਚੇ । 29 ਸਾਲਾ ਸ਼ਹੀਦ ਬਲਵੀਰ ਸਿੰਘ 10 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ । 3 ਤਿਨ ਪਹਿਲਾਂ ਸ਼ਹੀਦ ਬਲਵੀਰ ਸਿੰਘ ਨੇ ਮਾਂ ਨਾਲ ਫੋਨ ‘ਤੇ ਗੱਲ ਕਰਕੇ ਅਗਲੇ ਹਫਤੇ ਛੁੱਟੀ ਆਉਣ ਬਾਰੇ ਆਖਿਆ ਸੀ ।