International Punjab

ਬ੍ਰਿਟੇਨ ਤੋਂ ਇੱਕ ਮਾਣ ਵਧਾਉਣ ਦੀ ਵਾਲੀ,ਦੂਜੀ ਸ਼ਰਮਸਾਰ ਕਰਨ ਵਾਲੀ ਖਬਰ !

ਬਿਉਰੋ ਰਿਪੋਰਟ – ਬ੍ਰਿਟੇਨ ਤੋਂ ਪੰਜਾਬੀਆਂ ਨੂੰ ਲੈਕੇ ਮਾਣ ਵਾਲੀ ਅਤੇ ਦੂਜੀ ਮਾੜੀ ਖਬਰ ਸਾਹਮਣੇ ਆਈ ਹੈ । ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਢਿੱਲੋਂ ਬਰਤਾਨੀਆ ਦੇ ਸਲੋਹ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ । ਸਲੋਹ ਵਿੱਚ ਕੰਜ਼ਰਵੇਟਿਵ ਅਤੇ ਲਿਬਰਲ ਡੈਮੋਕਰੇਟਸ ਪਾਰਟੀ ਦਾ ਗਠਜੋੜ ਹੈ ।

ਬਲਵਿੰਦਰ ਢਿੱਲੋਂ ਤਰਨਤਾਰਨ ਦੇ ਪਿੰਡ ਕੋਟ ਜਸਪਤ ਦੇ ਰਹਿਣ ਵਾਲੇ ਹਨ, ਜੋ ਕਿ ਕਰੀਬ 50 ਸਾਲ ਪਹਿਲਾਂ ਪੰਜਾਬ ਤੋਂ ਇੰਗਲੈਂਡ ਆਏ ਸਨ। ਸਲੋਹ ਦੇ ਮੇਅਰ ਦਫ਼ਤਰ ਵਿੱਚ ਹੋਈ ਮੇਅਰ ਚੋਣ ਦੌਰਾਨ ਕੌਂਸਲਰ ਢਿੱਲੋਂ ਨੇ ਲੇਬਰ ਦੇ ਕੌਂਸਲਰ ਡਾਰ ਨੂੰ ਹਰਾਇਆ। ਇਸ ਮੌਕੇ ਲੇਬਰ ਪਾਰਟੀ ਦੇ 18 ਕੌਂਸਲਰਾਂ ਵਿਚੋਂ 16 ਮੈਂਬਰ ਹੀ ਹਾਜ਼ਰ ਰਹੇ। ਉਧਰ ਬ੍ਰਿਟੇਨ ਤੋਂ ਹੀ ਇੱਕ ਸ਼ਰਮਸਾਰ ਕਰਨ ਵਾਲੀ ਖਬਰ ਵੀ ਸਾਹਮਣੇ ਆਈ ਹੈ ।

ਕੁਲਵੀਰ ਸਿੰਘ ਰੇਂਜਰ (Kanvir singh Ranger) ਇੰਗਲੈਂਡ ਦੀ ਸੰਸਦ ਦੇ ਉਪਰਲੇ ਸਦਨ (house of lords) ਦੇ ਸੰਸਦ ਮੈਂਬਰ ਹਨ ਪਰ ਉਨ੍ਹਾਂ ‘ਤੇ ਇਸ ਸਮੇਂ ਸਸਪੈਨਸ਼ਨ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਉੱਤੇ ਸੰਸਦ ਦੀ ਬਾਰ ਅੰਦਰ ਸ਼ਰਾਬ ਪੀ ਕੇ ਔਰਤਾਂ ਨਾਲ ਝਗੜਾ ਕਰਨ ਅਤੇ ਪਰੇਸ਼ਾਨ ਕਰਨ ਦਾ ਦੋਸ਼ ਹੈ। ਜੇਕਰ ਇਸ ਦੋਸ਼ ਸਾਬਤ ਹੁੰਦਾ ਹੈ ਤਾਂ ਉੁਨ੍ਹਾਂ ‘ਤੇ ਸੰਸਦ ਦੇ ਸਾਰੇ ਬਾਰਜ਼ ਵਿੱਚ ਜਾਣ ਲਈ ਇੱਕ ਸਾਲ ਦਾ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਹਾਊਸ ਆਫ਼ ਲਾਰਡਜ਼ ’ਚ ਉਨ੍ਹਾਂ ਦੇ ਜਾਣ ‘ਤੇ ਤਿੰਨ ਹਫਤੇ ਦੀ ਪਾਬੰਦੀ ਲਗਾਈ ਜਾ ਸਕਦੀ ਹੈ।

ਇਸ ਮਾਮਲੇ ਨੂੰ ਨਜਿੱਠਣ ਲਈ ਸੰਸਦੀ ਕਮੇਟੀ ਨੇ ਹਾਊਸ ਆਫ਼ ਕਾਮਨਜ਼ ਦੀ ਮੀਟਿੰਗ ਬੁਲਾਈ ਹੈ। ਕੁਲਵੀਰ ਰੇਂਜਰ ਦੀ ਉਮਰ 49 ਸਾਲ ਹੈ ਅਤੇ ਉਹ ਨੌਰਥਵੁਡ ਦੇ ਰਹਿਣ ਵਾਲੇ ਹਨ। ਉਹ ਪਿਛਲੇ ਸਾਲ 2023 ’ਚ ਹੀ ਯੂਕੇ ਦੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ਼ ਲਾਰਡਜ਼’ ਦੇ ਮੈਂਬਰ ਬਣੇ ਸਨ। ਹਾਊਸ ਆਫ਼ ਲਾਰਡਜ਼ ਦੀ ਕਮੇਟੀ ਨੇ ਕੁਲਵੀਰ ਰੇਂਜਰ ਨੂੰ ਸਦਨ ’ਚੋਂ ਤਿੰਨ ਹਫ਼ਤਿਆਂ ਲਈ ਮੁੱਅਤਲ ਕਰਨ ਅਤੇ ਸਦਨ ਦੇ ਕਿਸੇ ਵੀ ਬਾਰ ’ਚ ਉਨ੍ਹਾਂ ਨੂੰ 12 ਮਹੀਨਿਆਂ ਤਕ ਦਾਖ਼ਲ ਨਾ ਹੋਣ ਦੀ ਸਿਫਾਰਿਸ਼ ਕੀਤੀ ਹੈ।

ਜਾਣਕਾਰੀ ਮੁਤਾਬਕ ਕੁਲਵੀਰ ਰੇਂਜਰ ਨੇ ਇਸ ਸਾਲ 17 ਜਵਨਰੀ ਨੂੰ ਬਾਰ ਵਿੱਚ ਗਏ ਸਨ, ਜਿੱਥੇ ਉਸ ਨੂੰ ਕੋਈ ਵੀ ਨਹੀਂ ਜਾਣਦਾ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੇ ਇੰਨੀ ਸ਼ਰਾਬ ਪੀਤੀ ਸੀ ਕਿ ਉਸ ਦੀ ਚਾਲ ਲੜਖੜਾ ਰਹੀ ਸੀ। ਉਸ ਉੱਤੇ ਇਸ ਔਰਤ ਨੇ ਦੋਸ਼ ਲਗਾਇਆ ਕਿ ਰੇਂਜਰ ਵੱਲ਼ੋਂ ਵਾਰ-ਵਾਰ ਉਸ ਵੱਲ ਉਂਗਲ ਕਰਕੇ ਗੱਲ ਕੀਤੀ ਜਾ ਰਹੀ ਸੀ।