India Punjab

ਸਿੱਧੂ ਦੀ ਡਾਕੂਮੈਂਟਰੀ ‘ਤੇ ਬੋਲੇ ਬਲਕੌਰ ਸਿੰਘ, ਕਿਹਾ ‘ਸਾਡੀ ਮਰਜ਼ੀ ਤੋਂ ਬਿਨਾ ਰਿਲੀਜ਼ ਕਰੀ ਡਾਕਿਊਮੈਂਟਰੀ’

ਪਰਿਵਾਰ ਦੇ ਵਿਰੋਧ ਦੇ ਬਾਵਜੂਦ BBC ਨੇ ਸਿੱਧੂ ਮੂਸੇਵਾਲਾ ‘ਤੇ ਬਣੀ ਇੱਕ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਦੇ 2 ਐਪੀਸੋਡ ਯੂਟਿਊਬ ਤੇ ਰਿਲੀਜ਼ ਕਰ ਦਿੱਤੇ ਗਏ ਨੇ ਜਿਹਨਾਂ ਵਿੱਚ ਸਿੱਧੂ ਦੇ ਨਾਲ ਸੰਬੰਧਿਤ ਅਣਦੇਖੀ ਸਮੱਗਰੀ ਸਾਂਝੀ ਕੀਤੀ ਗਈ ਹੈ.  ਇਸ ਵਿੱਚ ਲਾਰੇਂਸ ਦੇ ਨਾਲ ਸਿੱਧੂ ਦੀ ਗੱਲ ਹੋਣ ਅਤੇ ਗੋਲਡੀ ਬਰਾੜ ਦਾ ਵੀ ਜ਼ਿਕਰ ਹੈ.

ਇਸਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਡਾਕੂਮੈਂਟਰੀ ਸੱਚ ਦਿਖਾ ਸਕਦੀ ਤਾਂ ਉਨ੍ਹਾਂ ਨੂੰ ਦੋਸ਼ੀਆਂ ਨਾਲ ਡਾਕੂਮੈਂਟਰੀ ਕਰਨ ਦੀ ਕੀ ਲੋੜ ਸੀ। ਉਨ੍ਹਾਂ ਨੇ ਕਿਹਾ ਕਿ ਡਾਕੂਮੈਂਟਰੀ ਦੇ ਤੱਥ ਭਾਰਤੀ ਅਦਾਲਤਾਂ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਸਨ।

ਸੋਸ਼ਲ ਮੀਡੀਆ ਉੱਤੇ ਅਜਿਹੀਆਂ ਚੀਜ਼ਾਂ ਸਿਰਫ਼ ਆਪਣੇ ਵਪਾਰਕ ਹਿੱਤਾਂ ਲਈ ਦਿਖਾਈਆਂ ਜਾਂਦੀਆਂ ਹਨ। ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਕਾਨੂੰਨੀ ਲੜਾਈ ਲੜਦੇ ਰਹਾਂਗੇ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਮੇਰੀ ਗਵਾਹੀ ਤੋਂ ਪਹਿਲਾਂ ਹੀ ਕਿਉਂ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ।

ਸਿੱਧੂ ਦੇ ਦੋਸਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੁੱਖ ਤਾਂ ਇਹੋ ਹੈ ਕਿ ਉਹ ਅੱਜ ਉੱਥੇ ਬੋਲ ਰਹੇ ਜੋ ਕਦੇ ਸਾਡੇ ਨਾਲ ਬੈਠ ਕੇ ਚਾਹਾਂ ਪੀਂਦੇ ਰਹੇ ਹਨ।

ਇਹ ਸੀ ਸਾਰਾ ਮਾਮਲਾ

ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ BBC ਨੇ ਸਿੱਧੂ ਮੂਸੇਵਾਲਾ ‘ਤੇ ਬਣੀ ਇੱਕ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਦੇ 2 ਐਪੀਸੋਡ ਯੂਟਿਊਬ ਤੇ ਰਿਲੀਜ਼ ਕਰ ਦਿੱਤੇ ਗਏ ਨੇ ਜਿਹਨਾਂ ਵਿੱਚ ਸਿੱਧੂ ਦੇ ਨਾਲ ਸੰਬੰਧਿਤ ਅਣਦੇਖੀ ਸਮੱਗਰੀ ਸਾਂਝੀ ਕੀਤੀ ਗਈ ਹੈ.  ਇਸ ਵਿੱਚ ਲਾਰੇਂਸ ਦੇ ਨਾਲ ਸਿੱਧੂ ਦੀ ਗੱਲ ਹੋਣ ਅਤੇ ਗੋਲਡੀ ਬਰਾੜ ਦਾ ਵੀ ਜ਼ਿਕਰ ਹੈ. ਇਹ ਵੀ ਕਿਹਾ ਗਿਆ ਹੈ ਕਿ ਇੱਕ ਪੰਜਾਬਣ ਪੱਤਰਕਾਰ ਕੋਲ ਗੋਲਡੀ ਨੇ ਸਿੱਧੂ ਨੂੰ ਖਤਮ ਕਰਨ ਵਾਲੀ ਗੱਲ ਮਾਨ ਲਈ ਸੀ. ਇਸ ਤੋਂ ਇਲਾਵਾ ਸਿੱਧੂ ਦੇ ਦੋਸਤਾਂ ਨਾਲ ਕੀਤੀਆਂ ਇੰਟਰਵਿਯੂਜ਼ ਦੇ ਕੁਝ ਅੰਸ਼ ਵੀ ਸ਼ਾਮਿਲ ਕੀਤੇ ਗਏ ਨੇ ਅਤੇ ਮੂਸੇਵਾਲਾ ਦੀਆਂ ਨਿੱਜੀ ਤਸਵੀਰਾਂ, ਉਸ ਘਟਨਾ ਨਾਲ ਜੁੜੀਆਂ ਗੱਲਾਂ ਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਇਹ ਸਭ ਕੁਝ ਉਨ੍ਹਾਂ ਜਾਂ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਕੀਤਾ ਗਿਆ ਕਿਉਂਕਿ ਸਿੱਧੂ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਾਡੀ ਸਹਿਮਤੀ ਦੇ ਬਿਨਾਂ ਸਿੱਧੂ ਨਾਲ ਵਾਪਰੀ ਘਟਨਾ ’ਤੇ ਬਣਾਈ ਗਈ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ। 11 ਜੂਨ ਭਾਵ ਕਿ ਅੱਜ ਰਿਲੀਜ਼ ਹੋਈ ਇਸ ਡਾਕੂਮੈਂਟਰੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ।

ਇਸ ਸਬੰਧੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਸੀ ਕਿ ਇਸ ਸਕਰੀਨਿੰਗ ਨੂੰ ਰੋਕਿਆ ਜਾਵੇ। ਇਸ ਤੋਂ ਇਲਾਵਾ ਨਿੱਜੀ ਚੈਨਲ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦੇ ਬਾਵਜੂਦ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ।

ਬਲਕੌਰ ਸਿੰਘ ਨੇ ਕਿਹਾ ਸੀ ਕਿ ਘਟਨਾ ਨਾਲ ਜੁੜੇ ਕੇਸ ਦਾ ਅਜੇ ਟਰਾਇਲ ਅਜੇ ਚੱਲ ਰਿਹਾ ਹੈ। ਅਜਿਹੇ ’ਚ ਕਿਸੇ ਵੀ ਤਰ੍ਹਾਂ ਦੀ ਡਾਕੂਮੈਂਟਰੀ ਜਾਂ ਜਾਣਕਾਰੀ ਦਾ ਜਨਤਕ ਪ੍ਰਸਾਰਣ ਜਾਂ ਸਕਰੀਨਿੰਗ ਕੇਸ ਦੀ ਜਾਂਚ ਤੇ ਟਰਾਇਲ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਨਾ ਸਿਰਫ ਪਰਿਵਾਰ ਦੀ ਨਿੱਜਤਾ ਦਾ ਉਲੰਘਣ ਹੈ, ਸਗੋਂ ਕਾਨੂੰਨੀ ਪ੍ਰਕਿਰਿਆ ’ਤੇ ਵੀ ਅਸਰ ਪਾ ਸਕਦੀ ਹੈ।