India

ਜ਼ਿੰਦਗੀ ਨੂੰ ਜਿੱਤ ਕੇ ਪਰਤੀ ਜਾਨਬਾਜ਼ ਬਲਜੀਤ ਕੌਰ !

ਨੇਪਾਲ : ਦੇਸ਼ ਵਿੱਚ ਪਰਬਤਾਰੋਹਣ ਵਿੱਚ ਨਵੇਂ ਰਿਕਾਰਡ ਕਾਇਮ ਕਰਨ ਵਾਲੀ ਬਲਜੀਤ ਕੌਰ ਨੂੰ ਆਖਰਕਾਰ ਜਿੰਦਾ ਲੱਭ ਲਿਆ ਗਿਆ ਹੈ। ਅੰਨਪੂਰਨਾ ਚੋਟੀ ਤੋਂ ਵਾਪਸ ਉਤਰਦੇ ਵਕਤ ਆਕਸੀਜਨ ਵਿੱਚ ਕਮੀ ਆ ਜਾਣ ਕਾਰਨ ਉਹ ਲਾਪਤਾ ਹੋ ਗਈ ਸੀ। ਇਸ ਵਿਚਾਲੇ ਉਹਨਾਂ ਦੀ ਮੌਤ ਦੀ ਖ਼ਬਰ ਵੀ ਉਡੀ ਪਰ ਆਖਰਕਾਰ ਮੁਸ਼ਕਿਲ ਹਾਲਾਤਾਂ ਨਾਲ ਜੂਝਦੇ ਹੋਏ ਉਹਨਾਂ ਸਿਰ ਤੇ ਲਟਕ ਰਹੀ ਮੌਤ ਨੂੰ ਮਾਤ ਦੇ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਨੂੰ ਅੰਨਪੂਰਨਾ ਚੋਟੀ ਤੋਂ ਵਾਪਸ ਆਉਂਦੇ ਸਮੇਂ ਵੀ ਆਕਸੀਜਨ ਦੀ ਕਮੀ ਕਾਰਨ ਦਿੱਕਤ  ਹੋਈ ਤੇ ਫਿਰ ਉਹਨਾਂ ਦਾ ਕੁੱਝ ਪਤਾ ਨਹੀਂ ਗੱਲ ਸਕਿਆ। ਬਲਜੀਤ ਕੌਰ ਨੂੰ ਲੱਭਣ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਹੈਲੀਕਾਪਟਰ ਦੀ ਮਦਦ ਵੀ ਲਈ ਗਈ ਤੇ ਆਖਰਕਾਰ ਉਹਨਾਂ ਨੂੰ ਜਿੰਦਾ ਲੱਭ ਲਿਆ ਗਿਆ।

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੀ  ਬਲਜੀਤ ਕੌਰ ਮਾਊਂਟ ਐਵਰੈਸਟ ਸਮੇਤ ਦੁਨੀਆ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਫਤਹਿ ਕਰ ਚੁੱਕੀ ਹੈ। ਬਲਜੀਤ ਕੌਰ ਸਿਰਫ 27 ਸਾਲਾਂ ਵਿੱਚ 8000 ਮੀਟਰ ਦੀ ਉਚਾਈ ‘ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਹੈ। ਉਸ ਨੇ ਇੰਨੇ ਘੱਟ ਸਮੇਂ ‘ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾ ਕੇ ਇਹ ਰਿਕਾਰਡ ਹਾਸਲ ਕੀਤਾ ਹੈ।

ਅੰਨਪੂਰਨਾ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਚੋਟੀ ਹੈ, ਜੋ ਕਿ ਨੇਪਾਲ ਦੇ ਕਾਠਮੰਡੂ ਖੇਤਰ ਵਿੱਚ ਸਥਿਤ ਹੈ।

ਤੁਹਾਨੂੰ ਦੱਸ ਦੇਈਏ ਕਿ ਬਲਜੀਤ ਕੌਰ ਸਿਰਫ 27 ਸਾਲਾਂ ਵਿੱਚ 8,000 ਮੀਟਰ ਦੀ ਉਚਾਈ ਨੂੰ ਸਰ ਕਰਨ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਹੈ। ਉਸ ਨੇ ਇੰਨੇ ਘੱਟ ਸਮੇਂ ‘ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾ ਕੇ ਇਹ ਰਿਕਾਰਡ ਬਣਾਇਆ ਹੈ।

ਬਲਜੀਤ ਕੌਰ ਨੇ 19 ਸਾਲ ਦੀ ਛੋਟੀ ਉਮਰ ‘ਚ ਬਤੌਰ ਪਰਬਤਾਰੋਹੀ ਕਰੀਅਰ ਸ਼ੁਰੂ ਕੀਤਾ ਸੀ। ਉਸਨੇ ਸਭ ਤੋਂ ਪਹਿਲਾਂ ਮਨਾਲੀ ਦੇ ਦਿਓ ਟਿੱਬਾ ਨੂੰ ਜਿੱਤਿਆ। ਇਸ ਤੋਂ ਬਾਅਦ, ਉਹ ਮਾਊਂਟ ਪੋਮੋਰੀ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ।

ਬਲਜੀਤ ਕੌਰ ਦੇ ਨਾਂ ਇਕ ਹੋਰ ਖਾਸ ਰਿਕਾਰਡ ਹੈ। ਉਸਨੇ ਸਿਰਫ 30 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ ਉਚਾਈ ਵਾਲੀਆਂ ਪੰਜ ਚੋਟੀਆਂ ਨੂੰ ਫਤਹਿ ਕਰ ਲਿਆ। ਇਨ੍ਹਾਂ ਵਿੱਚ ਅੰਨਪੂਰਨਾ, ਕੰਗਚਨਜੰਗਾ, ਐਵਰੈਸਟ, ਲਹੋਤਸੇ ਅਤੇ ਮਕਾਲੂ ਚੋਟੀਆਂ ਸ਼ਾਮਲ ਹਨ।