ਬਿਊਰੋ ਰਿਪੋਰਟ: ਚੰਡੀਗੜ੍ਹ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਅੱਜ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦਾ ਬਹੁਤ ਵੱਡੇ ਪੱਧਰ ’ਤੇ ਪ੍ਰਚਾਰ ਕਰਦਿਆਂ ਪੰਜਾਬ ਸਰਕਾਰ ਦੇ ਖ਼ਜ਼ਾਨੇ ਦਾ ਪੈਸਾ ਪਾਣੀ ਵਾਂਗੂੰ ਵਹਾਇਆ ਜਾ ਰਿਹਾ ਹੈ ਤੇ ਆਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਨਸ਼ਿਆਂ ਦੇ ਛੋਟੇ-ਛੋਟੇ ਕਾਰੋਬਾਰ ਕਰਨ ਵਾਲਿਆਂ ਦੇ ਮਕਾਨ ਜੇਸੀਬੀ ਆਦਿ ਰਾਹੀਂ ਢਾਹੇ ਜਾ ਰਹੇ ਹਨ ਪਰ ਉੱਧਰ ਬਾਦਲ ਸਰਕਾਰ ਸਮੇਂ ਵੱਡੇ-ਵੱਡੇ ਨਸ਼ਿਆਂ ਦੇ ਸੌਦਾਗਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
ਸਿਰਸਾ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ’ਚ ਬਾਦਲਾਂ ਦੀ ਸਰਕਾਰ ਸਮੇਂ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਸਭ ਤੋਂ ਵੱਡੇ ਨਸ਼ਿਆਂ ਦੇ ਸੌਦਾਗਰ ਹਰਮੀਤ ਸਿੰਘ ਸੰਧੂ ਉਸ ਵਕਤ ਦੇ ਐਮ.ਐਲ.ਏ ਤਰਨ-ਤਾਰਨ ਅਤੇ ਪਾਰਲੀਮਾਨੀ ਸਕੱਤਰ ਨੂੰ ਕੁਝ ਦਿਨ ਪਹਿਲਾ ਭਗਵੰਤ ਮਾਨ ਵੱਲੋਂ ਆਮ ਆਦਮੀ ’ਚ ਸ਼ਾਮਲ ਕਰਵਾਇਆ ਗਿਆ ਹੈ ਤਾਂ ਕਿ ਉਸਨੂੰ ਤਰਨਤਾਰਨ ਤੋਂ ਜ਼ਿਮਨੀ ਚੋਣ ਲੜਾਈ ਜਾਵੇ, ਜਿਸ ਦਾ ਹਲਕਾ ਤਰਨਤਾਰਨ ਦੇ ਲੀਡਰਾਂ (ਵਰਕਰਾਂ) ਵਿੱਚ ਬਹੁਤ ਵੱਡਾ ਰੋਸ ਜਤਾਇਆ ਜਾ ਰਿਹਾ ਹੈ ਅਤੇ ਜਿਸ ਕਾਰਨ ਆਮ ਪਾਰਟੀ ਦੇ ਲੀਡਰ ਪਾਰਟੀ ਛੱਡਣ ਲਈ ਧਮਕੀਆਂ ਦੇ ਰਹੇ ਹਨ।
ਸਿਰਸਾ ਨੇ ਹਲਕਾ ਤਰਨਤਾਰਨ ਅਤੇ ਪੰਜਾਬ ਦੀ ਸੂਜਵਾਨ ਜਨਤਾ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਚੁਟਕਲੇਬਾਜ਼ ਮੁੱਖ ਮੰਤਰੀ ਅਤੇ ਪਾਰਟੀ ਦੇ ਸੁਪਰੀਮੋ ਪੰਜਾਬ ਦਾ ਖੂਨ ਚੂਸਣ ਵਾਲੇ ਕੇਜਰੀਵਾਲ ਵੱਲੋਂ ਸੁਖਬੀਰ ਸਿੰਹੁ ਬਾਦਲ ਅਤੇ ਬਿਕਰਮਜੀਤ ਮਜੀਠੀਆਂ ਦੇ ਤਰਾਸ਼ੇ ਹੋਏ ਜਿਸ ਅਨਮੋਲ ਹੀਰੇ ਹਰਮੀਤ ਸੰਧੂ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਐਮ.ਐਲ.ਏ ਦੀ ਚੋਣ ਲੜਾਉਣ ਵਾਸਤੇ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ, ਮੇਰੇ ਵੱਲੋਂ ਮਾਰਚ ਸਾਲ 2008 ਵਿੱਚ ਹਲਫੀਆ ਬਿਆਨ ਦੇ ਪਹਿਲਾਂ ਪ੍ਰੈੱਸ ਕਾਨਫਰੈਂਸ ਕੀਤੀ ਅਤੇ ਫਿਰ ਹਰਮੀਤ ਸਿੰਘ ਸੰਧੂ, ਸੁਖਬੀਰ ਬਾਦਲ, ਚਰਨਜੀਤ ਸਿੰਘ ਅਟਵਾਲ ਉਸ ਵਕਤ ਡਿਪਟੀ ਸਪੀਕਰ ਲੋਕ ਸਭਾ ਬਿਰਮਜੀਤ ਸਿੰਘ ਮਜੀਠੀਆਂ ਦੇ ਖਿਲਾਫ ਉਸ ਵਕਤ ਬਾਈ ਨੇਮ ਸਤੰਬਰ 2008 ਵਿੱਚ ਪਟੀਸ਼ਨ ਪਾ ਕੇ ਅਦਾਲਤ ਨੂੰ ਦੱਸਿਆ ਸੀ ਕਿ ਇਹ ਲੋਕ ਪੰਜਾਬ ਦੇ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ।
ਸਿਰਸਾ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਹੈ 1947 ਤੋਂ ਬਾਅਦ ਜਿੰਨ੍ਹਾਂ- ਜਿੰਨ੍ਹਾਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਟੁਕੜੇ ਕੀਤੇ ਪੰਜਾਬ ਦੇ ਪਾਣੀਆਂ, ਪੰਜਾਬ ਦੀ ਨੌਜਵਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੀਆਂ ਇੱਜਤਾ, ਪੰਜਾਬ ਦੇ ਇਤਿਹਾਸ ਨੂੰ ਬਰਬਾਦ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹਢੇਰੀ ਕਰਵਾਇਆ ਤੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਵਾਇਆ ਅਗਨ-ਭੇਟ ਕਰਵਾਇਆ ਇਹਨਾਂ ਸਾਰਿਆਂ ਨੂ ਸਬਕ ਸਿਖਾਈਏ ਅਤੇ ਪੰਜਾਬ ਨੂੰ ਹਰ ਪੱਖ ਤੋਂ ਬਚਾਈਏ।