‘ਦ ਖ਼ਾਲਸ ਬਿਊਰੋ :- ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਆਸੇ ਖਤਮ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਨਾ ਚਾਹੁੰਦੇ।ਉਹਨਾਂ ਨੇ ਕਿਹਾ ਕਿ ਇਹ ਪੰਜਾਬੀ ਨੇ,ਜਦੋਂ ਕਿਸੇ ਨੂੰ ਆਸਮਾਨ ਚਾੜਦੇ ਨੇ ਤਾਂ ਕੋਈ ਕਸਰ ਨਹੀਂ ਛਡਦੇ ਤੇ ਜਦੋ ਧਰਤੀ ਤੇ ਸੁੱਟਦੇ ਨੇ ਤਾਂ ਛਿੱਤਰ ਮਾਰਨ ਵਿੱਚ ਵੀ ਢਿੱਲ ਨਹੀਂ ਛਡਦੇ।
ਰਾਜੇਵਾਲ ਜਿਹੜੇ ਕਿ ਇਕ ਸਮਾਗਮ ਵਿੱਚ ਬੋਲ ਰਹੇ ਸਨ,ਨੇ ਕਿਹਾ ਕਿ ਉਮਰ ਦੇ ਇਸ ਪੜਾਅ ਤੇ ਆ ਕੇ ਬੜਾ ਕੁਛ ਸੋਚਣਾ ਪੈਂਦਾ ਹੈ।ਉਹਨਾਂ ਨੇ ਮਜਾਕੀਆ ਲਹਿਜੇ ਵਿੱਚ ਕਿਹਾ ਕਿ ਉਹ ਕਿਸੇ ਤਰਾਂ ਵੀ ਮੋਦੀ ਤੋਂ ਘ਼ੱਟ ਨਹੀਂ ਹੈ।