ਅੱਜ ਮੁਹਾਲੀ ਸਾਈਬਰ ਸੈੱਲ ਥਾਣੇ ਅੱਗੇ ਪੇਸ਼ੀ ਲਈ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ ਹੈ, ਸਰਕਾਰ ਨੇ ਜੋ ਕਰਨਾ ਹੈ, ਉਹ ਕਰ ਲੈਣ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਕਦੇ ਬੰਬਾਂ ਦੇ ਖੜਾਕੇ ਸੁਣੇ ਹੁੰਦੇ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝ ਲੈਣਾ ਸੀ। ਉਨ੍ਹਾਂ ਨੇ ਕਿਹਾ ਕਿ ਜੋ ਮੁੱਦਾ ਉਨ੍ਹਾਂ ਨੇ ਚੁੱਕਿਆ ਹੈ ਇਹ ਹਰ ਪੰਜਾਬੀ ਦੇ ਦਿਲ ਨੂੰ ਛੂਹਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਨੂੰ ਕੋਈ ਡਰ-ਭਾਅ ਨਹੀਂ ਹੈ, ਸਰਕਾਰ ਨੇ ਜੋ ਕਰਨਾ ਹੈ ਉਹ ਕਰ ਲਵੇ। ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਵੀ ਆਪਣੀ ਤਿਆਰੀ ਕਰਕੇ ਰੱਖਣ।