‘ਦ ਖਾਲਸ ਬਿਊਰੋ:ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੀ ਇੱਕ ਅਦਾਲਤ ਨੇ ਮਹੰਤ ਬਜਰੰਗ ਮੁਨੀ ਦਾਸ ਨੂੰ ਜ਼ ਮਾਨਤ ਦੇ ਦਿੱਤੀ ਹੈ। ਉਸ ਨੂੰ ਨ ਫ਼ਰਤ ਭਰੇ ਭਾਸ਼ਣ ਦੇਣ ਅਤੇ ਮੁਸਲਿਮ ਔਰਤਾਂ ਨੂੰ “ਬ ਲਾਤਕਾਰ ਦੀਆਂ ਧ ਮਕੀਆਂ” ਦੇਣ ਦੇ ਦੋਸ਼ ਵਿੱਚ ਗ੍ਰਿ ਫਤਾਰ ਕੀਤਾ ਗਿਆ ਸੀ।ਸ਼ਨੀਵਾਰ ਨੂੰ ਮਹੰਤ ਨੂੰ ਜ਼ ਮਾਨਤ ਦੇ ਦਿੱਤੀ ਗਈ ਅਤੇ ਐਤਵਾਰ ਸਵੇਰੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।ਦਾਸ ਦੇ ਖਿਲਾਫ਼ ਰਾਮਨਰੇਸ਼ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ 13 ਅਪ੍ਰੈਲ ਨੂੰ ਗ੍ਰਿ ਫ਼ਤਾਰ ਕੀਤਾ ਗਿਆ ਸੀ।
ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੰਤ ਨੇ ਕਿਹਾ ਕਿ ਉਹ ਆਪਣੇ ਧਰਮ ਅਤੇ ਔਰਤਾਂ ਦੀ ਰਾਖੀ ਕਰਦੇ ਰਹਿਣਗੇ, ਭਾਵੇਂ ਉਸ ਨੂੰ ਹਜ਼ਾਰ ਵਾਰ ਜੇਲ੍ਹ ਜਾਣਾ ਪਵੇ।ਉਨ੍ਹਾਂ ਕਿਹਾ, ”ਮੈਂ ਜੋ ਕਿਹਾ ਉਸ ਲਈ ਮੈਨੂੰ ਕੋਈ ਪਛਤਾਵਾ ਨਹੀਂ ਹੈ।”
ਦਾਸ ਨੇ 2 ਅਪ੍ਰੈਲ ਨੂੰ ਮੁਸਲਿਮ ਭਾਈਚਾਰੇ ਦੇ ਲੋਕਾਂ ਖਿਲਾਫ ਨ ਫਰਤ ਭਰਿਆ ਭਾਸ਼ਣ ਦਿੱਤਾ ਸੀ,ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਸੀ ਤੇ ਇਸ ਦੀ ਹਰ ਪਾਸੇ ਸਖ਼ਤ ਆਲੋਚਨਾ ਹੋਈ ਸੀ ਅਤੇ ਪੁਲਿਸ ਨੇ ਉਸ ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਸੀ। ਮਹੰਤ ਦੀ ਮੁਆਫ਼ੀ ਮੰਗਣ ਦਾ ਵੀਡੀਓ ਵੀ ਬਾਅਦ ਵਿੱਚ ਸਾਹਮਣੇ ਆਇਆ ਸੀ।