Bajaj finance ਬਜ਼ੁਰਗਾਂ ਨੂੰ FD ‘ਤੇ 0.25% ਫੀਸਦੀ ਵਿਆਜ ਦੇਵੇਗੀ
‘ਦ ਖ਼ਾਲਸ ਬਿਊਰੋ : ਰਿਜ਼ਰਵ ਬੈਂਕ ਨੇ ਰੈਪੀ ਰੇਟ ਵਧਾ ਕੇ ਲੋਨ ‘ਤੇ ਘਰ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਸੀ । ਜ਼ਿਆਦਾਤਰ ਲੋਕਾਂ ਦੀ EMI ਵਿੱਚ ਵਾਧਾ ਹੋ ਗਿਆ ਸੀ। ਜਿਹੜੇ ਲੋਕ ਘਰ ਲੈਣ ਦੀ ਸੋਚ ਰਹੇ ਸਨ ਉਹ ਹੁਣ ਮੁੜ ਤੋਂ ਆਪਣੇ ਫੈਸਲੇ ‘ਤੇ ਵਿਚਾਰ ਕਰ ਰਹੇ ਹਨ ਪਰ ਇਸ ਦੌਰਾਨ ਕਈ ਬੈਂਕਾਂ ਵੱਲੋਂ FD ਦੇ ਰੇਟ ਵਿੱਚ ਕਾਫੀ ਵਾਧਾ ਕੀਤਾ ਹੈ ਬਚਨ ਕਰਨ ਵਾਲਿਆਂ ਲਈ ਇਹ ਖ਼ੁਸ਼ਖਬਰੀ ਹੈ,ਪਰ ਦੇਸ਼ ਦੀ ਵੱਡੀ ਫਾਇਨਾਂਸ ਕੰਪਨੀ ਨੇ FD ਵਿੱਚ ਸਾਰੇ ਬੈਂਕਾਂ ਨੂੰ ਪਿੱਛੇ ਛੱਡ ਦਿੱਤਾ ਹੈ।
Bajaj Fixed Deposit
ਬਜਾਜ਼ ਫਾਇਨਾਂਸ ਆਪਣੇ ਗ੍ਰਾਹਕਾਂ ਨੂੰ FD ‘ਤੇ ਸਭ ਤੋਂ ਵੱਧ 7.75% ਵਿਆਜ ਦੇ ਰਿਹਾ ਹੈ। ਇਹ ਨਿਵੇਸ਼ਕਾਂ ਦੇ ਬਚਤ ਨੂੰ ਤੇਜੀ ਨਾਲ ਵਧਾਏਗਾ। FD ਨਿਵੇਸ਼ ਵਿੱਚ ਸਭ ਤੋਂ ਪਸੰਦ ਕਰਨ ਵਾਲੀ ਸਕੀਮ ਹੈ, 90 ਫੀਸਦੀ ਪਰਿਵਾਰ FD ਵਿੱਚ ਹੀ ਨਿਵੇਸ਼ ਕਰਨਾ ਪਸੰਦ ਕਰਦੇ ਨੇ ਕਿਉਂਕਿ ਇਹ ਸਭ ਤੋਂ ਸੁਰਖਿਅਤ ਹੁੰਦਾ ਹੈ।
ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਰਿਟਰਨ ਪਹਿਲਾਂ ਤੋਂ ਤੈਅ ਹੁੰਦਾ ਹੈ,FD ਬਜ਼ਾਰ ਦੇ ਰਿਸਕ ਨਾਲ ਸਬੰਧਤ ਨਹੀਂ ਹੁੰਦੀ ਹੈ ਇਸ ਲਈ ਬਾਜ਼ਾਰ ਦੇ ਵਧਣ ਜਾਂ ਫਿਰ ਘੱਟਣ ਦਾ ਇਸ ‘ਤੇ ਕੋਈ ਅਸਰ ਨਹੀਂ ਪੈਂਦਾ ਹੈ, ਬਾਜ਼ਾਰ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਬਜਾਜ ਫਾਇਨਾਂਸ ਦੇ ਫਿਕਸ ਡਿਪਾਜ਼ਿਟ ਦੀ ਚਰਚਾ ਹੈ। ਬਜਾਜ ਆਪਣੇ ਗਾਹਕਾਂ ਨੂੰ 7.75% ਫੀਸਦ ਦੀ ਦਰ ਨਾਲ FD ‘ਤੇ ਵਿਆਜ ਦੇ ਰਿਹਾ ਹੈ।
ਇਸ ਤੋਂ ਇਲਾਵਾ ਸੀਨੀਅਰ ਸਿਟੀਜਨ ਨੂੰ 0.25% ਵੱਧ ਵਿਆਜ ਬਜਾਜ ਫਾਇਨਾਂਸ ਦੇ ਰਿਹਾ ਹੈ,ਜ਼ਿਆਦਾ ਸਾਲ ਦੀ FD ‘ਤੇ ਹੋਰ ਵੱਧ ਵਿਆਜ ਦੀ ਕੰਪਨੀ ਵੱਲੋਂ ਆਫਰ ਦਿੱਤੀ ਜਾ ਰਹੀ ਹੈ।