Punjab

ਪੁਲਿਸ ਨਾਲ ਲੰਮਾ ਚਿਰ ਲੁਕਣ ਮਿਟੀ ਖੇਡਣ ਤੋਂ ਬਾਅਦ ਬੈਂਸ ਨੇ ਕੀਤਾ ਆਤਮ ਸਮਰਪਣ

‘ਦ ਖ਼ਾਲਸ ਬਿਊਰੋ : ਪੁਲਿਸ ਨਾਲ ਲੰਮਾ ਚਿਰ ਲੁਕਣ ਮਿਟੀ ਖੇਡਣ ਤੋਂ ਬਾਅਦ ਸਾਬਕਾ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਹੱਥ ਖੜੇ ਕਰ ਦਿਤੇ ਹਨ।ਉਹਨਾਂ ਨੇ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ।ਉਹਨਾਂ ਦਾ ਇੱਕ ਭਰਾ ਅਤੇ ਨਿੱਜੀ ਸਹਾਇਕ ਨੂੰ ਪੁ ਲਿਸ ਪਹਿਲਾਂ ਹੀ ਗ੍ਰਿਫ ਤਾਰ ਕਰ ਚੁੱਕੀ ਹੈ।ਮੁਲ ਜ਼ਮ ਨੇ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਬਚਣ ਲਈ ਵਾਹ ਲਾਈ ਪਰ ਕਿਧਰੇ ਵੀ ਢੋਈ ਨਾ ਮਿਲੀ ਤੇ ਆਖਰਕਾਰ ਉਸ ਨੂੰ ਸਮਰਪਣ ਕਰਨਾ ਹੀ ਪਿਆ ।

ਸਾਬਕਾ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ

ਲੁਧਿਆਣਾ ਅਦਾਲਤ ਨੇ ਬਲਾ ਤ ਕਾਰ ਮਾ ਮਲੇ ਵਿੱਚ ਉਸ ਨੂੰ ਭਗੌ ੜਾ ਕਰਾਰ ਦਿੱਤਾ ਹੋਇਆ ਸੀ। ਉਹਨਾਂ ’ਤੇ ਇਕ ਮਹਿਲਾ ਨਾਲ ਜ਼ ਬਰ ਜਨਾਹ ਕਰਨ ਦਾ ਦੋ ਸ਼ ਲੱਗਾ ਸੀ। ਆਤਮ ਸਮਰਪਣ ਦੀ ਜਾਣਕਾਰੀ ਉਸ ਨੇ ਆਪਣੇ ਫੇਸਬੁੱਕ ‘ਤੇ ਪੋਸਟ ਪਾ ਕੇ ਦਿੱਤੀ ਹੈ,ਜਿਸ ਵਿੱਚ ਉਸ ਨੇ ਲਿਖਿਆ ਹੈ, “ਪਹਿਲਾਂ ਵੀ ਕਿਹਾ ਸੀ ਅਤੇ ਹੁਣ ਵੀ ਕਹਿਣੇ ਹਾਂ। ਸਾਨੂੰ ਮਾਨਯੋਗ ਕੋਰਟ ਦੀ ਨਿਆ ਪ੍ਰਣਾਲੀ ਉੱਤੇ ਪੂਰਾ ਭਰੋਸਾ ਹੈ। ਅੱਜ ਕੋਰਟ ਦੇ ਹੁਕਮਾਂ ਤਹਿਤ ਸਰਦਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ ਗਿਆ ਹੈ ਅਤੇ ਜਿਹੜਾ ਵੀ ਸੱਚ ਹੈ ਇਹ ਬਹੁਤ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਵੇਗਾ ……. ਲੋਕ ਇਨਸਾਫ਼ ਪਾਰਟੀ

ਇਸ ਤੋਂ ਪਹਿਲਾਂ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਇਸੇ ਮਾਮਲੇ ਵਿੱਚ ਗ੍ਰਿਫ਼ ਤਾਰ ਕੀਤਾ ਸੀ । ਨਾਮਜ਼ਦ ਬਾਕੀ ਕਥਿਤ ਦੋ ਸ਼ੀਆਂ ਦੀ ਗ੍ਰਿਫ਼ ਤਾਰੀ ਲਈ ਵੀ ਪੁਲਿਸ ਵੱਲੋਂ ਛਾਪੇ ਮਾ ਰੀ ਕੀਤੀ ਜਾ ਰਹੀ ਸੀ। ਸਿਮਰਜੀਤ ਨੂੰ ਲੁਧਿਆਣਾ ਦੀ ਇੱਕ ਅਦਾਲਤ ਨੇ 12 ਅਪ੍ਰੈਲ ਨੂੰ ਬਲਾ ਤ ਕਾਰ ਦੇ ਕੇ ਸ ਵਿੱਚ ਭਗੌੜਾ ਕਰਾਰ ਦਿੱਤਾ ਸੀ। ਨੌਂ ਦਿਨਾਂ ਬਾਅਦ, ਪੁਲਿ ਸ ਨੇ “ਘੋਸ਼ਣਾ ਦੇ ਜਵਾਬ ਵਿੱਚ ਗੈ ਰ-ਹਾਜ਼ਰ ਹੋਣ” ਦਾ ਮਾਮ ਲਾ ਦਰਜ ਕੀਤਾ ਸੀ।

ਤੁਹਾਨੂੰ ਦੱਸ ਦਈਏ ਕਿ ਬੈਂਸ ਤੇ ਇੱਕ 44 ਸਾਲਾ ਔਰਤ ਨੇ ਦੋ ਸ਼ ਲਾਇਆ ਸੀ ਕਿ ਜਾਇਦਾਦ ਵਿਵਾਦ ਦੇ ਇੱਕ ਮਾਮਲੇ ਵਿੱਚ ਮਦਦ ਲਈ ਉਸ ਕੋਲ ਪਹੁੰਚ ਕਰਨ ਤੋਂ ਬਾਅਦ ਸਾਬਕਾ ਵਿਧਾਇਕ ਨੇ ਉਸ ਨਾਲ ਕਈ ਵਾਰ ਬਲਾ ਤ ਕਾਰ ਕੀਤਾ ਸੀ। ਔਰਤ ਨੇ 16 ਨਵੰਬਰ, 2020 ਨੂੰ ਸਿਮਰਜੀਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਪਰ ਅਦਾਲਤ ਦੇ ਨਿਰਦੇਸ਼ਾਂ ‘ਤੇ 10 ਜੁਲਾਈ, 2021 ਨੂੰ ਪਹਿਲੀ ਸੂਚਨਾ ਰਿਪੋਰਟ ਦਰਜ ਕੀਤੀ ਗਈ ਸੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 10 ਜੂਨ ਨੂੰ ਬ ਲਾ ਤ ਕਾਰ ਦੇ ਮਾਮਲੇ ਵਿੱਚ ਸਿਮਰਜੀਤ ਅਤੇ ਅੱਠ ਹੋਰਾਂ ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ। ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਜੇਕਰ ਉਹ ਹੇਠਲੀ ਅਦਾਲਤ ਵਿੱਚ ਪੇਸ਼ ਹੁੰਦੇ ਹਨ ਤਾਂ ਪਟੀਸ਼ਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਨਿਪਟਾਇਆ ਜਾਵੇ।

ਇਸੇ ਦੌਰਾਨ ਸਿਮਰਜੀਤ ਸਿੰਘ ਦੇ ਵੱਡੇ ਭਰਾ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਦੋ ਸ਼ ਲਾਇਆ ਕਿ ਉਨ੍ਹਾਂ ਦੇ ਭਰਾਵਾਂ ਨੂੰ ਬਲਾ ਤਕਾਰ ਦੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਭਰੋਸਾ ਹੈ ਅਤੇ ਉਹ ਇਸ ਮਾਮਲੇ ’ਚ ਸਫ਼ਾਈ ਵੀ ਪੇਸ਼ ਕਰਨਗੇ।