India Punjab

ਚੋਣ ਪ੍ਰਚਾਰ ਦੌਰਾਨ ਬਸਪਾ ਉਮੀਦਵਾਰ ਹੋਈ ਜ਼ਖ਼ਮੀ, ਪਹੁੰਚਾਇਆ ਹਸਪਤਾਲ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਚੰਡੀਗੜ੍ਹ (Chandigarh) ਦੇ ਡੱਡੂਮਾਜਰਾ ‘ਚ ਬਹੁਜਨ ਸਮਾਜ ਪਾਰਟੀ (BSP) ਦੀ ਉਮੀਦਵਾਰ ਡਾ: ਰੀਤੂ ਸਿੰਘ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਸਕੇਲ ਤੋਂ ਉੱਪਰ ਦੀ ਰੱਸੀ ਟੁੱਟ ਗਈ। ਇਸ ਤੋਂ ਬਾਅਦ ਹੁੱਕ ਉਨ੍ਹਾਂ ਦੇ ਸਿਰ ਵਿੱਚ ਵੱਜੀ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਡਾਕਟਰ ਰੀਤੂ ਸਿੰਘ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ ਪਰ ਅਚਾਨਕ ਰੱਸੀ ਟੁੱਟ ਗਈ। ਜਿਸ ਕਾਰਨ ਲੋਹੇ ਦੀ ਹੁੱਕ ਦਾ ਇੱਕ ਹਿੱਸਾ ਉਨ੍ਹਾਂ ਦੇ ਸਿਰ ਵਿੱਚ ਵੱਜਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ –  ‘ਹੇਮਕੁੰਟ ਸਾਹਿਬ ਦੀ ਯਾਤਰਾ ‘4 ਧਾਮ’ ਦੀ ਯਾਤਰਾ ਕਿਵੇਂ’? ‘ਇਹ ਸਿੱਖ ਮਰਿਆਦਾ ਦੇ ਉਲਟ, ਰੱਖੋ ਬਾਹਰ’!