India International Sports

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪੈਰਿਸ ਓਲੰਪਿਕ ਤੋਂ ਬਾਹਰ ਹੋਈ

ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਚੀਨੀ ਖਿਡਾਰੀ ਹੀ ਬਿੰਗਜਿਆਓ ਤੋਂ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਭਾਰਤ ਨੂੰ ਪੈਰਿਸ ਓਲੰਪਿਕ ‘ਚ ਪੀਵੀ ਸਿੰਧੂ ਤੋਂ ਤਮਗੇ ਦੀ ਉਮੀਦ ਸੀ।

ਪੀਵੀ ਸਿੰਧੂ ਨੇ ਇਸ ਤੋਂ ਪਹਿਲਾਂ ਰੀਓ ਓਲੰਪਿਕ ਅਤੇ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਮੈਡਲ ਜਿੱਤੇ ਸਨ। ਪੈਰਿਸ ਓਲੰਪਿਕ ‘ਚ ਬੈਡਮਿੰਟਨ ਦੇ 16ਵੇਂ ਦੌਰ ਦੇ ਮਹਿਲਾ ਸਿੰਗਲਜ਼ ਮੁਕਾਬਲੇ ‘ਚ ਪੀਵੀ ਸਿੰਧੂ ਚੀਨ ਦੀ ਹੀ ਬਿੰਗਜਿਆਓ ਤੋਂ 19-21, 14-21 ਨਾਲ ਹਾਰ ਗਈ।

ਵੀਰਵਾਰ ਨੂੰ ਹੀ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਪੁਰਸ਼ ਸਿੰਗਲ ਰਾਊਂਡ ਆਫ 16 ਦੇ ਮੈਚ ਵਿੱਚ ਭਾਰਤ ਦੇ ਐਚਐਸ ਪ੍ਰਣਯ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਭਾਰਤੀ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਮੈਚ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਏ ਹਨ।